ਜਲੰਧਰ ਵਾਸੀਆਂ ਨੂੰ ਸਾਂਸਦ ਹਰਭਜਨ ਸਿੰਘ ਦਾ ਵੱਡਾ ਤੋਹਫ਼ਾ, ਜਾਣ ਖ਼ੁਸ਼ ਹੋਣਗੇ ਖਿਡਾਰੀ

ਜਲੰਧਰ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਸ਼ਹਿਰ ਦੇ ਚਾਰ ਸੰਸਦ ਮੈਂਬਰ ਇੱਕੋ ਪਾਰਟੀ ਨਾਲ ਸਬੰਧਤ ਹਨ। ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦੇ ਨਾਲ ਪਿਛਲੇ ਸਾਲ ਕ੍ਰਿਕਟਰ ਹਰਭਜਨ ਸਿੰਘ ਸਣੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਸ਼ੋਕ ਮਿੱਤਲ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ। ਹਾਲਾਂਕਿ ਕਈ ਵਿਰੋਧੀ ਪਾਰਟੀਆਂ ਸੰਸਦ ਮੈਂਬਰ ਹਰਭਜਨ ਸਿੰਘ ਦੀ ਰਾਜ ਸਭਾ ‘ਚ ਮੌਜੂਦਗੀ ‘ਤੇ ਕਈ ਸਵਾਲ ਉਠਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਹਰਭਜਨ ਸਿੰਘ ਆਪਣੇ ਸੰਸਦ ਮੈਂਬਰ ਨਿਧੀ ਫੰਡ ‘ਚੋਂ ਲਗਾਤਾਰ ਵਿਕਾਸ ਕਾਰਜ ਕਰਵਾ ਰਹੇ ਹਨ। ਉਹ ਹੁਣ ਤੱਕ ਸਾਂਸਦ ਨਿਧੀ ਫੰਡ ਵਿੱਚੋਂ ਕਰੋੜਾਂ ਰੁਪਏ ਖਰਚ ਕਰ ਚੁੱਕੇ ਹਨ।A big gift from MP Harbhajan Singh

ਕਈ ਸਾਲਾਂ ਤੋਂ ਭਾਰਤ ਲਈ ਕ੍ਰਿਕਟ ਖੇਡ ਚੁੱਕੇ ਹਰਭਜਨ ਦਾ ਮੁੱਖ ਫੋਕਸ ਵੀ ਖੇਡ ਅਤੇ ਖਿਡਾਰੀ ਹੈ। ਜਿਸ ਵਿੱਚ ਉਨ੍ਹਾਂ ਨੇ ਬਰਲਟਨ ਪਾਰਕ ਦੇ ਵਿਕਾਸ ਸਮੇਤ ਸਰਕਾਰੀ ਮਾਡਲ ਸਕੂਲ ਵਿੱਚ ਕ੍ਰਿਕਟ ਸਟੇਡੀਅਮ ਦੇ ਨਵੀਨੀਕਰਨ ਲਈ ਆਪਣੇ ਐਮਪੀ ਫੰਡ ਵਿੱਚੋਂ ਲੱਖਾਂ ਰੁਪਏ ਖਰਚ ਕੀਤੇ ਹਨ। ਇਸ ਤੋਂ ਇਲਾਵਾ ਹਰਭਜਨ ਸਿੰਘ ਦੀ ਤਰਫੋਂ ਜਲੰਧਰ ਸ਼ਹਿਰ ਸਮੇਤ ਹੋਰ ਵੀ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਮੁਢਲੀਆਂ ਸੇਵਾਵਾਂ ਜਿਸ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਕਰਨਾ ਤੇ ਸੀਚੇਵਾਲ ਮਾਡਲ ਤਹਿਤ ਪਿੰਡ ਵਿੱਚ ਛੱਪੜ ਬਣਾ ਕੇ ਉਸ ਪਾਣੀ ਨੂੰ ਸਿੰਚਾਈ ਲਈ ਵਰਤੋਂ ਕਰਨ ‘ਤੇ ਜ਼ੋਰ ਨਾਲ ਕੰਮ ਕੀਤਾ ਜਾ ਰਿਹਾ ਹੈ। 

ਲੋਕ ਸਭਾ ਮੈਂਬਰ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਹਰ ਸਾਲ 5 ਕਰੋੜ ਰੁਪਏ ਮਿਲਦੇ ਹਨ ਅਤੇ 5 ਸਾਲਾਂ ਦੇ ਕਾਰਜਕਾਲ ‘ਚ 25 ਕਰੋੜ ਰੁਪਏ ਸੰਸਦ ਫੰਡ ‘ਚੋਂ ਖਰਚ ਕਰਨ ਲਈ ਮਿਲਦੇ ਹਨ। ਰਾਜ ਸਭਾ ਮੈਂਬਰ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਅਤੇ ਉਸ ਨੂੰ ਵੀ ਹਰ ਸਾਲ 5 ਕਰੋੜ ਮਿਲਦੇ ਹਨ, ਜਿਸ ਕਾਰਨ ਉਹ ਆਪਣੇ ਕਾਰਜਕਾਲ ‘ਚ 30 ਕਰੋੜ ਰੁਪਏ ਖਰਚ ਕਰਦੇ ਹਨ।

ਬਰਲਟਨ ਪਾਰਕ ਸਪੋਰਟਸ ਹੱਬ ਪ੍ਰੋਜੈਕਟ ਜੋ ਕਿ ਸ਼ਹਿਰ ਦਾ ਮੁੱਖ ਪ੍ਰੋਜੈਕਟ ਹੈ, ਪਿਛਲੇ 15 ਸਾਲਾਂ ਤੋਂ ਪੈਂਡਿੰਗ ਸੀ ਅਤੇ ਇਸ ਵਾਰ ਵੀ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਦੇ ਮੁਕੰਮਲ ਨਾ ਹੋਣ ਕਾਰਨ ਜ਼ਿਆਦਾਤਰ ਕ੍ਰਿਕਟ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਰਣਜੀ ਮੈਚ ਵੀ ਰੁਕ ਗਏ ਹਨ। ਸਾਂਸਦ ਹਰਭਜਨ ਸਿੰਘ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਦੇ ਨਵੀਨੀਕਰਨ ਦੇ ਕੰਮ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਗ੍ਰਾਂਟ ਦਿੱਤੀ ਹੈ। ਉਨ੍ਹਾਂ ਦੀ ਤਰਫੋਂ 65 ਲੱਖ ਰੁਪਏ ਸਾਂਸਦ ਨਿਧੀ ਫੰਡ ਵਿੱਚੋਂ ਜਾਰੀ ਕੀਤੇ ਗਏ ਹਨ।A big gift from MP Harbhajan Singh

also read :- ਜਸਬੀਰ ਜੱਸੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਤਰੀ ਬਣਨ ਦੀ ਦਿੱਤੀ ਵਧਾਈ

ਕਿੱਥੇ ਕਿੰਨਾ ਫੰਡ ਜਾਰੀ ਕੀਤਾ ਗਿਆ
ਪਿੰਡ ਗੋਇੰਦਵਾਲ ਸਾਹਿਬ ਵਿੱਚ ਸੀਚੇਵਾਲ ਮਾਡਲ ਤਹਿਤ ਸਿੰਚਾਈ ਦੇ ਛੱਪੜ ਦੀ ਵਿਵਸਥਾ ਲਈ 21.54 ਲੱਖ, ਮੋਟਰ ਵਾਲੇ ਟਰਾਈਸਾਈਕਲ ਲਈ 12.07 ਲੱਖ, ਜ਼ਿਲ੍ਹਾ ਪਟਿਆਲਾ ਵਿੱਚ ਸਟੇਡੀਅਮ ਨੂੰ ਬਣਾਉਣ ਲਈ 15 ਲੱਖ, ਕਪੂਰਥਲਾ ਦੇ ਪਿੰਡ ਰਾਮਗੜ੍ਹ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪ ਲਾਈਨ ਲਈ 35.62 ਲੱਖ ਰੁਪਏ, ਮੁਹੱਲਾ ਦੌਲਤਪੁਰ ‘ਚ ਡਾ. ਬੀ.ਆਰ.ਅੰਬੇਦਕਰ ਪਾਰਕ ਅਤੇ ਮੁਹੱਲਾ ਦੌਲਤਪੁਰੀ ਵਿੱਚ ਐਲ.ਈ.ਡੀ ਸਟਰੀਟ ਲਾਈਟਾਂ ਲਈ 16.40 ਲੱਖ, ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਬਲਾਕ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਲਈ 35.62 ਲੱਖ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਲੜਕੀਆਂ ਦੇ ਵਾਸ਼ਰੂਮ, ਜੂਡੋ ਹਾਲ ਦੀ ਮੁਰੰਮਤ, ਕ੍ਰਿਕਟ ਗਰਾਊਂਡ ਦੀ ਮੁਰੰਮਤ, ਸਕੂਲ ਲਾਇਬ੍ਰੇਰੀ ਦੀਆਂ ਕਿਤਾਬਾਂ ਲਈ 18.50 ਲੱਖ, ਨਕੋਦਰ ਵਿੱਚ ਕਮਿਊਨਿਟੀ ਹਾਲ ਲਈ 50 ਲੱਖਾ, ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਦਾ ਨਵੀਨੀਕਰਨ, ਵਾਸ਼ਰੂਮ, ਕੁੜੀਆਂ ਲਈ ਚੇਂਜਿੰਗ ਰੂਮ, ਖਿਡਾਰੀਆਂ ਦੇ ਬੈਠਣ ਲਈ 65 ਲੱਖ, ਸਿਵਲ ਸਰਜਨ ਦਫ਼ਤਰ ਨੂੰ ਇੱਕ ਐਂਬੂਲੈਂਸ ਲਈ 19 ਲੱਖ ਰੁਪਏ।A big gift from MP Harbhajan Singh

[wpadcenter_ad id='4448' align='none']