ਪ੍ਰੇਮ ਜਾਲ ‘ਚ ਫਸਾ ਕਰ ‘ਤਾ ਗਰਭਵਤੀ, ਵਿਆਹ ਤੋਂ ਮੁਕਰਿਆ ਮੁੰਡਾ

A boy who refused to marry

A boy who refused to marry

ਬੀਤੇ ਦਿਨੀਂ ਇਕ ਕੁੜੀ ਪੈਟਰੋਲ ਦੀ ਬੋਤਲ ਲੈ ਕੇ ਅਨਾਜ ਮੰਡੀ ਦੇ ਟਾਵਰ ‘ਤੇ ਜਾ ਚੜ੍ਹੀ। ਇਹ ਵੇਖ ਕੇ ਭੀੜ ਇਕੱਠੀ ਹੋ ਗਈ ਤੇ ਲੋਕਾਂ ਨੂੰ ਭਾਜੜਾਂ ਪੈ ਗਈਆਂ। ਕੁੜੀ ਦਾ ਕਹਿਣਾ ਸੀ ਕਿ ਪਿੰਡ ਦੇ ਹੀ ਇਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਮਗਰੋਂ ਉਹ ਗਰਭਵਤੀ ਹੋ ਗਈ ਤਾਂ ਮੁੰਡਾ ਵਿਆਹ ਤੋਂ ਮੁਕਰ ਗਿਆ ਤੇ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਮੁੰਡੇ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੁਹਾਰ ਲਗਾਈ। 

ਜਾਣਕਾਰੀ ਮੁਤਾਬਕ ਪਿੰਡ ਜੰਗਿਆਣਾ ਦੀ ਰਹਿਣ ਵਾਲੀ ਕੁੜੀ ਪੰਚਾਇਤੀ ਤਲਾਕਸ਼ੁਦਾ ਹੈ। ਪੀੜਤਾ ਦਾ ਦੋਸ਼ ਹੈ ਕਿ ਪਿੰਡ ਦੇ ਇਕ ਨੌਜਵਾਨ, ਜੋ ਕਿ ਪਹਿਲਾਂ ਹੀ ਵਿਆਹਿਆ ਹੋਇਆ ਹੈ, ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ ਤੇ ਉਹ ਗਰਭਵਤੀ ਹੋ ਗਈ। ਹੁਣ ਮੁੰਡੇ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤੋਂ ਦੁਖੀ ਹੋ ਕੇ ਉਹ ਤੇਲ ਦੀ ਬੋਤਲ ਲੈ ਕੇ ਟਵਾਰ ‘ਤੇ ਜਾ ਚੜ੍ਹੀ ਤੇ ਖ਼ੁਦਕੁਸ਼ੀ ਦੀ ਧਮਕੀ ਦੇਣ ਲੱਗ ਪਈ। A boy who refused to marry

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (22 ਜੂਨ 2024)

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਸਮਝਾ ਕੇ ਹੇਠਾਂ ਉਤਾਰਿਆ। ਇਸ ਸਬੰਧੀ ਪੁਲਸ ਸਟੇਸ਼ਨ ਭਦੌੜ ਦੇ SHO ਸ਼ੇਰਵਿੰਦਰ ਸਿੰA boy who refused to marryਘ ਨੇ ਕਿਹਾ ਕਿ ਕੁੜੀ ਨੂੰ ਸਮਝਾ ਕੇ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਥਾਣਾ ਭਗਤਾ ਭਾਈ ਕਾ ਨਾਲ ਸਬੰਧਤ ਹੋਣ ਕਾਰਨ ਇਸ ਦੀ ਸੂਚਨਾ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ। 

[wpadcenter_ad id='4448' align='none']