A new twist in the murder case
ਖਰੜ ਵਿਚ ਕੱਲ੍ਹ ਹੋਏ ਬਾਊਂਸਰ ਮਨੀਸ਼ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਇਹ ਕਤਲ ਲੱਕੀ ਪਟਿਆਲ ਨੇ ਕਰਵਾਇਆ ਹੈ। ਇਹ 5 ਸਾਲ ਪਹਿਲਾਂ ਹੋਏ ਮੀਤ ਬਾਊਂਸਰ ਦੇ ਕਤਲ ਦਾ ਬਦਲਾ ਹੈ। ਪੋਸਟ ‘ਚ ਬੰਬੀਹਾ ਗੈਂਗ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿੰਨਾ ਸਮਾਂ ਲੰਘੇਗਾ, ਦੁਸ਼ਮਣੀ ਓਨੀ ਹੀ ਵਧੇਗੀ। ਕਿਸੇ ਨੂੰ ਕਿਸੇ ਕਿਸਮ ਦੀ ਗਲਤਫਹਿਮੀ ਵਿਚ ਨਹੀਂ ਰਹਿਣਾ ਚਾਹੀਦਾ। ਜਿਹੜੇ ਰਹਿ ਗਏ ਹਨ ਉਹ ਵੀ ਤੱਕੜੇ ਹੋ ਕੇ ਰਹਿਣ। ਤੁਹਾਡੀ ਵਾਰੀ ਵੀ ਜਲਦੀ ਆਵੇਗੀ।
ਦੱਸਣਯੋਗ ਹੈ ਕਿ 5 ਸਾਲ ਪਹਿਲਾਂ ਬਾਊਂਸਰ ਮੀਤ ਦਾ ਕਤਲ ਪੰਚਕੂਲਾ ਦੇ ਪਿੰਡ ਸਕੇਤੜੀ ਸਥਿਤ ਸ਼ਿਵ ਮੰਦਰ ਦੇ ਸਾਹਮਣੇ ਦਿਨ ਦਿਹਾੜੇ ਕੀਤਾ ਗਿਆ ਸੀ। ਦਰਅਸਲ ਚੰਡੀਗੜ੍ਹ ਦੇ ਸੈਕਟਰ 26 ਸਥਿਤ ਇਕ ਕਲੱਬ ਵਿਚ ਇਹ ਵਿਵਾਦ ਹੋਇਆ ਸੀ। ਇਸ ਵਿਚ ਕਰੂਕਸ਼ੇਤਰ ਤੋਂ ਆਏ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਉਨ੍ਹਾਂ ਦੇ ਉਥੇ ਹੰਗਾਮਾ ਕਰਨ ਤੋਂ ਬਾਅਦ ਮੌਜੂਦ ਬਾਊਂਸਰ ਗਗਨਦੀਪ ਸਿੰਘ ਨਾਲ ਉਸ ਦਾ ਵਿਵਾਦ ਹੋ ਗਿਆ ਸੀ। ਗਗਨ ਦੀ ਮਦਦ ਕਰਨ ਲਈ ਉਥੇ ਬਾਊਂਸਰ ਮੀਤ ਪਹੁੰਚਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਬਾਅਦ ਵਿਚ ਬਾਊਂਸਰ ਮੀਤ ਦਾ ਕਤਲ ਕਰ ਦਿੱਤਾ ਗਿਆ। A new twist in the murder case
also read :- ਬੇਹੋਸ਼ ਕਰਨ ਵਾਲੀ ਭਿਆਨਕ ਗਰਮੀ, ਬਿਜਲੀ ਦੀ ਖ਼ਰਾਬੀ ਸਬੰਧੀ 5000 ਤੋਂ ਵੱਧ ਸ਼ਿਕਾਇਤਾਂ
ਪੁਲਸ ਸੂਤਰਾਂ ਮੁਤਾਬਕ ਇਨ੍ਹਾਂ ਦੋਵਾਂ ਗਰੁੱਪਾਂ ਅੰਦਰ ਪੁਰਾਣਾ ਵਿਵਾਦ ਹੈ। 5 ਜੁਲਾਈ 2016 ਨੂੰ ਸੈਕਟਰ 26 ਦੇ ਇਕ ਜਿਮ ਦੇ ਟ੍ਰੇਨਰ ਅਖਿਲ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ ਗਈ ਸੀ। ਉਸ ਸਮੇਂ ਪੁਲਸ ਨੇ ਗਗਨਦੀਪ ਸਿੰਘ ਵਾਸੀ ਨਯਾਗਾਂਵ, ਮਨੀਸ਼ ਕੁਮਾਰ ਉਰਫ ਮਨੀ ਵਾਸੀ ਤਿਊੜ ਅਤੇ ਗੁਰਪ੍ਰੀਤ ਸਿੰਘ ਉਰਫ ਗੋਗੀ ਖ਼ਿਲਾਫ ਮੁਕੱਦਮਾ ਦਰਜ ਕੀਤਾ ਸੀ। ਇਸ ਗੋਲੀਬਾਰੀ ਦਾ ਬਦਲਾ ਲੈਣ ਲਈ ਬੰਬੀਹਾ ਗੈਂਗ ਵਲੋਂ ਸੈਕਟਰ 26 ਦੇ ਹੀ ਇਕ ਕਲੱਬ ਦੇ ਅੰਦਰ ਗੋਲੀਬਾਰੀ ਕਰਵਾਈ ਸੀ। ਇਸ ਤੋਂ ਬਾਅਦ ਬਾਊਂਸਰ ਮੀਤ ਦਾ ਕਤਲ ਹੋ ਗਿਆ ਸੀ। A new twist in the murder case