Gurdas Badal’ also Fortis Hospital ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਜੋ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਰੱਬ ਨੂੰ ਪਿਆਰੇ ਹੋ ਗਏ। ਇਤਫਾਕ ਹੈ ਕਿ ਬਾਦਲ ਦੇ ਛੋਟੇ ਭਰਾ ਸਵ. ਗੁਰਦਾਸ ਸਿੰਘ ਬਾਦਲ ਸਾਬਕਾ ਐੱਮ. ਪੀ. ਨੇ ਵੀ ਕੋਰੋਨਾ ਦੌਰਾਨ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਿਆ ਸੀ। ਦੱਸਣਯੋਗਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, 5 ਵਾਰ ਪੰਜਾਬ ਦੇ ਮੁੱਖ ਮੰਤਰੀ ਤੇ ਸਿਆਸਤ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਹ ਪਿਛਲੇ ਇਕ ਹਫਤੇ ਤੋਂ ਫੋਰਟਿਸ ਹਸਪਤਾਲ ’ਚ ਸਾਹ ਦੀ ਤਕਲੀਫ ਕਰ ਕੇ ਦਾਖਲ ਸਨ। 95 ਸਾਲਾ ਬਜ਼ੁਰਗ ਸਿਆਸਤਦਾਨ ਨੇ ਬੀਤੀ ਰਾਤ 8 ਵੱਜ ਕੇ 28 ਮਿੰਟ ’ਤੇ ਆਖਰੀ ਸਾਹ ਲਿਆ। ਜਦੋਂ ਸ. ਬਾਦਲ ਨੇ ਆਖਰੀ ਸਾਹ ਲਿਆ ਤਾਂ ਉਸ ਸਮੇਂ ਉਨ੍ਹਾਂ ਕੋਲ ਉਨ੍ਹਾਂ ਦੇ ਸਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਪੋਤਰਾ ਤੇ ਪੋਤਰੀਆਂ ਮੌਜੂਦ ਸਨ। ਬਾਦਲ ਸਾਹਿਬ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ। ਜਿਓਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਸ਼ਰ ਹੋਈ ਤਾਂ ਸਮੁੱਚੀ ਅਕਾਲੀ ਲੀਡਰਸ਼ਿਪ ਤੁਰੰਤ ਚੰਡੀਗੜ੍ਹ ਪਹੁੰਚ ਗਈ। ਸ. ਬਾਦਲ ਦਾ ਅੰਤਿਮ ਸੰਸਕਾਰ 27 ਅਪ੍ਰੈਲ ਨੂੰ ਬਾਅਦ ਦੁਪਹਿਰ 1 ਵਜੇ ਬਾਦਲ ਪਿੰਡ ’ਚ ਕੀਤਾ ਜਾਵੇਗਾ।Gurdas Badal’ also Fortis Hospital
ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਲੰਧਰ ਲੋਕ ਸਭਾ ਹਲਕੇ ’ਚ ਪਾਰਟੀ ਦੇ ਚੱਲ ਰਹੇ ਸਾਰੇ ਪ੍ਰੋਗਰਾਮ 2 ਦਿਨਾਂ ਲਈ ਰੋਕ ਦਿੱਤੇ ਗਏ ਹਨ।
ਪਿੰਡ ਦੀ ਸਰਪੰਚੀ ਤੋਂ 5 ਵਾਰ ਦੇ ਮੁੱਖ ਮੰਤਰੀ ਤਕ ਦਾ ਤੈਅ ਕੀਤਾ ਸਫਰ
ALSO READ :- PM ਮੋਦੀ ਦੇ ਆਉਣ ਤੋਂ ਪਹਿਲਾਂ ਦਲਜੀਤ ਚੀਮਾ ਦੀ ਸੰਗਤ ਨੂੰ ਜ਼ਰੂਰੀ ਅਪੀਲ
ਪ੍ਰਕਾਸ਼ ਸਿੰਘ ਬਾਦਲ ਦਾ ਅਸਲ ਨਾਂ ਪ੍ਰਕਾਸ਼ ਸਿੰਘ ਢਿੱਲੋਂ ਸੀ, ਜਿਨ੍ਹਾਂ ਦਾ ਜਨਮ 8 ਦਸੰਬਰ 1927 ’ਚ ਨੇੜੇ ਫਰੀਦਕੋਟ, ਭਾਰਤ ਵਿਖੇ ਹੋਇਆ। ਉਹ ਸ਼੍ਰੋਮਣੀ ਅਕਾਲੀ ਦਲ (1996-2008) ਦੇ ਪ੍ਰਧਾਨ ਬਣੇ, ਜੋ ਇਕ ਸਿੱਖ ਪੰਜਾਬ ਰਾਜ, ਉੱਤਰ-ਪੱਛਮੀ ਭਾਰਤ ਵਿਚ ਕੇਂਦ੍ਰਿਤ ਖੇਤਰੀ ਸਿਆਸੀ ਪਾਰਟੀ ਹੈ। ਉਹ ਪੰਜ ਵਾਰ (1970-71, 1977-80, 1997-2002, 2007-12 ਅਤੇ 2012-17) ਪੰਜਾਬ ਦੇ ਮੁੱਖ ਮੰਤਰੀ ਰਹੇ। ਬਾਦਲ ਦਾ ਜਨਮ ਪੰਜਾਬ (ਹੁਣ ਪੱਛਮੀ ਪੰਜਾਬ) ਵਿਚ ਜ਼ਿਮੀਂਦਾਰ ਪਰਿਵਾਰ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਬੀ. ਏ. ਦੀ ਡਿਗਰੀ ਲਾਹੌਰ (ਹੁਣ ਪਾਕਿਸਤਾਨ ਵਿਚ) ਫੋਰਮੈਨ ਕ੍ਰਿਸ਼ਚੀਅਨ ਕਾਲਜ ਤੋਂ ਕੀਤੀ। 1947 ਵਿਚ ਉਨ੍ਹਾਂ ਰਾਜਨੀਤੀ ਦੀ ਸ਼ੁਰੂਆਤ ਕੀਤੀ, ਜਦੋਂ ਉਹ ਆਪਣੇ ਪਿੰਡ ਵਿਚ ਆਗੂ ਚੁਣੇ ਗਏ। 1957 ਵਿਚ ਉਹ ਇੰਡੀਅਨ ਨੈਸ਼ਨਲ ਕਾਂਗਰਸ (ਕਾਂਗਰਸ ਪਾਰਟੀ) ਦੇ ਮੈਂਬਰ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਮਤਭੇਦਾਂ ਕਾਰਨ ਕੁਝ ਸਾਲਾਂ ਬਾਅਦ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।Gurdas Badal’ also Fortis Hospital