15 ਜੂਨ ਮਗਰੋਂ ਜਲੰਧਰ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਲੁਧਿਆਣਾ ਸਟੇਸ਼ਨ ’ਤੇ ਨਹੀਂ ਰੁਕਣਗੀਆਂ

Trains will not stop at Ludhiana station

ਜਲੰਧਰ ਤੋਂ ਚੱਲਣ ਵਾਲੀਆਂ 11 ਟਰੇਨਾਂ ਦਾ ਸਟਾਪੇਜ 15 ਅਤੇ 20 ਜੂਨ ਤੋਂ ਬਅਦ ਲੁਧਿਆਣਾ ਸਟੇਸ਼ਨ ’ਤੇ ਨਹੀਂ ਹੋਵੇਗਾ ਕਿਉਂਕਿ ਲੁਧਿਆਣਾ ਸਟੇਸ਼ਨ ਦੀ ਰੀ-ਡਿਵੈੱਲਪਮੈਂਟ ਹੋ ਰਹੀ ਹੈ, ਭਾਵ ਪੂਰੇ ਸਟੇਸ਼ਨ ਦਾ ਨਕਸ਼ਾ ਹੀ ਬਦਲਿਆ ਜਾ ਰਿਹਾ ਹੈ।
ਟਰੇਨਾਂ ਕਾਰਨ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਹੋਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਯਾਤਰੀ ਨੂੰ ਨਾ ਆਵੇ, ਇਸ ਦੇ ਲਈ ਫਿਰੋਜ਼ਪੁਰ ਮੰਡਲ ਨੇ ਕੁਝ ਸਮੇਂ ਲਈ ਜਲੰਧਰ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਟਰੇਨਾਂ ਜਿਹੜੀਆਂ ਲੁਧਿਆਣਾ ਤੋਂ ਹੋ ਕੇ ਜਾਂਦੀਆਂ ਹਨ, ਉਨ੍ਹਾਂ ਦਾ ਸਟਾਪੇਜ ਢੰਡਾਰੀ ਕਲਾਂ ਵਿਚ ਰੱਖਿਆ ਹੈ। ਇਸ ਦੇ ਨਾਲ ਹੀ ਆਰਾਮ ਕਰਨ ਅਤੇ ਰਾਤ ਰੁਕਣ ਲਈ ਰਿਟਾਇਰਿੰਗ ਰੂਮ ਵਿਚ ਬੁਕਿੰਗ ਵੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਜਾਵੇਗੀ। ਸਟੇਸ਼ਨ ’ਤੇ ਕੰਮ ਚੱਲਦਾ ਹੋਣ ਕਾਰਨ ਯਾਤਰੀ ਪ੍ਰੇਸ਼ਾਨ ਨਾ ਹੋਣ, ਇਸ ਲਈ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਜਲੰਧਰੋਂ ਲੁਧਿਆਣਾ ਜਾਣ ਵਾਲੀਆਂ 11 ਟਰੇਨਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਸਟਾਪੇਜ ਦਿੱਤਾ ਗਿਆ ਹੈ।Trains will not stop at Ludhiana station

ਫਿਰੋਜ਼ਪੁਰ ਮੰਡਲ ਕਰੋੜਾਂ ਰੁਪਏ ਲਾ ਕੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਸਟੇਸ਼ਨਾਂ ਵਿਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਵਿਚ ਯਾਤਰੀਆਂ ਦੀਆਂ ਸੁੱਖ-ਸਹੂਲਤਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੋਵੇਗਾ। ਯਾਤਰੀਆਂ ਦੇ ਬੈਠਣ, ਆਰਾਮ ਕਰਨ ਅਤੇ ਉਡੀਕ ਕਰਨ ਤੋਂ ਲੈ ਕੇ ਹਰੇਕ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ। ਇਕ ਤਰ੍ਹਾਂ ਨਾਲ ਸਟੇਸ਼ਨ ਵਿਚ ਦਾਖਲ ਹੁੰਦੇ ਹੀ ਆਰਾਮ ਮਿਲੇਗਾ ਕਿਉਂਕਿ ਵੈਂਟੀਲੇਸ਼ਨ ਅਤੇ ਸਾਫ਼ ਪਾਣੀ ਦਾ ਇੰਤਜ਼ਾਮ ਪੂਰੀ ਤਰ੍ਹਾਂ ਸਟੇਸ਼ਨ ’ਤੇ ਰਹੇਗਾ। ਜਲੰਧਰ ਕੈਂਟ ਸਟੇਸ਼ਨ ਤੋਂ ਬਾਅਦ ਜਲੰਧਰ ਸਿਟੀ ਸਟੇਸ਼ਨ ਦਾ ਨਕਸ਼ਾ 300 ਕਰੋੜ ਤੋਂ ਵੱਧ ਲਾ ਕੇ ਬਦਲਿਆ ਜਾਵੇਗਾ। ਇਸ ਪ੍ਰਾਜੈਕਟ ਨੂੰ ਹਰੀ ਝੰਡੀ ਅਗਲੇ ਸਾਲ ਦੇ ਸ਼ੁਰੂਆਤ ਵਿਚ ਮਿਲ ਸਕਦੀ ਹੈ। ਅਜੇ ਫਿਲਹਾਲ ਰੇਲਵੇ ਵੱਲੋਂ ਜਲੰਧਰ ਕੈਂਟ ਅਤੇ ਲੁਧਿਆਣਾ ਸਟੇਸ਼ਨ ਦਾ ਕੰਮ ਕਾਫ਼ੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।Trains will not stop at Ludhiana station

also read :- 20 ਜੂਨ ਨੂੰ ਜਲੰਧਰ ‘ਚ ਸੀਐਮ ਭਗਵੰਤ ਮਾਨ ਦੀ ਯੋਗਸ਼ਾਲਾ

ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਧਿਆਣਾ ਤੋਂ 6 ਕਿਲੋਮੀਟਰ ਪਹਿਲਾਂ ਹੀ ਢੰਡਾਰੀ ਕਲਾਂ ਵਿਚ ਵੱਡਾ ਸਟੇਸ਼ਨ ਹੈ। ਜਿਹੜੇ ਯਾਤਰੀ ਲੁਧਿਆਣਾ ਜਾ ਰਹੇ ਹਨ, ਉਹ ਪਹਿਲਾਂ ਹੀ ਆਪਣਾ ਇੰਤਜ਼ਾਮ ਕਰਕੇ ਰੱਖਣ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਰੇਲਵੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੂਨ ਤੋਂ ਬਾਅਦ ਅਗਲੇ ਹੁਕਮਾਂ ਤਕ ਟਰੇਨਾਂ ਢੰਡਾਰੀ ਕਲਾਂ ਵਿਚ ਹੀ ਰੁਕਣਗੀਆਂ।Trains will not stop at Ludhiana station

[wpadcenter_ad id='4448' align='none']