ਗੁਰੂ ਨਗਰੀ ਅੰਮ੍ਰਿਤਸਰ ਵਿਚ ਦਿਨ ਦਿਹਾੜੇ ਲੁੱਟ ਹੋਈ ਹੈ। ਅੱਖਾਂ ਵਿਚ ਮਿਰਚਾਂ ਪਾ ਕੇ 10 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ।A major incident of robbery in Amritsar
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜਲੀ ਪੁਰਾਣੀ ਚੁੰਗੀ ਕੋਲ ਘਟਨਾ ਵਾਪਰੀ ਹੈ। ਮੋਟਰਸਾਈਕਲ ਸਵਾਰ ਨਿੱਜੀ ਕੰਪਨੀ ਦਾ ਮੁਲਾਜ਼ਮ ਲੁਟੇਰਿਆਂ ਦਾ ਸ਼ਿਕਾਰ ਹੋਇਆ ਹੈ।
ਇਹ ਵਿਅਕਤੀ ਬੈਂਕ ਚ ਕੈਸ਼ ਜਮ੍ਹਾ ਕਰਵਾਉਣ ਜਾ ਰਿਹਾ ਸੀ। ਇਸ ਦੌਰਾਨ ਹੱਥੋਪਾਈ ਤੋਂ ਬਾਅਦ ਲੁਟੇਰੇ ਪੈਸੇ ਲੁੱਟ ਕੇ ਭੱਜਣ ਵਿਚ ਕਮਾਯਾਬ ਹੋ ਗਏ। ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਵਿੱਚ ਏਟੀਐੱਮਜ਼ ਵਿੱਚ ਨਕਦੀ ਪਾਉਣ ਵਾਲੀ ਇੱਕ ਕੰਪਨੀ ਵਿੱਚ ਸਾਢੇ ਅੱਠ ਕਰੋੜ ਰੁਪਏ ਲੁੱਟ ਲਏ ਗਏ ਸਨ। ਇਸ ਮਾਮਲੇ ਦੀ ਜਾਂਚ ਬੇਸ਼ੱਕ ਪੁਲਿਸ ਵੱਲੋਂ ਸਰਗਰਮੀ ਨਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹਨ।A major incident of robbery in Amritsar
also read :- ‘ਆਪ’ ਪੰਜਾਬ ਇਕਾਈ ਦੇ ਅਹੁਦੇਦਾਰਾਂ ਦੇ ਐਲਾਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
ਵਾਰਦਾਤ ਨੂੰ 48 ਘੰਟਿਆਂ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ ਪਰ ਪੁਲਿਸ ਕੋਲ ਦੋ ਥਾਵਾਂ ਦੀ ਸੀਸੀਟੀਵੀ ਫੁਟੇਜ ਤੋਂ ਬਿਨਾਂ ਹੋਰ ਕੋਈ ਸੁਰਾਗ ਨਹੀਂ ਹੈ। ਸੀਸੀਟੀਵੀ ਫੁਟੇਜ ਵਿੱਚ ਪੁਲਿਸ ਨੂੰ ਕੁਝ ਮੁਢਲੀ ਜਾਣਕਾਰੀ ਜ਼ਰੂਰ ਮਿਲੀ ਹੈ। ਪੁਲਿਸ ਨੂੰ ਹੁਣ ਤੱਕ ਕੀਤੀ ਗਈ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਕਈ ਦਿਨ ਲਗਾਤਾਰ ਕੰਪਨੀ ਦੇ ਦਫ਼ਤਰ ਦੀ ਰੇਕੀ ਕੀਤੀ ਸੀ।
ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ ਕਿ ਕੰਪਨੀ ਵਿੱਚ ਕੈਮਰੇ ਕਿੱਥੇ ਲੱਗੇ ਹੋਏ ਹਨ ਤੇ ਸਕਿਉਰਿਟੀ ਸਿਸਟਮ ਅਤੇ ਸੈਂਸਰ ਸਾਇਰਨ ਕਿੱਥੇ-ਕਿੱਥੇ ਹਨ।A major incident of robbery in Amritsar