Jaggery syrup first tonic ਗੁੜ ਦਾ ਸ਼ਰਬਤ ਦੁਨੀਆਂ ਦਾ ਸਭ ਤੋਂ ਪਹਿਲਾ ਟੌਨਿਕ ਵੀ ਹੈ ਤੇ ਸਭ ਤੋਂ ਪਹਿਲਾ ਦੇਸੀ ਕੋਲਡ ਡਰਿੰਕ ਵੀ ਹੈ।
ਗੁੜ ਚੋਂ ਵਿਟਾਮਿਨ ਬੀ 6, ਕੋਲੀਨ, ਬੀਟੇਨ, ਪੁਟਾਸ਼ੀਅਮ, ਫੋਲੇਟ, ਕੈਲਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਮੈਂਗਨੀਜ਼, ਸਿਲੇਨੀਅਮ ਤੇ ਮੈਗਨੇਸ਼ੀਅਮ ਆਦਿ ਤੱਤ ਮਿਲਦੇ ਹਨ।
ਗੁੜ ਤੋਂ ਅੱਧੇ ਤੱਤ ਬਰਾਊਨ ਸ਼ੂਗਰ ਚ ਹੁੰਦੇ ਹਨ ਜਦ ਕਿ ਚਿੱਟੀ ਖੰਡ ਚ ਸਿਰਫ਼ ਮਿਠਾਸ ਹੁੰਦੀ ਹੈ ਤੇ ਹੋਰ ਕਿਸੇ ਕਿਸਮ ਦੇ ਵਿਟਾਮਿਨ ਜਾਂ ਮਿਨਰਲਜ਼ ਨਹੀਂ ਹੁੰਦੇ।
ਸ਼ਹਿਦ ਚ ਗੁੜ ਦੇ ਮੁਕਾਬਲੇ ਮਿਨਰਲਜ਼ ਘੱਟ ਹੁੰਦੇ ਹਨ ਪਰ ਵਿਟਾਮਿਨ ਵੱਧ ਹੁੰਦੇ ਹਨ। ਮੈਪਲ ਸਿਰਪ ਚ ਸ਼ਹਿਦ ਅਤੇ ਬਰਾਊਨ ਸ਼ੂਗਰ ਨਾਲੋਂ ਕਾਫ਼ੀ ਤੱਤ ਵੱਧ ਹੁੰਦੇ ਹਨ। ਇਹ ਗੁੜ ਦੇ ਸ਼ਰਬਤ ਨਾਲੋਂ ਵੀ ਜ਼ਿਆਦਾ ਪੌਸ਼ਟਿਕ ਹੁੰਦਾ ਹੈ। ਪ੍ਰੰਤੂ ਇਹ ਗੁੜ ਦੇ ਮੁਕਾਬਲੇ ਬਹੁਤ ਮਹਿੰਗਾ ਹੁੰਦਾ ਹੈ।
ਗੁੜ ਇੱਕ ਅਜਿਹੀ ਕੰਪਲੈਕਸ ਮਿਠਾਸ ਹੈ ਜੋ ਸੁਕਰੋਜ਼ ਦੀਆਂ ਲੰਮੀਆਂ ਚੇਨਜ਼ ਦਾ ਬਣਿਆ ਹੋਣ ਕਰਕੇ ਖੰਡ ਤੋਂ ਹੌਲ਼ੀ ਹਜ਼ਮ ਹੁੰਦਾ ਹੈ ਤੇ ਇੱਕ ਦਮ ਬਲੱਡ ਸ਼ੂਗਰ ਵੀ ਨਹੀਂ ਵਧਾਉਂਦਾ ਤੇ ਛੇਤੀ ਭੁੱਖ ਵੀ ਨਹੀਂ ਲੱਗਣ ਦਿੰਦਾ। ਪ੍ਰੰਤੂ ਸਿਹਤਵਰਧਕ ਅਨੱਰਜੀ ਤੁਰੰਤ ਦਿੰਦਾ ਹੈ। ਫਿਰ ਵੀ ਇਹ ਸ਼ੂਗਰ ਰੋਗੀਆਂ, ਗੁਰਦੇ ਰੋਗੀਆਂ ਅਤੇ ਫੈਟੀ ਲਿਵਰ ਵਾਲਿਆਂ ਨੂੰ ਖੰਡ, ਦੇਸੀ ਖੰਡ, ਸ਼ਹਿਦ, ਮੈਪਲ ਸਿਰਪ, ਗੁੜ, ਸ਼ੱਕਰ ਅਤੇ ਸ਼ਰਬਤ ਆਦਿ ਨਹੀਂ ਲੈਣੇ ਚਾਹੀਦੇ। Jaggery syrup first tonic
ਗੁੜ ਚੋਂ ਪੁਟਾਸ਼ੀਅਮ ਕਾਫ਼ੀ ਮਿਲਦਾ ਹੈ ਜੋ ਇਲੈਕਰੋਲਾਈਟਸ ਦਾ ਬੈਲੰਸ ਬਣਾਉਂਦਾ ਹੈ, ਸਰੀਰ ਚ ਫਾਲਤੂ ਪਾਣੀ ਜ਼ਮ੍ਹਾਂ ਹੋਣ ਤੋਂ ਰੋਕਦਾ ਹੈ ਤੇ ਮਸਲ ਬਣਾਉਣ ਲਈ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ।
ਜੰਕ ਫੂਡ, ਕੋਲਡ ਡਰਿੰਕ, ਚਾਹ, ਕੌਫ਼ੀ, ਸ਼ਰਾਬ, ਨਕਲੀ ਮਠਿਆਈਆਂ, ਨਕਲੀ ਦੁੱਧ, ਨਕਲੀ ਦਵਾਈਆਂ ਅਤੇ ਮਿਲਾਵਟੀ ਖਾਣ ਪੀਣ ਵਾਲੀਆਂ ਚੀਜ਼ਾਂ ਆਦਿ ਨੇ ਦੁਨੀਆ ਭਰ ਵਿੱਚ ਹੀ ਸਿਹਤ ਦਾ ਗ੍ਰਾਫ ਡਿੱਗਿਆ ਹੈ।
ਗੁੜ ਦੇ ਸ਼ਰਬਤ ਚ ਥੋੜ੍ਹੀਆਂ ਜਿਹੀਆਂ ਬੂੰਦਾਂ ਅਦਰਕ ਰਸ ਦੀਆਂ, ਥੋੜ੍ਹੀ ਜਿਹੀ ਕਾਲੀ ਮਿਰਚ ਅਤੇ ਨਿੰਬੂ ਰਸ ਪਾ ਕੇ ਬਹੁਤ ਹੀ ਸਿਹਤਵਰਧਕ ਸ਼ਿਕੰਜਵੀ ਬਣਦੀ ਹੈ। Jaggery syrup first tonic
ਡਾ ਕਰਮਜੀਤ ਕੌਰ
ਗੁੜ ਦੁਨੀਆਂ ਦੀ ਸਭ ਤੋਂ ਪਹਿਲੀ ਮਠਿਆਈ ਹੈ
[wpadcenter_ad id='4448' align='none']