ਸ. ਮਹਿੰਦਰ ਸਿੰਘ ਖਾਲਸਾ ਬਾਰੇ ਉਹਨਾਂ ਦੇ ਪਰਮ ਮਿੱਤਰ ਵੱਲੋਂ ਲਿਖੇ ਕੁਝ ਸ਼ਬਦ

Kathavachak Giani Mohinder Singh

Kathavachak Giani Mohinder Singh

ਮੇਰੇ ਅਤੀ ਸਤਿਕਾਰ ਯੋਗ ਪਿਆਰੇ ਮਿੱਤਰ ਗਿਆਨੀ ਮਹਿੰਦਰ ਸਿੰਘ ਖਾਲਸਾ ਪਿੰਡ ਖਾਂਸਾ ਮੇਰੇ ਉਸਤਾਦ ਜੀ ਸਨ ਜਦੋਂ ਮੈ ਪਿੰਡ ਨੂਰਖੇੜੀਆਂ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ ਤਾਂ ਇਨ੍ਹਾਂ ਗੁਰਦੁਆਰਾ ਸਾਹਿਬ ਕਥਾ ਕਰਨੀ ਬੜੀ ਮਿੱਠੀ ਅਤੇ ਰਸੀਲੀ ਆਵਾਜ਼ ਪਰ ਬੋਲ ਕ੍ਰਾਂਤੀਕਾਰੀ ਮੈਨੂੰ ਬਹੁਤ ਬੁਰਾ ਲਗਦਾ ਜਦੋਂ ਪਖੰਡ ਵਾਰੇ ਜਾਂ ਦੇਵੀ ਦੇਵਤਿਆਂ ਵਾਰੇ ਟਿੱਪਣੀਆਂ ਕਰਦੇ ਕਿਉਕਿ ਉਦੋਂ ਮੈ ਗੁਰਮਤਿ ਵਾਲੇ ਪਾਸੇ ਨਹੀਂ ਸੀ ਆਇਆ ਫਿਰ ਇੱਕ ਦਮ ਜੀਵਨ ਵਿੱਚ ਪਲਟਾ ਆਇਆ ਕਿ ਮੈ ਰੋਜ਼ਾਨਾ ਸ਼ਰਾਬ ਪੀਣ ਵਾਲਾ ਸਿੱਧਾ ਹੀ ਅੰਮ੍ਰਿਤ ਦੀ ਪਾਹੁਲ ਲੈ ਆਇਆ ਜੋ ਪੰਜ ਪਿਆਰਿਆਂ ਨੇ ਮਰਿਆਦਾ ਦੱਸੀ ਕੋਸ਼ਿਸ਼ ਕਰਦਾ ਪੂਰਾ ਉਤਰ ਸਕਾਂ ਹੁਣ ਮੈਨੂੰ ਸਰਦਾਰ ਮਹਿੰਦਰ ਸਿੰਘ ਦੀ ਕਥਾ ਚੰਗੀ ਲੰਗਣ ਲੱਗ ਗਈ ਸੀ ਫਿਰ ਮੈ ਆਪਣੇ ਘਰ ਬੁਲਾਇਆ ਅਤੇ ਪੁੱਛਿਆ ਤੁਸੀਂ ਇਨ੍ਹਾਂ ਵਧੀਆ ਗਿਆਨ ਕਿਥੋਂ ਲਿਆ ਉਨ੍ਹਾਂ ਕਿਹਾ ਮੈ 2 ਸਾਲਾਂ ਸਿੱਖ ਮਿਸ਼ਨਰੀ ਕੋਰਸ ਕੀਤਾ ਹੈ ਤੁਸੀਂ ਵੀ ਕਰ ਸਕਦੇ ਹੋ ਮੇਰਾ ਕੋਰਸ ਸਰੂ ਕਰਾਂ ਦਿਤਾ ਜਿਹਨੂੰ ਮੈ ਕੁੱਝ ਸਮੇਂ ਵਿੱਚ ਹੀ ਪੂਰਾ ਕਰ ਲਿਆ ਫਿਰ ਤਾਂ ਸਾਡੀ ਗੂੜੀ ਦੋਸਤੀ ਪੈ ਗਈ ਸੀ.ਸਰਦਾਰ ਬੂਟਾ ਸਿੰਘ ਅਤੇ ਬਲਜਿੰਦਰ ਸਿੰਘ ਉਦੋਂ ਛੋਟੇ ਛੋਟੇ ਹੁੰਦੇ ਸੀ ਜਿਨ੍ਹਾਂ ਦਾ ਰਿਸਤੇ ਵਿਚ ਜੀਜਾ ਜੀ ਲਗਦੇ ਸਨ ਪਰ ਮੇਰੇ ਕੋਲ ਜਿਆਂਦਾ ਸਮਾਂ ਬਤੀਤ ਕਰਦੇ ਸੀ ਜਦੋਂ ਮੈ ਸਿੱਖ ਮਿਸ਼ਨਰੀ ਕਾਲਜ਼ ਦਾ ਸਰਕਲ ਖੋਲ ਲਿਆ ਤਾਂ ਵੀ ਬਹੁਤ ਸਹਿਯੋਗ ਦਿਤਾ ਮੈ ਆਪਣਾ ਬਹੁਤ ਜਿਆਂਦਾ ਸਮਾਂ ਸਿੱਖ ਮਿਸ਼ਨਰੀ ਕਾਲਜ਼ ਨੂੰ ਦੇਣ ਲੱਗਿਆ ਜੋਨਲ ਇੰਚਾਰਜ ਬਣਿਆ ਬਹੁਤ ਪ੍ਰਚਾਰ ਕੀਤਾ ਤਾਂ ਮੈਨੂੰ ਬਹੁਤ ਪਿਆਰ ਨਾਲ਼ ਕਿਹਣਾ ਮੈਨੂੰ ਬਹੁਤ ਖੁਸ਼ੀ ਹੈ ਕਿ ਚੇਲਾ ਉਸਤਾਦ ਨਾਲੋਂ ਅੱਗੇ ਨਿਕਲ ਗਿਆ ਮੈ ਕਿਹਣਾ ਉਸਤਾਦ ਤਾਂ ਉਸਤਾਦ ਹੀ ਹੁੰਦਾ ਹੈ ਜਿਨ੍ਹਾਂ ਪਿਆਰ ਉਨ੍ਹਾਂ ਨਾਲ਼ ਸੀ ਉਨ੍ਹਾਂ ਕਿਸੇ ਹੋਰ ਪ੍ਰਚਾਰਕ ਨਾਲ਼ ਨਹੀਂ ਪਿਆ ਕਿਉਕਿ ਉਨ੍ਹਾਂ ਕਦੀ ਵੀ ਧਰਮ ਪ੍ਰਚਾਰ ਤੋਂ ਪੈਸਾ ਨਹੀਂ ਕਮਾਇਆ ਆਪਣੀ ਕਿਰਤ ਕਰਦਿਆਂ ਨਿਸ਼ਕਾਮ ਸੇਵਾ ਕਰਦੇ ਰਹੇ ਮੇਰਾ ਮਨ ਬਹੁਤ ਉਦਾਸ ਹੈ ਮੇਰਾ ਬਹੁਤ ਪਿਆਰਾ ਸਾਥੀ ਸਦਾ ਲਈ ਸਾਨੂ ਛੱਡ ਕਿ ਦੂਰ ਚਲਾ ਗਿਆ ਜਿਥੋਂ ਕੋਈ ਕਦੇ ਵਾਪਸ ਨਹੀਂ ਆਇਆ.ਕੁਦਰਤ ( ਅਕਾਲਪੁਰਖ )ਉਹਨ੍ਹਾਂ ਨੂੰ ਆਪਣੇ ਵਿੱਚ ਸਮਾ ਲਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ( ਭਾਗ ਸਿੰਘ ਨੂਰਖੇੜੀਆਂ ਪਟਿਆਲਾ ) |

Kathavachak Giani Mohinder Singh

[wpadcenter_ad id='4448' align='none']