ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ ਵਿਖੇ ਪਿੰਡ ਸਿੰਘਪੁਰ ਜੱਟਾਂ ਵਿਖੇ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਮੌਕੇ ਰੱਖੇ ਗਏ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਭਗਵੰਤ ਮਾਨ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕਰਦੇ ਹੋਏ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਨੇ ਕੁੱਲ 11 ਯੁੱਧ ਲੜੇ ਹਨ। ਸਾਡੇ ਕੋਲ ਕੁਰਬਾਨੀਆਂ ਦਾ ਵੱਡਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਜਿਹੜੀ ਕੌਮ ਇਤਿਹਾਸ ਭੁੱਲ ਜਾਂਦੀ ਹੈ, ਉਸ ਦਾ ਕੁਝ ਨਹੀਂ ਰਹਿੰਦਾ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਇਥੇ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦਸੂਹਾ ਤੋਂ ਹਾਜੀਪੁਰ ਨੂੰ ਜਾਣ ਵਾਲੀ ਸੜਕ ਦਾ ਨਾਂ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ‘ਤੇ ਰੱਖਣ ਦਾ ਐਲਾਨ ਵੀ ਕੀਤਾ। ਇਸ ਦੇ ਇਲਾਵਾ ਫਿਲਮ ਸਿਟੀ ਬਣਾਉਣ ਦੀ ਵੀ ਗੱਲ ਕਹੀJassa Singh Ramgari 300th Birth Anniversary
ਮੁੱਖ ਮੰਤਰੀ ਬਣਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਮੁੱਖ ਮੰਤਰੀ ਬਣਾਂਗਾ। ਮੈਂ ਹੁਣ 8 ਦੀ ਬਜਾਏ 12 ਘੰਟੇ ਕੰਮ ਕਰਦਾ ਹਾਂ, ਕਿਉਂਕਿ ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਪਹਿਲਾਂ ਮੈਨੂੰ ਜਨਤਾ ਨੇ ਕਲਾਕਾਰ ਵਜੋਂ ਮਸ਼ਹੂਰ ਕੀਤਾ ਅਤੇ ਮੈਂ ਮਸ਼ਹੂਰ ਹੋ ਕੇ ਕੁਰਸੀ ‘ਤੇ ਬੈਠਿਆ ਹਾਂ। ਭਗਵੰਤ ਮਾਨ ਨੇ ਕਿਹਾ ਕਿ ਆਜ਼ਾਦੀ ਦੇਣ ਵਾਲਿਆਂ ਨੂੰ ਯਾਦ ਕਦੇ ਯਾਦ ਨਹੀਂ ਕੀਤਾ ਜਾਂਦਾ। ਮੁੱਖ ਮੰਤਰੀ ਬਣਨ ਮੌਕੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਜਾ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਸੀ। ਉਦੋਂ ਅਸੀਂ ਸਰਕਾਰੀ ਦਫ਼ਤਰਾਂ ਵਿਚ ਮੁੱਖ ਮੰਤਰੀ ਦੀਆਂ ਤਸਵੀਰਾਂ ਨਾ ਲਗਾਉਣ ਦੇ ਹੁਕਮ ਦਿੱਤੇ ਸਨ ਅਤੇ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੀ ਤਸਵੀਰ ਲਗਾਉਣ ਨੂੰ ਕਿਹਾ ਸੀ।Jassa Singh Ramgari 300th Birth Anniversary
also read :- ਚਰਨਜੀਤ ਸਿੰਘ ਅਟਵਾਲ ਭਾਜਪਾ ਵਿਚ ਹੋਏ ਸ਼ਾਮਲ
ਭਗਵੰਤ ਮਾਨ ਨੇ ਕਿਹਾ ਕਿ ਇਕ ਨੇ ਦੇਸ਼ ਲੈ ਕੇ ਦਿੱਤਾ, ਇਕ ਨੇ ਸੰਵਿਧਾਨ ਲਿਖਿਆ ਹੈ। ਪੰਜਾਬੀਆਂ ਵਿਚ ਬਹੁਤ ਹੁਨਰ ਹੈ। ਸ਼ਹੀਦ ਕਦੇ ਵੀ ਮਰਦੇ ਨਹੀਂ ਹੁੰਦੇ ਹਨ। ਆਦਮੀ ਵੱਡਾ ਸਾਲਾਂ ਤੋਂ ਨਹੀਂ ਜਦਕਿ ਖਿਆਲਾਂ ਤੋਂ ਹੁੰਦਾ ਹੈ। ਸਾਡੇ ਗੁਰੂਆਂ, ਪੀਰਾਂ-ਫਕੀਰਾਂ ਅਤੇ ਮਹਾਪੁਰਖਾਂ ਨੇ ਸਾਨੂੰ ਹਮੇਸ਼ਾ ਗ਼ਰੀਬਾਂ ਦੇ ਹੱਕ ਵਿਚ ਖੜ੍ਹਨ ਦਾ ਸੁਨੇਹਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਜਨਤਾ ਨਾਲ ਵਾਅਦਾ ਕਰਦਾ ਹਾਂ ਕਿ ਜੋ ਸਾਡੇ ਪੁਰਖਾਂ ਨੇ ਸੋਚਿਆ ਸੀ ਪੰਜਾਬ ਵਿਚ ਸਮਾਨਤਾ ਹੋਵੇ, ਉਹ ਅਸੀਂ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਮੈਂ ਕਦੇ ਵੀ ਲੀਡਰ ਬਣ ਕੇ ਨਹੀਂ ਬੋਲਦਾ ਸਗੋਂ ਜਨਤਾ ਬਣ ਕੇ ਬੋਲਦਾ ਹਾਂ। ਲੋਕ ਸਭਾ ਵਿਚ ਵੀ ਜਨਤਾ ਬਣ ਕੇ ਬੋਲਦਾ ਸੀ। Jassa Singh Ramgari 300th Birth Anniversary