Buta Singh is not happy!ਬੂਟਾ ਸਿੰਘ ਸ਼ਾਦ (ਅਸਲ ਨਾਂਅ ਬੂਟਾ ਸਿੰਘ ਬਰਾੜ) ਦੇ ਲਿਖੇ ਨਾਵਲਾਂ ਦਾ ਆਪਣਾ ਇੱਕ ਵਿਸ਼ਾਲ ਪਾਠਕ ਵਰਗ ਸੀ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵੀ ਬਣਾਈਆਂ, ਬਹੁਤ ਸਾਲ ਓਹ ਮੁੰਬਈ ਰਹੇ , ਅੰਤਿਮ ਦਿਨਾਂ ‘ ਚ ਓਹ ਸਿਰਸਾ ਕੋਲ ਇੱਕ ਪਿੰਡ ‘ ਚ ਰਹਿੰਦੇ ਸਨ ਜਿੱਥੇ ਉਹਨਾਂ ਦੇ ਪਰਿਵਾਰ ਦੀ ਜ਼ਮੀਨ ਸੀ , ਸ਼ਾਦ ਸਾਬ੍ਹ ਨੇ ਵਿਆਹ ਨਹੀਂ ਸੀ ਕਰਵਾਇਆ।Buta Singh is not happy!
also read :- ਸੁਪਰੀਮ ਕੋਰਟ ਵੱਲੋਂ ਬਲਵੰਤ ਸਿੰਘ ਰਾਜੋਆਣਾ ਨੂੰ ਕੋਈ ਰਾਹਤ ਨਹੀਂ
ਬੂਟਾ ਸਿੰਘ ‘ਸ਼ਾਦ’ ਦਾ ਜਨਮ 12 ਨਵੰਬਰ 1943 ਨੂੰ ਪਿੰਡ ਦਾਨ ਸਿੰਘ ਵਾਲਾ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ। ਉਹਨਾਂ ਦਾ ਪਾਲਣ-ਪੋਸ਼ਣ ਅਤੇ ਸਿੱਖਿਆ ਪੰਜਾਬ ਵਿੱਚ ਹੋਈ। ਉਹਨਾਂ ਨੇ ਐਮ.ਏ. ਅੰਗਰੇਜ਼ੀ ਸਾਹਿਤ ਵਿੱਚ ਕੀਤੀ। ਆਪਣੀ ਪੜ੍ਹਾਈ ਦੌਰਾਨ ਉਹਨਾਂ ਨੇ ਅਖਬਾਰਾਂ ਅਤੇ ਮੈਗਜ਼ੀਨਾਂ ਲਈ ਕਹਾਣੀਆਂ ਅਤੇ ਨਾਵਲ ਲਿਖੇ। ਡਿਗਰੀ ਤੋਂ ਬਾਅਦ, ਉਹਨਾਂ ਦੋ ਸਾਲ ਇੱਕ ਕਾਲਜ ਵਿੱਚ ਲੈਕਚਰਾਰ ਵਜੋਂ ਸੇਵਾ ਕੀਤੀ। ਉਹਨਾਂ ਨੇ 6 ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਅਤੇ 27 ਨਾਵਲ ਲਿਖੇ ਹਨ।Buta Singh is not happy!