ਹਵਾ ਦੀ ਖ਼ਰਾਬ ਗੁਣਵੱਤਾ ਨੂੰ ਵੇਖਦਿਆਂ ਸਿਹਤ ਮਹਿਕਮੇ ਵੱਲੋਂ ਹਦਾਇਤਾਂ ਜਾਰੀ

Instructions issued by the health department

Instructions issued by the health department
ਹਵਾ ਪ੍ਰਦੂਸ਼ਣ ’ਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਸਾਹ ਦੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ, ਕਿਉਂਕਿ ਜਿਸ ਹਵਾ ’ਚ ਅਸੀਂ ਸਾਹ ਲੈ ਰਹੇ ਹਾਂ, ਉਹ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਹੈ। ਮਾਹਿਰਾਂ ਦੀ ਸਲਾਹ ਹੈ ਕਿ ਬਿਨਾਂ ਮਾਸਕ ਦੇ ਇਸ ਹਵਾ ’ਚ ਸਾਹ ਲੈਣਾ ਸਾਡੇ ਲਈ ਬਹੁਤ ਨੁਕਸਾਨਦੇਹ ਹੈ। ਅਜਿਹੇ ’ਚ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਵਧਦੇ ਪ੍ਰਦੂਸ਼ਣ ਤੋਂ ਕਿਵੇਂ ਬਚਣਾ ਹੈ। ਹਾਲਾਂਕਿ ਹਵਾ ਪ੍ਰਦੂਸ਼ਣ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਹ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ, ਜਿਸ ਕਾਰਨ ਉਨ੍ਹਾਂ ਦਾ ਕਿਸੇ ਵੀ ਬੀਮਾਰੀ ਦਾ ਸ਼ਿਕਾਰ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।

ਵਧਦੇ ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰਾਂ ’ਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਸਮੇਂ ਹਰ ਕਿਸੇ ਨੂੰ ਹਵਾ ਪ੍ਰਦੂਸ਼ਣ ਤੋਂ ਬੱਚਣ ਦੀ ਲੋੜ ਹੈ। ਇਨ੍ਹੀਂ ਦਿਨੀਂ ਕਈ ਹਸਪਤਾਲਾਂ ’ਚ ਸਾਹ ਦੀ ਸਮੱਸਿਆ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ ਪੀ. ਐੱਮ. 2.5 ਦੀ ਮੌਜੂਦਗੀ ਵਾਲੀ ਪ੍ਰਦੂਸ਼ਿਤ ਹਵਾ ਪ੍ਰਭਾਵਿਤ ਲੋਕਾਂ ’ਚ ਸਾਹ ਲੈਣ ’ਚ ਮੁਸ਼ਕਿਲਾਂ ਵਧਾ ਰਹੀ ਹੈ। ਡਾਕਟਰਾਂ ਅਨੁਸਾਰ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਿਚ 30 ਫ਼ੀਸਦੀ ਵਾਧਾ ਹੋਇਆ ਹੈ। ਡਾ. ਗੁਰਬਚਨ ਸਿੰਘ ਦੱਸਦੇ ਹਨ ਕਿ ਖ਼ੁਦ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਐੱਨ-95 ਮਾਸਕ ਪਹਿਨੋ। ਆਪਣੇ ਸਰੀਰ ਨੂੰ ਹਾਈਡਰੇਟ ਰੱਖੋ ਅਤੇ ਰੋਜ਼ਾਨਾ ਘੱਟੋ-ਘੱਟ ਅੱਠ ਗਿਲਾਸ ਪਾਣੀ ਪੀਓ। ਜੇਕਰ ਤੁਹਾਨੂੰ ਖੰਘ ਹੋ ਰਹੀ ਹੈ ਤਾਂ ਆਪਣੇ ਆਪ ਦਵਾਈ ਨਾ ਲਓ ਅਤੇ ਡਾਕਟਰ ਦੀ ਸਲਾਹ ਲਓ। ਸ਼ਾਮ ਦੀ ਸੈਰ ਤੋਂ ਬਚੋ ਅਤੇ ਕੁਝ ਦਿਨਾਂ ਲਈ ਘਰ ਦੇ ਅੰਦਰ ਕਸਰਤ ਕਰੋ।

ਧੂੜ, ਧੂੰਏਂ ਤੇ ਮਿੱਟੀ ਦੇ ਸੰਪਰਕ ਤੋਂ ਬਚੋ
ਜੇਕਰ ਅਸੀਂ ਪ੍ਰਦੂਸ਼ਣ ਨਾਲ ਹੋਣ ਵਾਲੀ ਕਿਸੇ ਵੀ ਬੀਮਾਰੀ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਧੂੜ ਅਤੇ ਮਿੱਟੀ ਵਾਲੀਆਂ ਥਾਵਾਂ ’ਤੇ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਹਾਡੀ ਯਾਤਰਾ ਅਜਿਹੀ ਜਗ੍ਹਾ ਤੋਂ ਹੈ, ਜਿੱਥੇ ਕੋਈ ਉਸਾਰੀ ਦਾ ਕੰਮ ਚੱਲ ਰਿਹਾ ਹੈ ਤਾਂ ਉੱਥੇ ਜਾਣ ਤੋਂ ਬਚੋ। ਇਸ ਦੇ ਨਾਲ ਹੀ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਹਿਨੋ।Instructions issued by the health department

ਖੁਰਾਕ ਦਾ ਰੱਖੋ ਧਿਆਨ
ਬਦਲਦੇ ਮੌਸਮ ’ਚ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਦਾ ਖਾਸ ਧਿਆਨ ਰੱਖਣ ਲਈ ਡਾਕਟਰ ਨੇ ਬਾਹਰੋਂ ਤਲੇ ਹੋਏ ਭੋਜਨਾਂ ਦਾ ਸੇਵਨ ਘੱਟ ਕਰਣ ਦੀ ਸਲਾਹ ਦਿੱਤੀ ਹੈ। ਆਪਣੀ ਖ਼ੁਰਾਕ ’ਚ ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਜ਼ਿਆਦਾ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪਾਣੀ ਜ਼ਿਆਦਾ ਪੀਣ ਦੀ ਕੋਸ਼ਿਸ਼ ਕਰੋ ਕਿਉਂਕਿ ਪਾ

ਸ਼ਾਮ ਦੀ ਸੈਰ ਤੋਂ ਬਚੋ?
ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸ਼ਾਮ ਦੀ ਸੈਰ ਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਪ੍ਰਦੂਸ਼ਣ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ, ਜੋ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਖਾਸ ਤੌਰ ’ਤੇ ਸ਼ਾਮ ਦੀ ਸੈਰ ਤੋਂ ਬਚੇ। ਘਰ ਦੇ ਅੰਦਰ ਕਿਸੇ ਵੀ ਸਮੇਂ ਕਸਰਤ ਕਰੋ ਜਾਂ ਸੈਰ ਕਰੋ।

ਐੱਨ-95 ਮਾਸਕ ਪਾਓ
ਡਾ. ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਕਈ ਤਰ੍ਹਾਂ ਦੇ ਮਾਸਕ ਹਨ ਪਰ ਜੇਕਰ ਤੁਸੀਂ ਹਵਾ ਪ੍ਰਦੂਸ਼ਣ ਤੋਂ ਬਚਣਾ ਚਾਹੁੰਦੇ ਹੋ ਤਾਂ ਐੱਨ-95 ਮਾਸਕ ਦੀ ਵਰਤੋਂ ਕਰੋ ਕਿਉਂਕਿ ਪ੍ਰਦੂਸ਼ਣ ’ਚ ਐੱਨ-95 ਮਾਸਕ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਹ ਪ੍ਰਦੂਸ਼ਣ ਦੇ ਕਣਾਂ ਨੂੰ ਫਿਲਟਰ ਕਰਦਾ ਹੈ।

ਡਾਕਟਰ ਦੀ ਲਓ ਸਲਾਹ
ਜੇਕਰ ਤੁਹਾਨੂੰ ਪ੍ਰਦੂਸ਼ਣ ਕਾਰਨ ਜ਼ਿਆਦਾ ਖੰਘ ਦੀ ਸ਼ਿਕਾਇਤ ਹੈ ਤਾਂ ਪਹਿਲਾਂ ਲੂਣ ਵਾਲੇ ਪਾਣੀ ਨਾਲ ਗਾਰਗਲ ਕਰੋ ਪਰ ਗਾਰਗਲ ਕਰਨ ਨਾਲ ਰਾਹਤ ਨਹੀਂ ਮਿਲ ਰਹੀ ਤਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

ਕਿੰਨਾ ਖ਼ਤਰਨਾਕ ਹੈ ਦਮਾ
ਦਮਾ ਇਕ ਗੰਭੀਰ ਬੀਮਾਰੀ ਹੈ, ਜਿਸ ਦਾ ਅਸਰ ਸਾਹ ਨਾਲੀਆਂ ’ਤੇ ਪੈਂਦਾ ਹੈ। ਇਨ੍ਹਾਂ ਟਿਊਬਾਂ ਦੀ ਮਦਦ ਨਾਲ ਫੇਫੜੇ ਹਵਾ ਨੂੰ ਅੰਦਰ ਅਤੇ ਬਾਹਰ ਲੈ ਜਾਂਦੇ ਹਨ। ਜਦੋਂ ਦਮਾ ਹੁੰਦਾ ਹੈ, ਤਾਂ ਇਨ੍ਹਾਂ ਟਿਊਬਾਂ ਦੀ ਅੰਦਰਲੀ ਕੰਧ ’ਤੇ ਸੋਜ ਹੋ ਜਾਂਦੀ ਹੈ। ਜਦੋਂ ਟਿਊਬਲਾਂ ਪ੍ਰਤੀਕਿਰਿਆ ਕਰਦੀਆਂ ਹਨ, ਉਹ ਸੰਕੁਚਿਤ ਹੋਣ ਲੱਗਦੀਆਂ ਹਨ। ਇਸ ਸਥਿਤੀ ’ਚ, ਫੇਫੜਿਆਂ ’ਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਇਸ ਕਾਰਨ ਲਗਾਤਾਰ ਖੰਘ ਅਤੇ ਸਾਹ ਲੈਣ ’ਚ ਤਕਲੀਫ਼, ਛਾਤੀ ’ਚ ਜਕੜਨ ਆਦਿ ਲੱਛਣ ਵਿਖਾਈ ਦਿੰਦੇ ਹਨ। ਸਰਦੀਆਂ ’ਚ ਤਾਪਮਾਨ ਘੱਟ ਹੋਣ ਕਾਰਨ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ, ਇਸ ਲਈ ਹੋ ਸਕੇ ਤਾਂ ਆਪਣੀ ਸਿਹਤ ਦਾ ਧਿਆਰ ਰੱਖੋ ਅਤੇ ਸਮੇਂ-ਸਮੇਂ ’ਤੇ ਡਾਕਟਰੀ ਸਲਾਹ ਲੈਂਦੇ ਰਹੋ।Instructions issued by the health department

[wpadcenter_ad id='4448' align='none']