20 ਜੂਨ ਨੂੰ ਜਲੰਧਰ ‘ਚ ਸੀਐਮ ਭਗਵੰਤ ਮਾਨ ਦੀ ਯੋਗਸ਼ਾਲਾ

Yogashala of Bhagwant Maan21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਯੋਗ ਦਿਵਸ ਤੋਂ ਇਕ ਦਿਨ ਪਹਿਲਾਂ 20 ਜੂਨ ਨੂੰ ਜਲੰਧਰ ਦੇ ਪੀਏਪੀ ਗਰਾਊਂਡ ਵਿੱਚ ਯੋਗਸ਼ਾਲਾ ਲੱਗੇਗੀ। ਇਸ ਯੋਗਸ਼ਾਲਾ ਵਿੱਚ  ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਕੈਬਨਿਟ ਮੰਤਰੀ, ਐਮਐਲਏ, ਸਾਂਸਦ ਅਤੇ ਹੋਰ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ ਰਹਿਣਗੇ। ਇਸ ਪ੍ਰੋਗਰਾਮ ਵਿੱਚ 15000 ਲੋਕ […]

Yogashala of Bhagwant Maan21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਯੋਗ ਦਿਵਸ ਤੋਂ ਇਕ ਦਿਨ ਪਹਿਲਾਂ 20 ਜੂਨ ਨੂੰ ਜਲੰਧਰ ਦੇ ਪੀਏਪੀ ਗਰਾਊਂਡ ਵਿੱਚ ਯੋਗਸ਼ਾਲਾ ਲੱਗੇਗੀ। ਇਸ ਯੋਗਸ਼ਾਲਾ ਵਿੱਚ  ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਕੈਬਨਿਟ ਮੰਤਰੀ, ਐਮਐਲਏ, ਸਾਂਸਦ ਅਤੇ ਹੋਰ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ ਰਹਿਣਗੇ। ਇਸ ਪ੍ਰੋਗਰਾਮ ਵਿੱਚ 15000 ਲੋਕ ਸ਼ਾਮਿਲ ਹੋਣਗੇ।  ਦੱਸ ਦਈਏ ਕਿ 20 ਜੂਨ ਨੂੰ ਪੰਜਾਬ ਦੇ ਪੰਜ ਹੋਰ ਸ਼ਹਿਰਾਂ ਵਿੱਚ ਯੋਗ ਕਲਾਸ ਸ਼ੁਰੂ ਕਰਵਾਈ ਜਾਵੇਗੀ।Yogashala of Bhagwant Maan

also read :- ਲੁਧਿਆਣਾ ‘ਚ 10 ਕਰੋੜ ਦੀ ਲੁੱਟ, ਕੈਸ਼ ਵੈਨ ਹੀ ਲੈ ਗਏ ਲੁਟੇਰੇ

ਦੱਸ ਦਈਏ ਕਿ 5 ਅਪ੍ਰੈਲ 2023 ਨੂੰ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣ ਲਈ ਖ਼ਾਸ ਉੱਦਮ ਕਰਦਿਆਂ ਮੁੱਖ ਮੰਤਰੀ ਨੇ ਪਟਿਆਲਾ ‘ਸੀਐਮ ਦੀ ਯੋਗਸ਼ਾਲਾ’  ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਉਤੇ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਦੇਣਗੇ।Yogashala of Bhagwant Maan