PM ਮੋਦੀ ਨੂੰ ਪਾਪੂਆ ਨਿਊ ਗਿਨੀ ਤੇ ਫਿਜੀ ਨੇ ਦਿੱਤਾ ਸਰਵਉੱਚ ਸਨਮਾਨ

 Fiji awarded the highest honor ਭਾਰਤ ਦਾ ਡੰਕਾ ਇਨ੍ਹੀਂ ਦਿਨੀਂ ਦੁਨੀਆ ‘ਚ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਦੇਸ਼ਾਂ ਨੇ ਆਪਣੇ ਉੱਚਤਮ ਸਨਮਾਨ ਨਾਲ ਸਨਮਾਨਿਤ ਕੀਤਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਪਾਪੂਆ ਨਿਊ ਗਿਨੀ ਅਤੇ ਫਿਜੀ ਦੋਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਫਿਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਕੰਪੇਨੀਅਨ ਆਫ ਦਾ ਆਰਡਰ ਆਫ ਫਿਜੀ’ ਨਾਲ ਸਨਮਾਨਿਤ ਕੀਤਾ ਹੈ। ਦੁਨੀਆ ਵਿੱਚ ਇਹ ਸਨਮਾਨ ਹੁਣ ਤੱਕ ਸਿਰਫ ਕੁਝ ਗੈਰ-ਫਿਜੀਅਨਾਂ ਨੂੰ ਦਿੱਤਾ ਗਿਆ ਹੈ। ਜਦਕਿ ਮੇਜ਼ਬਾਨ ਦੇਸ਼ ਪਾਪੂਆ ਨਿਊ ਗਿਨੀ ਨੇ ਪੀ.ਐੱਮ ਮੋਦੀ ਨੂੰ ਆਪਣੇ ਸਰਵਉੱਚ ਸਨਮਾਨ ‘ਦਿ ਗ੍ਰੈਂਡ ਕੰਪੈਨੀਅਨ ਆਫ ਦਾ ਆਰਡਰ ਆਫ ਲੋਗੋਹੂ’ ਨਾਲ ਸਨਮਾਨਿਤ ਕੀਤਾ ਹੈ।Fiji awarded the highest honor

also read :- ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਣ ਦੀ ਰੌਂਅ ‘ਚ ਮਾਨ ਸਰਕਾਰ, ਲੈ ਸਕਦੀ ਹੈ ਵੱਡਾ ਫ਼ੈਸਲਾ

ਪਾਪੂਆ ਨਿਊ ਗਿਨੀ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਦੀ ਏਕਤਾ ਅਤੇ ਗਲੋਬਲ ਸਾਊਥ ਦੀ ਅਗਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਦਿ ਗ੍ਰੈਂਡ ਕੰਪੈਨੀਅਨ ਆਫ ਦਾ ਆਰਡਰ ਆਫ ਲੋਗੋਹੂ’ ਨਾਲ ਸਨਮਾਨਿਤ ਕੀਤਾ। ਪਾਪੂਆ ਨਿਊ ਗਿਨੀ ਦੇ ਬਹੁਤ ਘੱਟ ਗੈਰ ਨਿਵਾਸੀਆਂ ਨੂੰ ਇਹ ਪੁਰਸਕਾਰ ਮਿਲਿਆ ਹੈ।  ਇੱਥੇ ਦੱਸ ਦਈਏ ਕਿ ਪ੍ਰਸ਼ਾਂਤ ਟਾਪੂ ਦੇਸ਼ ਗਣਰਾਜ ਪਲਾਊ ਦੇ ਰਾਸ਼ਟਰਪਤੀ ਸੁਰਜੇਲ ਐਸ. ਵ੍ਹਿਪਸ ਜੂਨੀਅਰ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਅਬਕਾਲ ਅਵਾਰਡ ਨਾਲ ਸਨਮਾਨਿਤ ਕੀਤਾ। ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਫਿਪਿਕ ਸੰਮੇਲਨ ਦੇ ਮੌਕੇ ‘ਤੇ ਹੋਈ।Fiji awarded the highest honor

[wpadcenter_ad id='4448' align='none']