ਤੁਹਾਡੇ ‘ਚੋਂ ਕਈ ਲੋਕ ਆਨਲਾਈਨ ਯੂ.ਪੀ.ਆਈ. ਪੇਮੈਂਟ ਦਾ ਇਸਤੇਮਾਲ ਕਰਦੇ ਹੋਣਗੇ। ਆਮਤੌਰ ‘ਤੇ ਯੂ.ਪੀ.ਆਈ. ਪੇਮੈਂਟ ਦੀ ਸੈਟਿੰਗ ਲਈ ਡੈਬਿਟ ਕਾਰਡ ਦੀ ਲੋੜ ਹੁੰਦੀ ਹੈ ਪਰ ਹੁਣ ਗੂਗਲ ਨੇ ਵੱਡੀ ਰਾਹਤ ਦਿੰਦੇ ਹੋਏ ਇਸ ਲੋੜ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਤੁਸੀਂ ਆਪਣੇ ਆਧਾਰ ਨੰਬਰ ਨਾਲ ਵੀ ਗੂਗਲ ਪੇਅ ਐਕਸੈਸ ਕਰ ਸਕਦੇ ਹੋ ਅਤੇ ਯੂ.ਪੀ.ਆਈ. ਪੇਮੈਂਟ ਦਾ ਇਸਤੇਮਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਸੈਟਿੰਗ ਕਰਨ ਦਾ ਤਰੀਕਾ…It will work with Aadhaar card
ਗੂਗਲ ਇੰਡੀਆ ਨੇ ਆਧਾਰ ਨੰਬਰ ਆਧਾਰਿਤ ਯੂ.ਪੀ.ਆਈ. ਪੇਮੈਂਟ ਲਈ ਯੂ.ਆਈ.ਡੀ.ਏ.ਆਈ. ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤਰ੍ਹਾਂ ਦੀ ਸਹੂਲਤ ਫਿਲਹਾਲ ਕੋਈ ਵੀ ਯੂ.ਪੀ.ਆਈ. ਪੇਮੈਂਟ ਐਪ ਨਹੀਂ ਦੇ ਰਹੀ। ਕਿਸੇ ਵੀ ਯੂ.ਪੀ.ਆਈ. ਪੇਮੈਂਟ ਐਪ ਲਈ ਡੈਬਿਟ ਕਾਰਡ ਨੰਬਰ ਅਤੇ ਪਿੰਨ ਦੀ ਲੋੜ ਹੁੰਦੀ ਹੈ ਪਰ ਹੁਣ ਸਿਰਫ ਆਧਾਰ ਨੰਬਰ ਨਾਲ ਹੀ ਤੁਹਾਡਾ ਕੰਮ ਹੋ ਜਾਵੇਗਾ।It will work with Aadhaar card
ਆਧਾਰ ਨੰਬਰ ਨਾਲ ਗੂਗਲ ਪੇਅ ਇਸਤੇਮਾਲ ਕਰਨ ਲਈ ਬੈਂਕ ਅਕਾਊਂਟ ਨਾਲ ਤੁਹਾਡਾ ਮੋਬਾਇਲ ਨੰਬਰ ਲਿੰਕ ਹੋਣਾ ਚਾਹੀਦਾ ਹੈ ਅਤੇ ਆਧਾਰ ਨਾਲ ਵੀ ਮੋਬਾਇਲ ਨੰਬਰ ਲਿੰਕ ਹੋਣਾ ਚਾਹੀਦਾ ਹੈ। ਗੂਗਲ ਪੇਅ ਦੀ ਇਹ ਸਹੂਲਤ ਫਿਲਹਾਲ ਕੁਝ ਹੀ ਬੈਂਕ ਲਈ ਹੈ ਪਰ ਜਲਦ ਹੀ ਇਸਨੂੰ ਸਾਰੇ ਬੈਂਕਾਂ ਲਈ ਜਾਰੀ ਕਰ ਦਿੱਤਾ ਜਾਵੇਗਾ।It will work with Aadhaar card
ALSO READ :- ਦੇਰ ਸ਼ਾਮ ਚੱਲੀ ਤੇਜ਼ ਹਨ੍ਹੇਰੀ ਅਤੇ ਬਰਸਾਤ ਨਾਲ ਤਾਪਮਾਨ ’ਚ 2 ਡਿਗਰੀ ਗਿਰਾਵਟ, ਅੱਜ ਵੀ ਮੌਸਮ ਰਹੇਗਾ ਸੁਹਾਵਣਾ
ਇੰਝ ਕਰੋ ਸੈਟਿੰਗ
– ਸੈਟਿੰਗ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ਜਾਂ ਐਪਲ ਦੇ ਐਪ ਸਟੋਰ ਤੋਂ ਗੂਗਲ ਪੇਅ ਐਪ ਡਾਊਨਲੋਡ ਕਰੋ।
– ਇਸਤੋਂ ਬਾਅਦ ਸੈਟਿੰਗ ‘ਚ ਜਾਓ।
– ਇੱਥੇ ਤੁਹਾਨੂੰ ਡੈਬਿਟ ਕਾਰਡ ਤੋਂ ਇਲਾਵਾ ਆਧਾਰ ਨੰਬਰ ਦਾ ਵੀ ਆਪਸ਼ਨ ਦਿਸੇਗਾ।
– ਹੁਣ ਆਧਾਰ ਦੇ ਆਪਸ਼ਨ ‘ਤੇ ਕਲਿੱਕ ਕਰੋ ਅਤੇ ਓ.ਟੀ.ਪੀ. ਪਾ ਕੇ ਅੱਗੇ ਵਧੋ।
– ਓ.ਟੀ.ਪੀ. ਪਾਉਣ ਤੋਂ ਬਾਅਦ ਤੁਹਾਡੇ ਕੋਲੋਂ ਇਕ ਪਿੰਨ ਪੁੱਛਿਆ ਜਾਵੇਗਾ ਜੋ ਕਿ ਗੂਗਲ ਪੇਅ ਐਪ ਲਈ ਹੋਵੇਗਾ ਯਾਨੀ ਜਦੋਂ ਵੀ ਤੁਸੀਂ ਗੂਗਲ ਪੇਅ ਰਾਹੀਂ ਕੋਈ ਪੇਮੈਂਟ ਕਰੋਗੇ ਤਾਂ ਤੁਹਾਨੂੰ 6 ਅੰਕਾਂ ਵਾਲੇ ਇਸ ਪਿੰਨ ਦੀ ਲੋੜ ਹੋਵੇਗੀ। ਤਾਂ ਇਸ ਪਿੰਨ ਨੂੰ ਯਾਦ ਰੱਖੋ। ਹੁਣ ਪਿੰਨ ਸੈੱਟ ਕਰਨ ਤੋਂ ਬਾਅਦ ਤੁਸੀਂ ਜਿਸ ਬੈਂਕ ਅਕਾਊਂਟ ਨਾਲ ਆਪਣਾ ਆਧਾਰ ਨੰਬਰ ਲਿੰਕ ਹੋਵੇਗਾ, ਉਹ ਅਕਾਊਂਟ ਗੂਗਲ ਪੇਅ ‘ਚ ਦਿਸਣ ਲੱਗੇਗਾ। ਹੁਣ ਤੁਸੀਂ ਗੂਗਲ ਪੇਅ ਆਰਾਮ ਨਾਲ ਇਸਤੇਮਾਲ ਕਰ ਸਕੋਗੇ।