ਪੰਜਾਬ ‘ਚ ਤਪਦੇ ਮਈ ਮਹੀਨੇ ਦੌਰਾਨ ਜਿੱਥੇ ਸੂਬੇ ਦੇ ਲੋਕਾਂ ਨੇ ਮੀਂਹ ਕਾਰਨ ਰਾਹਤ ਮਹਿਸੂਸ ਕੀਤੀ, ਉੱਥੇ ਹੀ ਹੁਣ ਜੂਨ ਮਹੀਨੇ ‘ਚ ਵੀ ਗਰਮੀ ਤੋਂ ਰਾਹਤ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿ ਸਕਦਾ ਹੈ ਅਤੇ ਇਸ ਦੇ ਨਾਲ ਹੀ ਪਾਰਾ ਵੱਧਣਾ ਸ਼ੁਰੂ ਹੋ ਜਾਵੇਗਾ, ਹਾਲਾਂਕਿ ਜੂਨ ਮਹੀਨੇ ਮੀਂਹ ਪੈਣ ਦੇ ਵੀ ਆਸਾਰ ਹਨ।Know the weather of June
ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਦੂਜੇ ਹਫ਼ਤੇ ਮੌਸਮ ਖ਼ੁਸ਼ਕ ਰਹੇਗਾ। ਇਸੇ ਤਰ੍ਹਾਂ ਤੀਜੇ ਹਫ਼ਤੇ ਵੀ ਮੀਂਹ ਪਵੇਗਾ, ਜਿਸ ਕਾਰਨ ਪਾਰਾ ‘ਚ ਗਿਰਾਵਟ ਆ ਸਕਦੀ ਹੈ। ਚੌਥੇ ਹਫ਼ਤੇ ਵੀ ਇਸੇ ਤਰ੍ਹਾਂ ਤਾਪਮਾਨ ‘ਚ ਗਿਰਾਵਟ ਅਤੇ ਮੀਂਹ ਪਵੇਗਾ।Know the weather of June
also read : ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ–
ਇਸ ਨਾਲ ਜੂਨ ਮਹੀਨੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਹੀਟ ਵੇਵ ਤੋਂ ਵੀ ਰਾਹਤ ਰਹੇਗੀ। ਮੌਸਮ ਵਿਭਾਗ ਦੇ ਮੁਤਾਬਕ ਇਕ ਮਾਰਚ ਤੋਂ ਇਕ ਜੂਨ ਤੱਕ 138 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਆਮ ਤੌਰ ‘ਤੇ ਇਹ 88 ਐੱਮ. ਐੱਮ. ਤੱਕ ਹੁੰਦਾ ਹੈ।Know the weather of June