Should drink mango shake? ਚਾਰ ਗਿਲਾਸ ਦੁੱਧ ਵਿੱਚ ਦੋ ਪੂਰੇ ਪੱਕੇ ਅੰਬ ਛਿੱਲ ਕੇ ਪਾਉ ਤੇ ਮੈਂਗੋ ਸ਼ੇਕ ਬਣਾ ਲਵੋ। ਇਸ ਵਿੱਚ ਬਰਫ ਜਾਂ ਖੰਡ, ਸ਼ੱਕਰ ਨਹੀਂ ਪਾਉਣੀ। ਇਹ ਬਹੁਤ ਹਾਜ਼ਮੇਦਾਰ ਤੇ ਸਿਹਤਵਰਧਕ ਬਣ ਜਾਂਦਾ ਹੈ। ਇਸ ਵਿੱਚ ਪਾਉਣ ਲਈ ਦੁੱਧ ਫਰਿੱਜ ਚ ਰੱਖਿਆ ਵਰਤ ਸਕਦੇ ਹੋ ਲੇਕਿਨ ਧਿਆਨ ਰਹੇ ਮੈਂਗੋ ਸ਼ੇਕ ਬਹੁਤਾ ਹੀ ਠੰਢਾ ਨਹੀਂ ਹੋਣਾ ਚਾਹੀਦਾ ਤੇ ਨਾਂ ਹੀ ਜ਼ਿਆਦਾ ਸੰਘਣਾ ਹੋਣਾ ਚਾਹੀਦਾ ਹੈ। ਗਰਮ ਦੁੱਧ ਵਾਲਾ ਵੀ ਮੈਂਗੋ ਸ਼ੇਕ ਨਹੀਂ ਪੀਣਾ ਚਾਹੀਦਾ।
ਅਜਿਹਾ ਸਾਦਾ ਹਲਕਾ ਠੰਢਾ ਮੈਂਗੋ ਸ਼ੇਕ ਸਵੇਰੇ ਜਾਗਣ ਸਾਰ ਬੱਚਿਆਂ ਨੂੰ ਰੋਜ਼ਾਨਾ ਵੀ ਦੇ ਸਕਦੇ ਹੋ, ਕਦੇ ਕਦੇ ਤਾਂ ਜ਼ਰੂਰ ਹੀ ਦਿਉ। ਲੇਕਿਨ ਚਾਹ, ਕੌਫੀ ਗਰੀਨ ਟੀ ਆਦਿ ਨਸ਼ੀਲੇ ਪਦਾਰਥ ਬਿਲਕੁਲ ਕਦੇ ਵੀ ਨਾਂ ਦਿਉ। ਤੇ ਨਾਂ ਹੀ ਦੁੱਧ ਚ ਕੋਈ ਪ੍ਰੋਟੀਨ, ਚਾਕਲੇਟ ਪਾਉਡਰ, ਬੋਰਨਵੀਟਾ, ਕੰਪਲਾਨ, ਰੂਹ ਅਫਜ਼ਾ, ਪੱਤੀ, ਇੰਸਟੈਂਟ ਕੌਫੀ, ਖੰਡ ਆਦਿ ਪਾਉ।
ਅਜਿਹਾ ਸਾਦਾ ਮੈਂਗੋ ਸ਼ੇਕ ਬੱਚੇ ਦੀ ਪਾਚਣ ਪ੍ਰਣਾਲੀ ਬਹੁਤ ਵਧੀਆ ਬਣਾਏਗਾ। ਇਹ ਬੱਚਿਆਂ ਦੀ ਯਾਦਾਸ਼ਤ, ਨਜ਼ਰ ਅਤੇ ਇਮਿਉਨਿਟੀ ਵੀ ਵਧਾਉਂਦਾ ਹੈ। ਬੱਚਿਆਂ ਨੂੰ ਭੁੱਖ ਖੁੱਲਕੇ ਲਗਦੀ ਹੈ। ਉਨ੍ਹਾਂ ਦਾ ਉਲਟਾ ਪੁਲਟਾ ਖਾਣ ਨੂੰ ਮਨ ਲਲਚਾਉਣੋਂ ਹਟਦਾ ਹੈ। ਬੱਚੇ ਜ਼ਿਆਦਾ ਗੁੱਸਾ ਕਰਨੋਂ ਹਟਦੇ ਹਨ। ਬਿਸਤਰ ਚੋਂ ਸਵੇਰੇ ਹਿੰਮਤ ਨਾਲ ਉੱਠਣ ਲਗਦੇ ਹਨ। ਤੇ ਤੁਹਾਨੂੰ ਪਿਆਰ ਕਰਨ ਲਗਦੇ ਹਨ।
ਤੁਹਾਨੂੰ ਬਹੁਤ ਲੋਕ ਕਹਿਣਗੇ ਕਿ ਇਹ ਗਰਮ ਹੁੰਦਾ ਹੈ, ਜਾਂ ਉਹ ਲੜਕੀਆਂ ਨੂੰ ਦੇਣ ਤੋਂ ਰੋਕ ਦੇਣਗੇ, ਪ੍ਰੰਤੂ ਮੈਂਗੋ ਨਾਲੋਂ ਇਸਤਰਾਂ ਠੰਢੇ ਦੁੱਧ ਚ ਮੈਂਗੋ ਸ਼ੇਕ ਬਣਾਕੇ ਪੀਣਾ ਹਰਤਰਾਂ ਦੀ ਗਰਮੀ ਤੋਂ ਰਾਹਤ ਦਿੰਦਾ ਹੈ। ਇਹ ਲੜਕੀਆਂ ਨੂੰ ਵੀ ਜ਼ਰੂਰ ਦੇਣਾ ਹੈ ਬਲਕਿ ਮੁੰਡਿਆਂ ਤੇ ਕੁੜੀਆਂ ਨੂੰ ਬਰਾਬਰ ਦਾ ਹੀ ਦਿਉ। Should drink mango shake?
ਜੇ ਕਿਸੇ ਨੂੰ ਜਿਗਰ, ਮਿਹਦੇ ਜਾਂ ਮਸਾਨੇ ਦੀ ਗਰਮੀ ਹੋਵੇ, ਭੁੱਖ ਘੱਟ ਲਗਦੀ ਹੋਵੇ, ਪੇਸ਼ਾਬ ਜ਼ਿਆਦਾ ਪੀਲਾ ਆਉਂਦਾ ਹੋਵੇ, ਮੂੰਹ ਵਾਰ ਵਾਰ ਪਕਦਾ ਹੋਵੇ ਜਾਂ ਵਾਰ ਵਾਰ ਪਿਆਸ ਲਗਦੀ ਹੋਵੇ ਤਾਂ ਇਸ ਮੈਂਗੋ ਸ਼ੇਕ ਵਿਚ ਰਾਤ ਭਰ ਭਿਉਂਤਾ ਗੂੰਦ ਕਤੀਰਾ ਵੀ ਪਾ ਸਕਦੇ ਹੋ।
ਜੇ ਕਿਸੇ ਨੂੰ ਮਾਸਪੇਸ਼ੀਆਂ ਦੀ ਕਮਜ਼ੋਰੀ ਹੋਵੇ, ਜਲਦੀ ਥਕਾਵਟ ਹੁੰਦੀ ਹੋਵੇ, ਅੱਧਾ ਸਿਰ ਦਰਦ ਰਹਿੰਦਾ ਹੋਵੇ, ਸ਼ਾਮ ਨੂੰ ਲੱਤਾਂ ਬਾਹਾਂ ਦਰਦ ਕਰਦੀਆਂ ਰਹਿੰਦੀਆਂ ਹੋਣ, ਵਾਲ ਝੜਦੇ ਹੋਣ, ਬੀਪੀ ਘਟਦਾ ਹੋਵੇ ਤਾਂ ਰਾਤ ਭਰ ਭਿਉਂਤੇ ਦਸ ਪੰਦਰਾਂ ਬਦਾਮ ਛਿਲਕਾ ਉਤਾਰਕੇ ਇਸ ਮੈਂਗੋ ਸ਼ੇਕ ਵਿਚ ਪਾ ਸਕਦੇ ਹੋ। Should drink mango shake?
also read : ਮੂੰਹ ਦੇ ਛਾਲਿਆਂ ਤੋਂ ਰਾਹਤ ਪਾਉਣ ਲਈ ਅਮਰੂਦ ਦੇ ਪੱਤਿਆਂ ਦੇ ਕਾੜ੍ਹੇ ਦੀ ਕਰੋ ਵਰਤੋਂ
ਚਾਹ, ਕੌਫੀ, ਗਰੀਨ ਟੀ, ਬਾਜ਼ਾਰੂ ਬੋਤਲਬੰਦ ਜੂਸ, ਕੋਲਡ ਡਰਿੰਕਸ ਅਤੇ ਹੋਰ ਬਾਜ਼ਾਰੂ ਬਿਸਕੁਟ, ਕੇਕ, ਰਸ, ਕੁਰਕੁਰੇ, ਚਾਕਲੇਟ, ਟੌਫੀਆਂ, ਜੈਮ, ਗੁਲਕੰਦ, ਮੁਰੱਬੇ, ਕੈਂਡੀ ਆਦਿ ਗੰਦ ਮੰਦ ਨਾਂ ਆਪ ਖਾਂਦੇ ਹਾਂ ਤੇ ਨਾਂ ਸਾਡੇ ਬੱਚੇ ਵਰਤਦੇ ਹਨ।
ਅਜਿਹਾ ਮੈਂਗੋ ਸ਼ੇਕ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਵੀ ਦੇ ਸਕਦੇ ਹੋ। ਇਸ ਨਾਲ ਪੇਟ ਅੰਦਰ ਪਲ ਰਹੇ ਬੱਚੇ ਦਾ ਵਿਕਾਸ ਸਹੀ ਹੁੰਦਾ ਹੈ ਤੇ ਔਰਤ ਦੇ ਦੁੱਧ ਵਧੇਰੇ ਬਣਦਾ ਹੈ।
ਵੱਡੀ ਉਮਰ ਦੇ ਬਜ਼ੁਰਗਾਂ ਨੂੰ ਵੀ ਅਜਿਹਾ ਮੈਂਗੋ ਸ਼ੇਕ ਦੇ ਸਕਦੇ ਹੋ। ਉਹਨਾਂ ਦੀ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਤੇ ਪਾਚਣ ਪ੍ਰਣਾਲੀ ਵੀ ਠੀਕ ਰਹਿਣ ਲਗਦੀ ਹੈ। ਲੇਕਿਨ ਜ਼ਿਆਦਾ ਬਲੱਡ ਸ਼ੂਗਰ ਵਧਣ ਵਾਲਿਆਂ ਜਾਂ ਜ਼ਿਆਦਾ ਬੀਪੀ ਵਧਣ ਵਾਲਿਆਂ ਨੂੰ ਇਹ ਨਹੀਂ ਦੇ ਸਕਦੇ।
ਬੱਚਿਆਂ ਨੂੰ ਇਸਤਰਾਂ ਪਾਲੋ ਕਿ ਉਹ ਸਿਰਫ ਤੁਹਾਡੇ ਹੀ ਫੈਨ ਹੋਣ। ਹੋਰ ਕੋਈ ਉਹਨਾਂ ਨੂੰ ਤੁਹਾਡੇ ਵਰਗਾ ਸਾਰੇ ਸੰਸਾਰ ਤੇ ਨਾਂ ਲੱਭੇ। ਤੁਸੀਂ ਵੀ ਬੱਚਿਆਂ ਦੀ ਖੁਸ਼ੀ ਲਈ ਜਿੰਨਾ ਹੋ ਸਕੇ ਉਸਤੋਂ ਵੀ ਵੱਧ ਕਰਨ ਦੀ ਸੱਚੇ ਦਿਲੋਂ ਕੋਸ਼ਿਸ਼ ਕਰੋ। ਬੱਸ ਬੱਚਿਆਂ ਨੂੰ ਖੁਸ਼ ਵੇਖਕੇ ਹੀ ਖੁਸ਼ ਹੋਣਾ ਸਿੱਖੋ।
(ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ)