ਨਸ਼ਾ ਰਹਿਤ ਸਮਾਜ ਸਿਰਜਣ ਲਈ ਚੰਗੇ ਕਾਰਜ ਆਰੰਭ ਕਰਨ ਦੀ ਲੋੜ-ਪੰਨੂ
ਪਟਿਆਲਾ, 25 ਜੂਨ ( ਮਾਲਕ ਸਿੰਘ ਘੁੰਮਣ )
marathon in Patiala city ਪਟਿਆਲਾ ਸ਼ਹਿਰ ਵਿਚ ਦੂਸਰੀ ਵੱਡੀ ਮੈਰਾਥਨ ਪਟਿਆਲਾ ਰਿਕਾਰਡ ਬਰੇਕਰ ਅਤੇ ਇਲੀਟ ਕਲੱਬ ਪਟਿਆਲਾ ਵੱਲੋਂ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਈ ਗਈ। ਇਸ ਮੈਰਾਥਨ ਦਾ ਮੁੱਖ ਮਕਸਦ ਨਸ਼ਾ ਰਹਿਤ ਸਮਾਜ ਦਾ ਸਦਾ ਦੇਣਾ ਸੀ। ਇਸ ਮੈਰਾਥਨ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਸ਼ਿਰਕਤ ਕੀਤੀ। ਇਸ ਦੌੜ ਵਿਚ ਵੱਡੀ ਮਾਤਰਾ ਵਿਚ ਹਰੇਕ ਉਮਰ ਦੇ ਲੋਕਾਂ ਨੇ ਹਿੱਸਾ ਲਿਆ। ਮੈਰਾਥਨ ਨੂੰ ਸ਼ੁਰੂ ਕਰਨ ਲਈ ਫਲੈਗ ਆਫ਼ ਡੀ ਐਸ ਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਡੀ ਐਸ ਪੀ ਕਰਨੈਲ ਸਿੰਘ ਵੱਲੋਂ ਦਿੱਤਾ ਗਿਆ।
ਇਸ ਮੌਕੇ ਬਲਤੇਜ ਪੰਨੂ ਨੇ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਸਾਰੀ ਟੀਮ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡਾਂ ਕਰਵਾਉਣ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਉੱਥੇ ਹੀ ਮਨ ਅਤੇ ਦਿਮਾਗ਼ੀ ਤੌਰ ’ਤੇ ਵੀ ਕਾਫ਼ੀ ਊਰਜਾ ਮਿਲਦੀ ਹੈ। ਉਨ੍ਹਾਂ ਸਾਰੇ ਹੀ ਲੋਕਾਂ ਨੂੰ ਨਸ਼ਾ ਰਹਿਤ ਰਹਿਣ ਦਾ ਸਦਾ ਦਿੱਤਾ। ਇਸ ਮੈਰਾਥਨ ਵਿਚ ਭੰਗੜਾ ਅਤੇ ਢੋਲ ਦੀ ਥਾਪ ਤੇ ਸਾਰੇ ਪਟਿਆਲਾ ਵਾਸੀਆਂ ਨੇ ਖ਼ੂਬ ਰੰਗ ਬੰਨ੍ਹਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਨੇ ਉੱਘਾ ਯੋਗਦਾਨ ਪਾਇਆ। ਇਸ ਮੈਰਾਥਨ ਵਿਚ ਪਟਿਆਲੇ ਦੇ ਸਾਰੇ ਰਨਿੰਗ ਗਰੁੱਪਾਂ ਨੇ ਹਿੱਸਾ ਲਿਆ। marathon in Patiala city
ਬਤੌਰ ਮਹਿਮਾਨ ਦੇ ਤੌਰ ਤੇ ਪਹੁੰਚੀਆਂ ਸ਼ਖ਼ਸੀਅਤਾਂ ਵਿਚ ਜਸਬੀਰ ਗਾਂਧੀ, ਕੁੰਦਨ ਗੋਗੀਆ, ਵਿਕਾਸ ਪੂਰੀ, ਗੁਰਵਿੰਦਰ ਸਿੰਘ ਸ਼ੰਟੀ, ਅਭਿਸ਼ੇਕ ਸ਼ਰਮਾ, ਵਿਨੋਦ ਸ਼ਰਮਾ, ਦੀਪਕ ਡਕਾਲਾ, ਡਾਕਟਰ ਹਰਸਿਮਰਨ ਤੁਲੀ, ਡਾਕਟਰ ਆਉਸ਼ਮਨ ਖਰਬੰਦਾ, ਇੰਸਪੈਕਟਰ ਕਾਹਲੋਂ, ਹਰਿ ਚੰਦ ਬਾਂਸਲ, ਈਸ਼ਵਰ ਚੌਧਰੀ, ਸਤਨਾਮ ਸਿੰਘ ਕੰਬੋਜ, ਉਪਕਾਰ ਸਿੰਘ ਸ਼ਾਮਲ ਹੋਏ। ਇਸ ਪ੍ਰੋਗਰਾਮ ਨੂੰ ਉਲੀਕਣ ਵਾਲੀ ਪ੍ਰਬੰਧਕੀ ਟੀਮ ਜਗਤਾਰ ਸਿੰਘ ਜੱਗੀ, ਗੁਰਪ੍ਰੀਤ ਗੋਪੀ, ਸੀਤਾ ਰਾਮ, ਮਨਿੰਦਰ ਸਿੰਘ, ਪ੍ਰੀਤਇੰਦਰ ਸਿੰਘ ਰਾਜਾ, ਵਿਕਾਸ ਸ਼ਰਮਾ, ਦੀਪਕ ਬਾਂਸਲ, ਰਿਸ਼ਵ, ਲਖਵੀਰ ਸਿੰਘ ਚਹਿਲ, ਰਿੰਪਾ, ਲਾਡੀ ਨਿਰਮਾਣ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਤੇ ਸਾਰੇ ਹੀ ਭਾਗ ਲੈਣ ਵਾਲੇ ਮੈਂਬਰਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਤੇ ਪ੍ਰਬੰਧਕ ਸੀਤਾ ਰਾਮ ਜੀ ਨੇ ਸਬ ਦਾ ਧੰਨਵਾਦ ਕੀਤਾ ਅਤੇ ਸਾਰੇ ਖਿਡਾਰੀਆਂ ਅਤੇ ਮਹਿਮਾਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ marathon in Patiala city