ਸ਼੍ਰੀ ਫ਼ਤਹਿਗੜ੍ਹ ਸਹਿਬ ਅਸਥਾਨ ਤੇ ਸ਼ੁਸ਼ੋਭਿਤ ਨੇ ਇਹ 12 ਇਤਿਹਾਸਿਕ ਸਥਾਨ , ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਹੈ ਪਤਾ , ਜਾਣੋ

Shri Fatehgarh Sahib

Shri Fatehgarh Sahib

ਅੱਜ ਅਸੀਂ ਤੁਹਾਡੇ ਸਭ ਨਾਲ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੌਜੂਦ ਇਤਿਹਾਸਿਕ ਅਸਥਾਨਾਂ ਦੀ ਸਾਂਝ ਪਾਉਣ ਜਾ ਰਹੇ , ਕਿਉਕਿ ਪੋਹ ਦੇ ਮਹੀਨੇ ਪੂਰੀਆਂ ਦੁਨੀਆਂ ਚੋਂ ਸੰਗਤਾਂ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ , ਇਸ ਲਈ ਜੋ ਵੀ ਸੰਗਤਾਂ ਸ਼੍ਰੀ ਫਤਹਿਗੜ੍ਹ ਸਾਹਿਬ ਜਾ ਰਹੀਆਂ ਨੇ ਉਹ ਇਸ ਆਰਟੀਕਲ ਨੂੰ ਆਖ਼ਰ ਤੱਕ ਜਰੂਰ ਪੜ੍ਹਨ ਅਤੇ ਇਸ ਵਿੱਚ ਦੱਸੇ ਜਾਣ ਵਾਲੇ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਜਰੂਰ ਕਰ ਕੇ ਆਓ |

ਅੱਜ ਅਸੀਂ ਸ਼੍ਰੀ ਫਤਹਿਗੜ੍ਹ ਸਾਹਿਬ ਵਿੱਚ ਮੌਜੂਦ 12 ਇਤਿਹਾਸਿਕ ਸਥਾਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ …
1 . ਗੁਰਦੁਆਰਾ ਰੱਥ ਸਾਹਿਬ
ਸ੍ਰੀ ਫਤਹਿਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ‘ਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਜਦੋਂ ਮੋਰਿੰਡਾ ਦੇ ਥਾਣਾ ਕੋਤਵਾਲੀ ਤੋਂ ਗੱਡੇ ਵਿੱਚ ਸਵਾਰ ਕਰਕੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਲਿਜਾਇਆ ਜਾ ਰਿਹਾ ਸੀ, ਤਾਂ ਰਾਹ ਵਿੱਚ ਗੱਡੇ ਨੂੰ ਖੜ੍ਹਾ ਕਰਕੇ ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖ਼ਾਂ ਨੇ ਨਵਾਬ ਵਜ਼ੀਰ ਖਾਂ ਨੂੰ ਸੂਚਨਾ ਦਿੱਤੀ ਸੀ। ਅੱਜ ਇਸ ਸਥਾਨ ਉੱਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਬਣਿਆ ਹੋਇਆ ਹੈ।

2.ਗੁਰਦੁਆਰਾ ਠੰਡਾ ਬੁਰਜ ਸਾਹਿਬ

ਨਿੱਕੀਆਂ ਜਿੰਦਾ ਤੇ ਦਾਦੀ ਜੀ ਨੇ ਕਹਿਰ ਦੀ ਸਰਦੀ ਵਿਚ ਬਿਨਾਂ ਖਾਣ ਪੀਣ ਤੇ ਬਿਨਾਂ ਗਰਮ ਕੱਪੜਿਆਂ ਦੇ ਠੰਡੇ ਬੁਰਜ ਦੀ ਕੈਦ ਵਿਚ ਸਖਤ ਤਸੀਹੇ ਝੱਲਦਿਆ ਪੋਹ ਦੀਆਂ ਠੰਡੀਆਂ ਰਾਤਾਂ ਬਤੀਤ ਕੀਤੀਆਂ ਸੀ
ਮਾਤਾ ਗੁਜਰ ਕੌਰ ਜੀ ਦੇ ਪੋਤਿਆਂ ਦਾ ਨੀਹਾਂ ਵਿੱਚ ਚਿਣ ਸ਼ਹੀਦ ਕਰਨਾ ਸੁਣ ਕੇ ਇੱਥੇ ਹੀ ਸਮਾਧੀਲੀਨ ਹੋ ਸ਼ਹੀਦਾ ਦੀ ਕਤਾਰ ਦੇ ਮੋਢੀ ਬਣੇ ਸਨ | ਵਜ਼ੀਰ ਖਾਨ ਦੇ ਸਮੇ ਇਸ ਨੂੰ ਰਾਬ ਬੁਰ ਦੇ ਬੁਰਜ ਕਹਿੰਦੇ ਸੀ
ਇਸ ਪੁਰਾਤਨ ਬੁਰਜ ਨੂੰ ਢਾਹ ਕੇ ਅਸੀਂ ਅਪਣਾ ਇਤਿਹਾਸ ਅਪਣੇ ਹੱਥੀ ਹੀ ਢਾਹ ਚੁਕੇ ਹਾਂ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਅੱਜ ਵਾਲੀ ਇਮਾਰਤ ਹੈ ਉਹ ਇੱਥੇ ਸ਼ਸ਼ੋਭਿਤ ਹੈ

3 . ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ

ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਦਰਸਾਉਂਦਾ ਇਹ ਅਸਥਾਨ ਬਣਿਆ ਹੋਇਆਂ ਹੈ , ਇਸ ਦੇ ਥੱਲੇ ਭੂਰੇ ਵਾਲੀ ਥਾਂ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ

4. ਗੁਰੂਦੁਆਰਾ ਭੋਰਾ ਸਾਹਿਬ

ਸ਼੍ਰੀ ਫਤਹਿਗੜ੍ਹ ਸਾਹਿਬ ਦੇ ਹੇਠਲੇ ਤਹਿ ਖਾਨੇ ਚ ਭੋਰਾ ਸਾਹਿਬ ਬਣਿਆ ਹੋਇਆ ਹੈ , ਇਸ ਅਸਥਾਨ ਤੇ ਨਿੱਕੀਆਂ ਜਿੰਦਾ ਨੂੰ ਪਾਪੀ ਵਜ਼ੀਰ ਖਾਨ ਦੇ ਹੁਕਮ ਨਾਲ ਨੀਂਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ
ਕਿਰਪਾਨ ਦਾ ਮੁੱਠਾ ਕਟਾਰ ਮਤਲਬ ਛੋਟੀ ਕਿਰਪਾਨ ਦਾ ਮੁੱਠਾ ਇਹ ਸਾਹਿਬਜ਼ਾਦਿਆਂ ਦੇ ਇਤਿਹਾਸਿਕ ਸ਼ਾਸ਼ਤਰ ਇਸ ਅਸਥਾਨ ਤੇ ਮੌਜੂਦ ਹਨ ਜੋ ਕਿ 1944-45 ਦੀ ਖੁਦਾਈ ਸਮੇਂ ਮਿਲੇ ਸਨ

    5 . ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ

    ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਉਪਰੰਤ ਕਿਲੇ ਦੇ ਨਾਲ ਲੱਗਦੀ ਕੰਧ ਦੇ ਬਾਹਰ ਉਹਨਾਂ ਪਵਿੱਤਰ ਸਰੀਰ ਇੱਥੇ ਸੁੱਟ ਦਿੱਤੇ ਗਏ ਸੀ , ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਇਸ ਦੇ ਨਾਲ ਲੱਗਦੀ ਉਸ ਸਮੇਂ ਦੀ ਹੰਸਲੀ ਨਦੀ ਤੇ ਇਸ਼ਨਾਨ ਕਰਵਾ ਸੰਸਕਾਰ ਕਰਨ ਲਈ ਬਿਬਾਨ ਸਜਾਇਆ ਗਿਆ , ਇਹ ਸਾਰੀ ਸੇਵਾ ਦੀਵਾਨ ਟੋਡਰਮਲ ਨੇ ਕੀਤੀ , ਉਹ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ |

    6.ਗੁਰੂਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ

    ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇਹ ਉਹ ਪਵਿੱਤਰ ਅਸਥਾਨ ਹੈ। ਜਿਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ , ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ। ਇਹ ਥਾਂ ਜਾਲਮ ਹਕੂਮਤ ਪਾਸੋਂ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦੀ ਸੀ। ਦੁਨੀਆਂ ਦੀ ਇਹ ਸਭ ਤੋਂ ਮਹਿੰਗੀ ਜ਼ਮੀਨ ਹੈ

    7 . ਗੁਰਦੁਆਰਾ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ

    ਇਤਿਹਾਸਿਕ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਪੁੱਜਦੇ ਹਨ ਅਤੇ ਇੱਥੇ ਪਹੁੰਚ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਨਾਲ ਰੂਬਰੂ ਹੁੰਦੇ ਹਨ।ਇਸ ਇਤਿਹਾਸ ਵਿੱਚ ਕੁਝ ਨਾਂਅ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਚਾਹੇ ਉਹ ਮਾਲੇਰਕੋਟਲੇ ਦੇ ਨਵਾਬ ਹੋਣ ਜਾਂ ਫਿਰ ਦੀਵਾਨ ਟੋਡਰ ਮੱਲ ਇਸ ਦੇ ਇਲਾਵਾ ਇਸ ਕਥਾ ਵਿੱਚ ਬਾਬਾ ਮੋਤੀ ਰਾਮ ਮਹਿਰਾ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਦਾ ਨਾਂ ਵੀ ਸੁਨੇਹਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਤੱਕ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੀ।

    Shri Fatehgarh Sahib

    8.ਜਹਾਜ਼ੀ ਹਵੇਲ ( ਹਵੇਲੀ ਦਿਵਾਨ ਟੋਡਰ ਮੱਲ ਜੀ )

      ਇਸ ਨੂੰ ਭਾਈ ਟੋਡਰਮਲ ਦੀਵਾਨ ਨੇ ਬਣਵਾਇਆ ਸੀ , ਕਈ ਮੰਜ਼ਿਲਾਂ ਉੱਚੀ ਇਸ ਵਿਸ਼ਾਲ ਇਮਾਰਤ ਦੇ ਖੰਡਰ ਅੱਜ ਵੀ ਸਰਹੱਦ ਵਿਖੇ ਮੌਜੂਦ ਹਨ, ਇਸ ਪੁਰਾਤਨ ਇਮਾਰਤ ਦੇ ਬਚੇ ਹਿੱਸੇ ਨੂੰ ਅਜੇ ਵੀ ਸਿੱਖ ਸੰਗਤ ਨੂੰ ਸੰਭਾਲ ਭਾਈ ਟੋਡਰਮਲ ਜੀ ਦੀ ਇਕੋ ਇਕ ਨਿਸ਼ਾਨੀ ਬਚਾ ਲੈਣੀ ਚਾਹੀਦੀ ਹੈ। ਸਮੁੰਦਰੀ ਜਹਾਜ ਵਾਂਗ ਬਣੀ ਹੋਣ ਕਰਕੇ ਇਸ ਨੂੰ ਜਹਾਜ਼ੀ ਹਵੇਲੀ ਵੀ ਕਿਹਾ ਜਾਂਦਾ ਹੈ

      9.ਗੁਰਦੁਆਰਾ ਸ਼ਹੀਦ ਗੰਜ ਨੰਬਰ 1

      22 ਮੲਈ 1710 ਈ ਨੂੰ ਬੰਦਾ ਸਿੰਘ ਬਹਾਦਰ ਜੀ ਦੇ ਸਰਹੱਦ ਤੇ ਫਤਹਿ ਪਾਉਣ ਸਮੇਂ 6000 ਸਿੰਘ ਸ਼ਹੀਦੀਆਂ ਪਾ ਗਏ ਇਸ ਥਾਂ ਸ਼ਹੀਦ ਸਿੰਘਾਂ ਦੇ ਸਸਕਾਰ ਕੀਤੇ ਗਏ ਸੀ , ਇਹ ਅਸਥਾਨ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਪਰਿਕ੍ਰਮਾ ਵਿੱਚ ਹੀ ਮੌਜੂਦ ਹੈ

      10. ਗੁਰਦੁਆਰਾ ਸ਼ਹੀਦ ਗੰਜ ਨੰਬਰ 2

        ਮੁਗਲ ਹਕੂਮਤ ਵੱਲੋਂ ਸਿੱਖਾਂ ਢਾਹੀ ਦਾਸਤਾਨ ਮੁਗਲ ਸਿਪਾਹੀ ਸਿੰਘਾ ਦੇ ਸਿਰਾਂ ਦੇ ਗੱਡੇ ਲੱਦ ਲੱਦ ਕੇ ਦਿੱਲੀ ਇਨਾਮ ਹਾਸਿਲ ਕਰਨ ਲਈ ਜਾਇਆ ਕਰਦੇ ਸਨ , ਖਾਲਸੇ ਨੇ ਹੱਲਾ ਬੋਲ ਕੇ ਸ਼ਹੀਦ ਸਿੰਘਾਂ ਦੇ ਸਿਰ ਪ੍ਰਾਪਤ ਕਰ ਇਸ ਅਸਥਾਨ ਤੇ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਸੰਸਕਾਰ ਕੀਤੇ ਸਨ

        11 ..ਗੁਰਦੁਆਰਾ ਥੜਾ ਸਾਹਿਬ- ਪਾਤਸ਼ਾਹੀ ਛੇਵੀ

        ਛੇਵੇੰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦਾ ਦੌਰਾ ਕਰਨ ਸਮੇਂ ਇਸ ਅਸਥਾਨ ਤੇ ਬਿਰਾਜੇ ਸਨ ਇਹ ਇਤਿਹਾਸਕ ਅਸਥਾਨ ਸਾਹਿਬ ਉਪਰ ਇਹ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਿਤ ਹੈ ਇਸ ਦੇ ਵੀ ਤੁਸੀਂ ਜ਼ਰੂਰ ਦਰਸ਼ਨ ਕਰਨਾ

        12 – ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੰਬਰ 3 ( ਭਾਈ ਸੁੱਖਾ ਜੀ ਸ਼ਹੀਦ )

        ਇਸ ਅਸਥਾਨ ਤੇ ਸਰਹੰਦ ਫਤਹਿ ਕਰਨ ਸਮੇਂ ਬਾਬਾ ਸੁੱਖਾਂ ਜੀ ਨੇ ਸ਼ਹੀਦੀ ਪਾਈ ਸੀ , ਦੱਸਦੇ ਹਨ ਇਸ ਅਸਥਾਨ ਤੇ ਉਸ ਸਮੇਂ ਸਰਹੰਦ ਸ਼ਹਿਰ ਦੇ ਕੋਤਵਾਲ ਦਾ ਮਕਾਨ ਹੁੰਦਾ ਸੀ ਇਹ ਅਸਥਾਨ ਫਤਹਿਗੜ੍ਹ ਸਾਹਿਬ ਤੋਂ ਥੋੜਾ ਹਟਵਾ ਬੱਸੀ ਪਠਾਣਾ ਨੂੰ ਜਾਂਦੀ ਸੜਕ ਉਪਰ ਸਥਿਤ ਹੈ | ਬਾਕੀ ਸਾਰੇ ਅਸਥਾਨ ਫਤਹਿਗੜ੍ਹ ਸਾਹਿਬ ਤੋਂ ਬਹੁਤ ਜਿਆਦਾ ਦੂਰ ਨਹੀਂ ਸੋ ਇਹ ਸੀ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਵਿੱਚ ਮੌਜੂਦ ਸਿੱਖ ਇਤਿਹਾਸ ਦੇ ਇਤਿਹਾਸਿਕ ਸਥਾਨ

        ਮਨਜੀਤ ਕੌਰ

        Shri Fatehgarh Sahib