ਡਿਪਟੀ ਕਮਿਸ਼ਨਰ ਨੇ ਡਰੈਗਨ ਬੋਟ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਖਿਡਾਰਨ ਜਸਵਿੰਦਰ ਕੌਰ ਔਲਖ ਦਾ ਕੀਤਾ ਸਨਮਾਨ

ਸ੍ਰੀ ਮੁਕਤਸਰ ਸਾਹਿਬ 6  ਨਵੰਬਰ
ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ਵ ਪੱਧਰ ਤੇ ਹੋਏ ਵਾਟਰ ਸਪੋਰਟਸ ਡਰੈਗਨ ਬੋਟ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਖਿਡਾਰਨ ਜਸਵਿੰਦਰ ਕੌਰ ਔਲਖ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਸਵਿੰਦਰ ਕੌਰ ਨੂੰ ਖੇਡਾਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਖਿਡਾਰਨ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
ਵਧੇਰੇ ਜਾਣਕਾਰੀ ਦਿੰਦਿਆਂ  ਜਿਲ੍ਹਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਅਨਿੰਦਰਵੀਰ ਕੌਰ ਨੇ  ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਔਲਖ ਦੀ ਖਿਡਾਰਨ ਜਸਵਿੰਦਰ ਕੌਰ ਪੁੱਤਰੀ ਸ੍ਰੀ ਜਸਕਰਨ ਸਿੰਘ ਨੇ ਵਿਸ਼ਵ ਪੱਧਰ ਤੇ ਹੋਏ ਮੁਕਾਬਲੇ ਵਿੱਚ ਵਾਟਰ ਸਪੋਰਟਸ ਡਰੈਗਨ ਬੋਟ ਟੀਮ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ।
              ਇਹ ਮੁਕਾਬਲੇ 23 ਅਕਤੂਬਰ 2024 ਤੋ 27 ਅਕਤੂਬਰ 2024 ਤੱਕ ਚੀਨ ਦੇਸ਼ ਦੇ ਯਾਈਚਨ ਸਹਿਰ ਵਿਖੇ ਆਯੋਜਿਤ ਕਰਵਾਏ ਗਏ ਸਨ।
             ਇਸ ਖੇਡ ਨਾਲ ਸਬੰਧਤ ਕੁੱਲ 12 ਟੀਮਾਂ ਸਨ, ਜਿਨ੍ਹਾ ਵਿਚੋਂ ਔਰਤਾਂ ਦੀਆਂ 8 ਟੀਮਾਂ ਸਨ।ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਦੇ ਡੀ / 10 ਔਰਤਾਂ (500 ਮੀਟਰ ਵਿੱਚ) ਭਾਰਤ ਦੀ ਟੀਮ ਨੇ ਬਰਾਊਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ।

[wpadcenter_ad id='4448' align='none']