ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ !

Martyrdom day of Sri Guru Arjan Dev Ji

“ਜਪਿਓ ਜਿਨ ਅਰਜਨ ਦੇਵ ਗੁਰੂ,
ਫਿਰ ਸੰਕਟ ਜੂਨ ਗਰਭ ਨਹੀਂ ਆਇਓ।।”

ਸ਼ਹੀਦਾਂ ਦੇ ਸਿਰਤਾਜ’, ‘ਸ਼ਾਂਤੀ ਦੇ ਪੁੰਜ’ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਸਨ। ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਆਪ ਨੇ ਮੁਗ਼ਲ ਹਕੂਮਤ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕੀਤਾ। ਇਸ ਵਿਰੋਧ ਕਾਰਨ ਹੀ ਆਪ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਅਨੁਸਾਰ ਤੱਤੀ ਤਵੀ ‘ਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਗਿਆ।Martyrdom day of Sri Guru Arjan Dev Ji

: ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਵਿੱਚ ਗੋਇੰਦਵਾਲ ਵਿਖੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੇ ਘਰ ਹੋਇਆ। ਆਪ ਦਾ ਪਾਲਣ-ਪੋਸ਼ਣ ਆਪ ਦੇ ਨਾਨਾ ਸਿੱਖਾਂ ਦੇ ਤੀਸਰੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਵਿੱਚ ਹੋਇਆ। ਗੁਰੂ ਅਮਰਦਾਸ ਜੀ ਨੇ ਹੀ ਆਪ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ’ ਦਾ ਵਰ ਦਿੱਤਾ ਸੀ।

 ਆਪ ਨੇ ਪੰਡਿਤ ਕੇਸ਼ੋਵ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪ ਨੇ ਸੰਸਕ੍ਰਿਤ ਅਤੇ ਫਾਰਸੀ ਦੇ ਬਹੁਤ ਸਾਰੇ ਗ੍ਰੰਥਾਂ ਨੂੰ ਪੜ੍ਹਿਆ। ਬਚਪਨ ਤੋਂ ਹੀ ਆਪ ਵਿਦਵਾਨ ਤੇ ਸੂਝਵਾਨ ਸਨ।

ਆਪ ਦਾ ਵਿਆਹ ਫਿਲੌਰ ਸ਼ਹਿਰ ਦੇ ਕਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਆਪ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੇ ਅਨਮੋਲ ਰਤਨ ਨੇ ਜਨਮ ਲਿਆ।

 1582 ਈ: ਵਿੱਚ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਜਿਉਂ ਹੀ ਆਪ ਗੁਰਗੱਦੀ ‘ਤੇ ਬੈਠੇ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਨ ਲੱਗ ਪਿਆ। ਉਸ ਨੇ ਆਪ ਖਿਲਾਫ਼ ਕਈ ਸਾਜ਼ਿਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ਪਰ ਆਪ ਅਡੋਲ ਰਹੇ।Martyrdom day of Sri Guru Arjan Dev Ji

ALSO READ :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਮਈ, 2023) Today Hukamnama Darbar Sahib JI

ਜਦੋਂ ਆਪ ਗੁਰਗੱਦੀ ‘ਤੇ ਬੈਠੇ ਉਸ ਵੱਲੋਂ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ। ਉਹ ਸਿੱਖਾਂ ਨਾਲ ਬਹੁਤ ਖ਼ਾਰ ਖਾਂਦਾ ਸੀ। ਉਸ ਦਾ ਸਪੁੱਤਰ ਅਮੀਰ ਖੁਸਰੋ ਗੁਰੂ ਜੀ ਦਾ ਅਨਿਨ ਭਗਤ ਸੀ। ਜਿਸ ਕਰਕੇ ਜਹਾਂਗੀਰ ਉਸ ਨਾਲ ਵੀ ਨਫ਼ਰਤ ਕਰਦਾ ਸੀ। ਉਧਰ ਦੂਜੇ ਪਾਸੇ ਪ੍ਰਿਥੀ ਚੰਦ ਦੀ ਈਰਖ਼ਾ ਵੀ ਬਹੁਤ ਤੇਜ਼ੀ ਨਾਲ ਵਧ ਚੁੱਕੀ ਸੀ। ਉਸ ਨੇ ਚੰਦੂ ਨਾਲ ਮਿਲ ਕੇ ਗੁਰੂ ਦੇ ਖਿਲਾਫ਼ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਚੰਦੂ ਗੁਰੂ ਜੀ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਗੁਰੂ ਜੀ ਨੇ ਆਪਣੇ ਸਪੁੱਤਰ ਹਰਗੋਬਿੰਦ ਵਾਸਤੇ ਉਸ ਦੀ ਪੁੱਤਰੀ ਦੇ ਰਿਸ਼ਤੇ ਨੂੰ ਸੰਗਤ ਦੇ ਕਹਿਣ ‘ਤੇ ਨਾ-ਮਨਜ਼ੂਰ ਕੀਤਾ ਸੀ। ਗੁੱਸੇ ਵਿੱਚ ਆ ਕੇ ਜਹਾਂਗੀਰ ਨੇ ਆਪ ਨੂੰ ਕੈਦ ਕਰ ਲਿਆ। ਜਿੱਥੇ ਆਪ ਨੂੰ ਅਨੇਕਾਂ ਕਸ਼ਟ ਦਿੱਤੇ। ਜੇਠ-ਹਾੜ੍ਹ ਦੀ ਅਤਿ ਦੀ ਗਰਮੀ ਵਿੱਚ ਆਪ ਨੂੰ ਤੱਤੀ ਤਵੀ ‘ਤੇ ਬਿਠਾਇਆ ਗਿਆ ਤੇ ਸਿਰ ਵਿੱਚ ਗਰਮ-ਗਰਮ ਰੇਤਾ ਪਾਈ ਗਈ। ਉਪਰੰਤ ਆਪ ਨੂੰ ਉਬਲਦੀ ਦੇਗ ਵਿੱਚ ਪਾਇਆ ਗਿਆ ਪਰ ਆਪ ਨੇ ਸਿਦਕ ਨਾ ਹਾਰਿਆ, ਸੀ ਨਾ ਕੀਤੀ, ਅਡੋਲ, ਸ਼ਾਂਤ ਰਹੇ ਤੇ ਆਪਣੇ ਮੁਖਾਰਬਿੰਦ ਤੋਂ ਇਹੋ ਹੀ ਉਚਾਰਦੇ ਰਹੇ :Martyrdom day of Sri Guru Arjan Dev Ji

“ਤੇਰਾ ਭਾਣਾ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥”

ਇੰਜ 1606 ਈਸਵੀ ਵਿੱਚ ਆਪ ਨੇ ਧਰਮ ਦੀ ਖਾਤਰ ਸ਼ਹਾਦਤ ਦੇ ਦਿੱਤੀ।

[wpadcenter_ad id='4448' align='none']