ਪਰਵਿੰਦਰ ਸਿੰਘ ਆਰਟਿਸਟ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ

Demand Letter to Chief Minister Hon ਸਿੱਖ ਅਜਾਇਬ ਘਰ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਅੱਜ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਸਪੀਡ ਪੋਸਟ ਰਾਹੀਂ ਭੇਜਿਆ ਗਿਆ ਜਿਸ ਵਿਚ ਮੰਗ ਕੀਤੀ ਗਈ ਹੈ ਜਿਸ ਤਰ੍ਹਾਂ ਧਾਰਮਿਕ ਅਸਥਾਨਾ ਨੂੰ ਘੱਟ ਰੇਟ ਤੇ ਜ਼ਮੀਨ ਅਲਾਟ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਸਿੱਖ ਅਜਾਇਬ ਘਰ ਨੂੰ ਵੀ ਮਾਨ ਸਰਕਾਰ ਜ਼ਮੀਨ ਅਲਾਟ ਕਰਵਾਏ
ਪਹਿਲਾਂ ਵੀ ਕਈ ਵਾਰ ਮਾਂਨ ਸਰਕਾਰ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਪਿੰਡ ਬਲੌਂਗੀ ਦੀ ਪੰਚਾਇਤ ਵੱਲੋਂ 2008 ਵਿਚ ਸਿੱਖ ਅਜਾਇਬ ਘਰ ਜ਼ਮੀਨ ਦਿੱਤੀ ਸੀ ਜਿਸ ਤੇ ਟੀਨ ਦੀਆਂ ਚਾਦਰਾਂ ਨਾਲ ਸਿੱਖ ਅਜਾਇਬ ਘਰ ਬਣਾਇਆ ਹੋਇਆ ਹੈ ਜਿਸ ਵਿਚ ਆਪਣੀ ਆਓਣ ਵਾਲੀ ਨਵੀਂ ਪੀੜੀ ਨੂੰ ਅਪਣੇ ਗੌਰਵਮਈ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਸਿੰਘ ਸ਼ਹੀਦਾਂ ਦੇ ਮਾਡਲ ਬਣਾ ਕੇ ਰੱਖੇ ਗਏ ਹਨ ਸਿੱਖ ਅਜਾਇਬ ਘਰ ਦੇ ਦਰਸ਼ਨ ਕਰਨ ਦੀ ਕੋਈ ਫੀਸ ਨਹੀਂ ਹੈ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਮਿੱਟੀ ਘੱਟਾ ਅੰਦਰ ਆ ਜਾਂਦਾ ਹੈ ਜਿਸ ਨਾਲ ਸਿੰਘ ਸ਼ਹੀਦਾਂ ਦੇ ਮਾਡਲ ਖ਼ਰਾਬ ਹੋ ਜਾਂਦੇ ਹਨDemand Letter to Chief Minister Hon

also read :- ਭਾਰਤ ਅੱਜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ : PM ਮੋਦੀ
ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਇੱਕ ਕਲਾਕਾਰ ਹਨ ਉਮੀਦ ਹੈ ਮੇਰੀ ਇਸ ਕਲਾਂ ਦੀ ਕਦਰ ਕਰਨਗੇ ।
ਮਾਨ ਸਰਕਾਰ ਨੂੰ ਅਪੀਲ ਹੈ ਜਿਸ ਤਰ੍ਹਾਂ ਧਾਰਮਿਕ ਅਸਥਾਨਾ ਨੂੰ ਘੱਟ ਰੇਟ ਤੇ ਜ਼ਮੀਨ ਅਲਾਟ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਸਿੱਖ ਅਜਾਇਬ ਘਰ ਨੂੰ ਵੀ ਜ਼ਮੀਨ ਅਲਾਟ ਕਰੇ ਤਾਂ ਜੋ ਅਸੀਂ ਸਿੰਘ ਸ਼ਹੀਦਾਂ ਲਈ ਪੱਕੀ ਇਮਾਰਤ ਬਣਾ ਸਕੀਏ।Demand Letter to Chief Minister Hon

[wpadcenter_ad id='4448' align='none']