ਅੰਮ੍ਰਿਤਸਰ 22 ਫਰਵਰੀ 2024—
23 ਫਰਵਰੀ ਤੋਂ 29 ਫਰਵਰੀ ਤੱਕ ਅੰਮ੍ਰਿਤਸਰ ਵਿਖੇ ਮਨਾਏ ਜਾਣ ਵਾਲੇ ਰੰਗਲੇ ਪੰਜਾਬ ਮੌਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਤਹਿਤ ਨੌਜਵਾਨਾਂ ਨੂੰ ਤੰਦਰੁਸਤੀ ਦਾ ਸੰਦੇਸ਼ ਦੇਣ ਲਈ 25 ਫਰਵਰੀ ਨੂੰ ਇਕ ਗਰੀਨਥਨ (ਮੈਰਾਥਨ) ਦੌੜ ਵੀ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਸੱਤ ਰੋਜ਼ਾ ਮੇਲੇ ਦੌਰਾਨ ਅੰਮ੍ਰਿਤਸਰ ਵਾਸੀਆਂ ਨੂੰ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਾਗਮ ਵੇਖਣ ਨੂੰ ਮਿਲਣਗੇ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ-ਕਮ-ਨੋਡਲ ਅਫ਼ਸਰ ਸ: ਅਰਸ਼ਪ੍ਰੀਤ ਸਿੰਘ ਨੇ ਦੱਸਿਆ 26 ਫਰਵਰੀ ਨੂੰ ਵੱਖ-ਵੱਖ ਥਾਵਾਂ ਤੋਂ ਇਕ ਮੈਰਾਥਨ ਦੌੜ ਆਯੋਜਿਤ ਕੀਤੀ ਜਾ ਰਹੀ ਹੈ, ਇਸ ਮੈਰਾਥਨ ਦੌੜ ਵਿੱਚ ਕਰੀਬ 2600 ਤੋਂ ਜਿਆਦਾ ਬੀ.ਐਸ.ਐਫ. ਦੇ ਜਵਾਨ, ਸਕੂਲਾਂ ਅਤੇ ਕਾਲਜਾਂ ਦੇ ਬੱਚੇ ਕਈ ਐਨ.ਜੀ.ਓਜ਼ ਵੀ ਸ਼ਾਮਲ ਹੋ ਰਹੀਆਂ ਹਨ। ਉਨਾਂ ਦੱਸਿਆ ਕਿ ਪਹਿਲੀ ਮੈਰਾਥਨ ਦੌੜ 42 ਕਿਲੋਮੀਟਰ ਦੀ ਹੋਵੇਗੀ। ਜੋ ਸਵੇਰੇ 6:30 ਵਜੇ ਗੋਲਡਨ ਗੇਟ ਤੋਂ ਸ਼ੁਰੂ ਹੋ ਕੇ ਜੇ.ਸੀ.ਬੀ ਅਟਾਰੀ ਤੱਕ ਹੋਵੇਗੀ, ਜਿਸ ਵਿੱਚ ਕਰੀਬ 100 ਅਥਲੀਟ ਭਾਗ ਲੈਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੂਜੀ ਮੈਰਾਥਨ ਦੌੜ 21 ਕਿਲੋਮੀਟਰ ਦੀ ਹੋਵੇਗੀ ਜੋ ਸਵੇਰੇ 7:30 ਵਜੇ ਇੰਡੀਆ ਗੇਟ ਤੋਂ ਜੇ.ਸੀ.ਬੀ ਅਟਾਰੀ ਤੱਕ ਹੋਵੇਗੀ, ਜਿਸ ਵਿੱਚ 350 ਦੇ ਕਰੀਬ ਨੌਜਵਾਨ ਸ਼ਾਮਲ ਹੋਣਗੇ। ਇਸੇ ਤਰ੍ਹਾਂ ਤੀਜੀ ਮੈਰਾਥਨ ਦੌੜ 10 ਕਿਲੋਮੀਟਰ ਦੀ ਹੋਵੇਗੀ, ਜੋ ਅਟਾਰੀ ਸਵੇਰੇ 8:30 ਵਜੇ ਅਟਾਰੀ ਟੋਲ ਪਲਾਜਾ ਤੋਂ ਸ਼ੁਰੂ ਹੋ ਕੇ ਜੇ.ਸੀ.ਬੀ. ਅਟਾਰੀ ਤੱਕ ਪੁਜੇਗੀ, ਜਿਸ ਵਿੱਚ ਕਰੀਬ 600 ਨੌਜਵਾਨ ਸ਼ਾਮਲ ਹੋਣਗੇ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਇਕ ਮੈਰਾਥਨ ਦੌੜ ਜੋ ਕਿ 5 ਕਿਲੋਮੀਟਰ ਦੀ ਹੈ। ਉਨਾਂ ਦੱਸਿਆ ਕਿ ਇਸ ਦੌੜ ਵਿੱਚ ਸ਼ਾਮਲ ਹੋਣ ਲਈ ਕਰੀਬ 1600 ਬੱਚੇ ਅੰਮ੍ਰਿਤ ਆਨੰਦ ਪਾਰਕ ਰਣਜੀਤ ਐਵੀਨਿਊ ਵਿਖੇ ਸਵੇਰੇ 6:30 ਵਜੇ ਇਕੱਠੇ ਹੋਣਗੇ। ਉਨਾਂ ਦੱਸਿਆ ਕਿ ਇਹ ਅੰਮ੍ਰਿਤ ਆਨੰਦ ਪਾਰਕ ਤੋਂ ਸ਼ੁਰੂ ਹੋ ਕੇ ਏਅਰਫੋਰਸ ਸਟੇਸ਼ਨ ਵਾਪਿਸ ਅੰਮ੍ਰਿਤ ਆਨੰਦ ਪਾਰਕ ਸੱਜੇ ਪਾਸੇ ਜੀ.ਕੇ. ਅਪਾਰਟਮੈਂਟ ਤੋਂ ਸੱਜੇ ਪਾਸੇ ਹੁੰਦੇ ਹੋਏ ਟੀ ਪੁਆਇੰਟ ਏਅਰਫੋਰਸ ਸਟੇਸ਼ਨ ਤੋਂ ਯੂ ਟਰਨ ਲੈਂਦੀ ਹੋਈ ਏਅਰਫੋਰਸ ਸਟੇਸ਼ਨ ਦੀਆਂ ਲਾਈਟਾਂ ਤੋਂ ਵਾਪਿਸ ਅੰਮ੍ਰਿਤ ਆਨੰਦ ਪਾਰਕ ਵਿਖੇ ਵਾਪਿਸ ਪੁਜੇਗੀ।