ਗੁਰਬਾਣੀ ਪ੍ਰਸਾਰਣ ਫਰੀ ਕਿਉਂ ਨਹੀਂ, ਵਿਧਾਨ ਸਭਾ ‘ਚ ਐਕਟ ਲਿਆਵਾਂਗੇ: ਮਾਨ

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਵੱਡੇ ਫੈਸਲੇ ਲਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ। ਸਹਾਇਕ ਪ੍ਰੋਫੈਸਰ ਦੀ ਭਰਤੀ ਦੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ।Why is Gurbani broadcast not free?

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਖਿਆ ਕਿ ਗੁਰਦੁਆਰਾ ਐਕਟ ‘ਚ ਕਿਤੇ ਵੀ ਲਾਇਵ ਟੈਲੀਕਾਸਟ ਜਾਂ ਬ੍ਰਾਡਕਾਸਟ ਸ਼ਬਦ ਨਹੀਂ ਹੈ। ਮੈਂ ਬਿਨਾਂ ਤੱਥਾਂ ਤੋਂ ਕੋਈ ਗੱਲ ਨਹੀਂ ਕਰਦਾ। ਉਨ੍ਹਾਂ ਆਖਿਆ ਕਿ ਇੱਕ ਚੈਨਲ ਨੇ 11 ਸਾਲਾਂ ਲਈ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਖਰੀਦੇ। ਉਨ੍ਹਾਂ ਸਵਾਲ ਕੀਤਾ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਫਰੀ ਕਿਉਂ ਨਹੀਂ। ਅਸੀਂ ਮਾਡਰਨ ਮਸੰਦਾਂ ਤੋਂ ਗੁਰਬਾਣੀ ਛੁਡਾਵਾਂਗੇ।Why is Gurbani broadcast not free?

ਸੁਪਰੀਮ ਕੋਰਟ ਨੇ ਕਿਹਾ ਹੈ ਇਹ ਸਟੇਟ ਐਕਟ ਹੈ, ਧਾਮੀ ਸਾਬ੍ਹ ਜੇ ਸੁਣ ਰਹੇ ਹੋ ਤਾਂ, ਇਹ ਸਟੇਟ ਐਕਟ ਹੈ। SGPC ਦੀ ਫਾਈਲ ਸੁਪਰੀਮ ਕੋਰਟ ਨੇ ਸਸਪੈਂਡ ਕੀਤੀ ਸੀ। ਮੈਂ ਗੁਰਦੁਆਰਾ ਐਕਟ ‘ਚ ਕੋਈ ਸੋਧ ਨਹੀਂ ਕਰ ਰਿਹਾ। ਮੈਂ ਪ੍ਰਸਾਰਣ ਦੇ ਅਧਿਕਾਰ ਕਿਸੇ ਸਰਕਾਰ ਦੇ ਅਦਾਰੇ ਨੂੰ ਨਹੀਂ ਦੇ ਰਿਹਾ। ਮੈਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸਾਰਾ ਅਸਮਾਨ ਖੋਲ੍ਹਣ ਦਾ ਹੱਕਦਾਰ ਹਾਂ।

also read :- ਉੱਤਰੀ ਭਾਰਤ ਵੱਲ ਤੇਜ਼ੀ ਨਾਲ ਵਧਿਆ ਮਾਨਸੂਨ, 20 ਜੂਨ ਨੂੰ ਭਾਰੀ ਮੀਂਹ ਦਾ ਅਲਰਟ

ਉਨ੍ਹਾਂ ਆਖਿਆ ਕਿ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਗੁਰਬਾਣੀ ਸਾਰੇ ਦਿਖਾਉਣ। ਸੁਖਬੀਰ ਬਾਦਲ ਕਿਸ ਅਧਿਕਾਰ ਨਾਲ ਵਿਰੋਧ ਕਰ ਰਹੇ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਟੈਂਡਰ ਮੰਗਵਾ ਕੇ ਗੁਰਬਾਣੀ ਦੀ ਬੋਲੀ ਲਗਾਉਣਗੇ। ਕੱਲ੍ਹ ਅਸੀਂ ਵਿਧਾਨ ਸਭਾ ‘ਚ ਗੁਰਬਾਣੀ ਪ੍ਰਸਾਰਣ ਦਾ ਐਕਟ ਲਿਆਵਾਂਗੇ। 30 ਮਿੰਟ ਪਹਿਲਾਂ ਜਾਂ 30 ਮਿੰਟ ਬਾਅਦ ‘ਚ ਕੋਈ ਕਮਰਸ਼ੀਅਲ ADD ਨਹੀਂ ਆਉਣੀ ਚਾਹੀਦੀ। ਗੁਰਬਾਣੀ ਪ੍ਰਸਾਰਣ ਦੇ LIVE ਦੌਰਾਨ ਕੋਈ ਕਮਰਸ਼ੀਅਲ ADD ਨਹੀਂ ਚੱਲੇਗੀ।Why is Gurbani broadcast not free?

[wpadcenter_ad id='4448' align='none']