ਹੁਣ ਘਰ ਬੈਠੇ ਹੋਵੇਗਾ ਸਾਰਾ ਕੰਮ, ਜਾਣੋ ਕਿਵੇਂ

All the work will be done sitting at home

ਚੰਡੀਗੜ੍ਹ ਵਾਸੀਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਦਫ਼ਤਰ ਨੇ ਲੋਕਾਂ ਲਈ ਆਪਣੀਆ ਫਾਈਲਾਂ ਜਮ੍ਹਾਂ ਕਰਾਉਣ ਲਈ ਆਨਲਾਈਨ ਸੇਵਾ ਸ਼ੁਰੂ ਕਰ ਦਿੱਤੀ ਹੈ। ਹੁਣ ਲੋਕਾਂ ਨੂੰ ਆਰਐਲਏ ਦਫ਼ਤਰ ਜਾ ਕੇ ਲਾਈਨ ਵਿੱਚ ਖੜ੍ਹਾ ਨਹੀਂ ਹੋਣਾ ਪਵੇਗਾ। ਇਸਦੇ ਨਾਲ ਹੀ ਆਰਐਲਏ ਨੇ ਫੀਸਾਂ ਲਈ ਫਾਰਮ ਆਨਲਾਈਨ ਜਮ੍ਹਾ ਕਰਨ ਦੀ ਸਹੂਲਤ ਵੀ ਦਿੱਤੀ ਹੈ। ਦੱਸ ਦੇਈਏ ਕਿ 1 ਜੂਨ ਤੋਂ 14 ਸੇਵਾਵਾਂ ਲਈ ਆਫਲਾਈਨ ਨਿਯੁਕਤੀਆਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ।All the work will be done sitting at home

RLA ਪ੍ਰਦਿਊਮਨ ਸਿੰਘ ਨੇ ਦੱਸਿਆ ਕਿ ਹੁਣ ਸਾਰਾ ਕੰਮ ਆਨਲਾਈਨ ਹੋਵੇਗਾ। ਲੋਕਾਂ ਨੂੰ ਦਫ਼ਤਰ ਦੇ ਚੱਕਰ ਲਾਉਣ ਦੀ ਲੋੜ ਨਹੀਂ ਪਵੇਗੀ। ਲੋਕ ਘਰ ਬੈਠੇ ਹੀ ਹਰ ਤਰ੍ਹਾਂ ਦੇ ਦਸਤਾਵੇਜ਼ ਆਨਲਾਈਨ ਜਮ੍ਹਾ ਕਰਵਾ ਸਕਣਗੇ ਅਤੇ ਕੰਮ ਵੀ ਤੇਜ਼ੀ ਨਾਲ ਹੋਵੇਗਾ। ਆਨਲਾਈਨ ਕੀਤੀਆਂ ਗਈਆਂ ਸੇਵਾਵਾਂ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਦਾ ਨਵੀਨੀਕਰਨ, ਸ਼ਹਿਰ ਦੇ ਅੰਦਰ ਵਾਹਨਾਂ ਦੀ ਮਲਕੀਅਤ ਤਬਾਦਲਾ, ਜਨਤਕ ਨਿਲਾਮੀ ਵਿੱਚ ਵਾਹਨਾਂ ਦਾ ਤਬਾਦਲਾ ਆਦਿ ਸ਼ਾਮਲ ਹਨ।All the work will be done sitting at home

also read :- ਬੂਟਾ ਸਿੰਘ ਸ਼ਾਦ ਨਹੀਂ ਰਹੇ!

ਆਨਲਾਈਨ ਫਾਰਮ ਹੋਣਗੇ ਉਪਲਬਧ

ਆਨਲਾਈਨ ਸਹੂਲਤ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਆਰਐਲਏ ਹਰ ਤਰ੍ਹਾਂ ਦੇ ਫਾਰਮ ਆਨਲਾਈਨ ਵੀ ਉਪਲਬਧ ਕਰਵਾ ਰਿਹਾ ਹੈ। ਅਜਿਹੇ ‘ਚ ਲੋਕਾਂ ਨੂੰ ਫਾਰਮ ਲੈਣ ਲਈ ਦਫ਼ਤਰ ਆਉਣ ਦੀ ਲੋੜ ਨਹੀਂ ਹੈ।

ਇੰਝ ਕਰੋ ਅਪਲਾਈ 

ਕੋਈਵੀ ਪੋਰਟਲ https://parivahan.gov.in/parivahan/ ਜਾਂ mParvahan ਮੋਬਾਈਲ ਐਪ ਰਾਹੀਂ RLA ਦੀਆਂ 14 ਮੁੱਖ ਸੇਵਾਵਾਂ ਲਈ ਆਨਲਾਈਨ ਅਰਜ਼ੀ ਦੇ ਸਕਦਾ ਹੈ। ਵਿਭਾਗ ਨੇ ਆਨਲਾਈਨ ਅਪਲਾਈ ਕਰਨ ਬਾਰੇ ਲੋਕਾਂ ਦੀ ਮਦਦ ਲਈ ਇੱਕ ਮੈਨੂਅਲ ਵੀ ਤਿਆਰ ਕੀਤਾ ਹੈ, ਜਿਸ ਨੂੰ ਦਫ਼ਤਰ ਦੀ ਅਧਿਕਾਰਤ ਵੈੱਬਸਾਈਟ https://chdtransport.gov.in/ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਲੋਕ RLA ਹੈਲਪਲਾਈਨ 0172-2705270 ਜਾਂ 0172-2706270 ‘ਤੇ ਸੰਪਰਕ ਕਰ ਸਕਦੇ ਹਨ।All the work will be done sitting at home

[wpadcenter_ad id='4448' align='none']