ਵੋਟ ਬਨਵਾਉਣ ਜਾਂ ਵੋਟ ਵਿੱਚ ਸੋਧ ਕਰਵਾਉਣ ਲਈ ਆਖਰੀ ਦਿਨ 28 ਨਵੰਬਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਨਵੰਬਰ,2024:

ਯੋਗਤਾ ਮਿਤੀ 01 ਜਨਵਰੀ 2025 ਦੇ ਅਧਾਰ ਤੇ ਚੱਲ ਰਹੀ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਆਖਰੀ ਦਿਨ 28 ਨਵੰਬਰ 2024 ਹੈ। ਇਸ ਲਈ ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜ਼ਿਲੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੇ ਨੇੜੇ ਦੇ ਪੋਲਿੰਗ ਬੂਥ ਉਪਰ ਬੀ.ਐਲ.ਓ ਨਾਲ ਤਾਲਮੇਲ ਕਰਕੇ ਜਾਂ ਫੇਰ ਵੋਟਰ ਹੈਲਪਲਾਈਨ ਐਪ ਰਾਹੀਂ ਆਪਣੀ ਵੋਟ ਜਰੂਰ ਬਨਵਾਉਣ।
     ਇਸ ਸਬੰਧੀ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਸਮੂਹ ਵਿਦਿਅਕ ਅਦਾਰਿਆਂ ਵਿੱਚ ਕੈਂਪਸ ਅੰਬੈਸਡਰਾਂ ਅਤੇ ਵੋਟਰ ਸ਼ਾਖਰਤਾ ਕਲੱਬਾਂ ਵੱਲੋਂ ਲਗਾਤਾਰ ਨਵੀਆਂ ਵੋਟਾਂ ਬਣਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰ ਆਨਲਾਈਨ ਵਿਧੀ ਰਾਹੀਂ ਫਾਰਮ ਭਰਵਾਏ ਜਾ ਰਹੇ ਹਨ।
     ਇਸ ਲੜੀ ਤਹਿਤ ਅੱਜ ਸਰਕਾਰੀ ਹਾਈ ਸਕੂਲ ਲਾਡਰਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆਂ ਸਕੂਲ ਮੁਬਾਰਕਪੁਰ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦੇ ਵਿੱਚ ਜੋ ਵਿਦਿਆਰਥੀ 01 ਜਨਵਰੀ 2025 ਤੱਕ 17 ਸਾਲ ਦੇ ਹੋ ਰਹੇ ਹਨ, ਦੀਆਂ ਵੋਟਾਂ ਅਪਲਾਈ ਕਰਨ ਲਈ ਅਧਿਆਪਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਟੀਮ ਵਿੱਚ ਚੋਣ ਤਹਿਸੀਲਦਾਰ ਸੰਜੇ ਕੁਮਾਰ, ਚੋਣ ਕਾਨੂੰਨਗੋ ਸੁਰਿੰਦਰ ਬਤਰਾ, ਨੀਤੂ ਗੁਪਤਾ ਅਤੇ ਹਿਮਾਨੀ ਨੇ ਭਾਗ ਲਿਆ।
     ਸਰਕਾਰੀ ਹਾਈ ਸਕੂਲ ਲਾਂਡਰਾਂ ਦੀ ਪ੍ਰਿੰਸੀਪਲ ਮਨਪ੍ਰੀਤ ਕੌਰ ਸੰਧੂ ਨੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਹਰ ਇਕ ਯੋਗ ਵੋਟਰ ਦੀ ਵੋਟ ਜਰੂਰ ਬਣਵਾਈ ਜਾਵੇਗੀ।

[wpadcenter_ad id='4448' align='none']