ਫਰੀਦਕੋਟ 06 ਦਸੰਬਰ( )
ਫਰੀਦਕੋਟ ਦੇ ਵਿਧਾਇਕ ਸਂ ਗੁਰਦਿੱਤ ਸਿੰਘ ਸੇਖੋਂ ਨੇ ਇੱਥੇ ਆਨੰਦੇਆਣਾ ਗੇਟ ਤੋਂ ਬਾਜੀਗਰ ਬਸਤੀ, ਬਾਜੀਗਰ ਬਸਤੀ ਤੋਂ ਸਾਦਿਕ ਰੋਡ ਤੇ 73.55 ਲੱਖ ਰੁ. ਦੀ ਲਾਗਤ ਨਾਲ ਬਨਣ ਵਾਲੇ ਸਾਈਕਲ ਟਰੈਕ ਦਾ ਨੀਂਹ ਪੱਥਰ ਰੱਖਿਆ।
ਵਿਧਾਇਕ ਸਂ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਟਰੈਕ 4 ਹਜਾਰ ਫੁੱਟ ਲੰਬਾ ,15 ਫੁੱਟ ਚੌੜਾ ਇੰਟਰਲਾਕਿੰਗ ਟਾਇਲਾਂ ਲਗਾ ਕੇ ਬਣਾਇਆ ਜਾਵੇਗਾ ਜਿਸ ਦਾ ਅੱਜ ਕੰਮ ਆਰੰਭ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਇੱਥੇ ਪਹਿਲਾਂ ਗੰਦਾ ਨਾਲਾ ਸੀ, ਉਸ ਨੂੰ ਬੰਦ ਕਰਕੇ ਉਸ ਦੇ ਥੱਲੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਈਆਂ ਗਈਆਂ ਹਨ। ਹੁਣ ਇਸ ਉੱਪਰ ਇੰਟਰਲਾਕਿੰਗ ਟਾਇਲਾਂ ਲਗਾ ਕੇ ਸਾਈਕਲ ਟਰੈਕ ਤਿਆਰ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਹੋਵੇਗਾ ਅਤੇ ਇਸ ਤੋਂ ਇਲਾਵਾ ਪੌਦੇ ਲਗਾਉਣ ਤੋਂ ਇਲਾਵਾ ਹੋਰ ਸਜਾਵਟੀ ਕਾਰਜ ਕੀਤੇ ਜਾਣਗੇ। ਇਹ ਸਾਈਕਲ ਟਰੈਕ ਲੋਕਾਂ ਲਈ ਬਹੁਤ ਲਾਹੇਵੰਦ ਹੋਵੇਗਾ।
ਇਸ ਮੌਕੇ ਅਮਨਦੀਪ ਸਿੰਘ, (ਬਾਬਾ) ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ , ਗੁਰਤੇਜ ਸਿੰਘ ਖੋਸਾ, ਨਗਰ ਸੁਧਾਰ ਟਰੱਸਟ, ਚੇਅਰਮੈਨ ਰਮਨਦੀਪ ਸਿੰਘ ਮੁਮਾਰਾ,ਨਰਿੰਦਰਪਾਲ ਸਿੰਘ (ਨਿੰਦਾ) ਪ੍ਰਧਾਨ ਨਗਰ ਕੌਸਲ , ਮਨਿੰਦਰ ਪਾਲ ਸਿੰਘ ਕਾਰਜ ਸਾਧਕ ਅਫਸਰ, ਵਿਜੈ ਛਾਬੜਾ, ਜਤਿੰਦਰ ਐਮ.ਸੀ, ਕੰਵਲਜੀਤ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸ਼ਹਿਰ ਵਾਸੀ ਹਾਜ਼ਰ ਸਨ।