ਮੌਸਮ ਕੀ ਕਰਵਟ ਲਵੇਗਾ, ਇਸ ਬਾਰੇ ਕੋਈ ਵੀ ਅੰਦਾਜ਼ਾ ਨਹੀਂ ਲਾ ਪਾ ਰਿਹਾ ਕਿਉਂਕਿ ਮਈ ਮਹੀਨੇ ’ਚ ਵੀ ਬਰਸਾਤ ਕਾਰਨ ਜ਼ਿਆਦਾ ਗਰਮੀ ਨਹੀਂ ਪਈ ਅਤੇ ਜੂਨ ਮਹੀਨੇ ਦੀ ਸ਼ੁਰੂਆਤ ਹੋਈ ਤਾਂ ਅਜਿਹਾ ਲੱਗਾ ਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਜਾਵੇਗਾ ਪਰ 2 ਦਿਨਾਂ ਤੋਂ ਬਦਲ ਰਹੇ ਮੌਸਮ ਦੇ ਮਿਜਾਜ਼ ਨੇ 38 ਡਿਗਰੀ ਤਾਪਮਾਨ ਨੂੰ ਘਟਾ ਕੇ 36 ਡਿਗਰੀ ਕਰ ਦਿੱਤਾ ਹੈ ਅਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ। ਮੰਗਲਵਾਰ ਸ਼ਾਮ ਨੂੰ ਚੱਲੀ ਤੇਜ਼ ਹਨੇਰੀ ਅਤੇ ਪਈ ਬਰਸਾਤ ਨੇ ਦਿਨ ਦੇ ਸਮੇਂ ਪੈਣ ਵਾਲੀ ਗਰਮੀ ਤੋਂ ਇਕ ਵਾਰ ਫਿਰ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾ ਦਿੱਤੀ ਹੈ।The weather will be pleasant today
ਪਾਵਰਕਾਮ ਨੂੰ ਮਿਲ ਰਹੀ ਰਾਹਤ
ਗਰਮੀਆਂ ’ਚ ਹੋਣ ਵਾਲੀ ਬਰਸਾਤ ਦੀ ਸਭ ਤੋਂ ਜ਼ਿਆਦਾ ਰਾਹਤ ਪਾਵਰਕਾਮ ਨੂੰ ਮਿਲ ਰਹੀ ਹੈ ਕਿਉਂਕਿ ਮੌਸਮ ਠੰਡਾ ਹੋਣ ਕਾਰਨ ਬਿਜਲੀ ਦੀ ਮੰਗ ਨਹੀਂ ਵਧ ਪਾ ਰਹੀ, ਜਿਸ ਕਾਰਨ ਅਜੇ ਪਾਵਰਕੱਟ ਵੀ ਲੱਗਣੇ ਸ਼ੁਰੂ ਨਹੀਂ ਹੋਏ। ਦੂਜੇ ਪਾਸੇ ਖੇਤੀਬਾੜੀ ਿਵਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਲਈ ਪਾਣੀ ਦੀ ਲੋੜ ਹੈ ਅਤੇ ਇਸ ਸਮੇਂ ਕੁਦਰਤ ਪੂਰੀ ਤਰ੍ਹਾਂ ਨਾਲ ਮਿਹਰਬਾਨ ਹੈ। ਜੇਕਰ ਬਰਸਾਤਾਂ ਹੁੰਦੀਆਂ ਹਨ ਤਾਂ ਝੋਨੇ ਦੀ ਫਸਲ ਕਾਫੀ ਵਧੀਆ ਹੋ ਸਕਦੀ ਹੈ। ਜੇਕਰ ਬਰਸਾਤਾਂ ਨਹੀਂ ਹੁੰਦੀਆਂ ਤਾਂ ਮੋਟਰਾਂ ਜ਼ਰੀਏ ਪਾਣੀ ਸਪਲਾਈ ਕਰਵਾਇਆ ਜਾਵੇਗਾ।The weather will be pleasant today
also read :- ਭਾਰਤ ਦਾ ਮਾਣ ਵਧਾਉਣ ’ਤੇ ਰਾਹੁਲ ਤੇ ਕਾਂਗਰਸੀ PM ਮੋਦੀ ਨੂੰ ਗਾਲ੍ਹਾਂ ਕਿਉਂ ਕੱਢਣ ਲੱਗਦੇ ਹਨ: ਤਰੁਣ ਚੁਘ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਦੇ ਅਨੁਮਾਨ ਅਨੁਸਾਰ ਇਸ ਸਾਲ ਬਰਸਾਤਾਂ ਉਨ੍ਹਾਂ ਮਹੀਨਿਆਂ ਵਿਚ ਹੋ ਰਹੀਆਂ ਹਨ, ਜਿਨ੍ਹਾਂ ਵਿਚ ਬਹੁਤ ਹੀ ਘੱਟ ਉਮੀਦ ਹੁੰਦੀ ਸੀ। ਲੰਮੇ ਸਮੇਂ ਬਾਅਦ ਜੂਨ ਮਹੀਨੇ ਵਿਚ ਬਰਸਾਤਾਂ ਦੇਖਣ ਨੂੰ ਮਿਲ ਰਹੀਆਂ ਹਨ, ਨਹੀਂ ਤਾਂ ਮਈ ਮਹੀਨਾ ਖਤਮ ਹੋਣ ਤੋਂ ਬਾਅਦ ਜੂਨ ਮਹੀਨੇ ਵਿਚ ਤਾਪਮਾਨ 40 ਡਿਗਰੀ ਦੇ ਲਗਭਗ ਪਹੁੰਚ ਜਾਂਦਾ ਸੀ ਅਤੇ ਬੁਰਾ ਹਾਲ ਹੁੰਦਾ ਸੀ।
ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਨੂੰ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਬਰਸਾਤ ਹੋਣ ਦੀ ਸੰਭਾਵਨਾ ਹੈ। ਜਲੰਧਰ ਵਿਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਉਸ ਤੋਂ ਬਾਅਦ 3 ਦਿਨ ਮੌਸਮ ਡਰਾਈ ਰਹਿਣ ਦੀ ਸੰਭਾਵਨਾ ਹੈ ਪਰ ਜਿਸ ਤਰ੍ਹਾਂ ਨਾਲ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਚ ਬਦਲਾਅ ਹੋ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਗਰਮੀ ਵੀ ਪਵੇਗੀ ਅਤੇ ਬਰਸਾਤਾਂ ਵੀ ਹੋਣਗੀਆਂ।The weather will be pleasant today