ਅੰਮ੍ਰਿਤਸਰ ਦੇ ਪੰਜਾਬ ਨੈਸ਼ਨਲ ਬੈਂਕ ‘ਚ ਹੋਈ 22 ਲੱਖ ਦੀ ਲੁੱਟ, ਲੁਟੇਰਿਆਂ ਨੇ ਸਟਾਫ ਤੇ ਗਾਹਕਾਂ ਨੂੰ ਬਣਾਇਆ ਬੰਧਕ, ਪੁਲਿਸ ਜਾਂਚ ‘ਚ ਜੁਟੀ

  • ਮੌਕੇ ‘‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਐਕਟਿਵਾ ਦੀ ਨੰਬਰ ਪਲੇਟ ਪਠਾਨਕੋਟ ਦੀ ਸੀ।ਪੁਲਿਸ ਮੌਕੇ ‘ਤੇ ਪਹੁੰਚ ਗਈ
  • ਡਕੈਤੀ ਤੋਂ ਬਾਅਦ ਜਾਂਚ ਲਈ ਪੁਲਿਸ ਟੀਮ ਅੰਮ੍ਰਿਤਸਰ ਪੀਐਨਬੀ ਬੈਂਕ ਦੀ ਰਾਣੀ ਕਾ ਬਾਗ ਸ਼ਾਖਾ ਪਹੁੰਚ ਗਈ

A robbery of 22 lakhs took place in the Punjab National Bank of Amritsar ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ‘ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ‘ਚੋਂ ਲੁਟੇਰਿਆਂ ਨੇ 22 ਲੱਖ ਦੀ ਲੁੱਟ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਐਕਟਿਵਾ ‘ਤੇ ਆਏ ਦੋ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਅੰਦਰ ਵੜਦਿਆਂ ਹੀ ਸਟਾਫ ਤੇ ਹੋਰ ਗਾਹਕਾਂ ਨੂੰ ਬੰਧਕ ਬਣਾ ਲਿਆ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਐਕਟਿਵਾ ਦੀ ਨੰਬਰ ਪਲੇਟ ਪਠਾਨਕੋਟ ਦੀ ਸੀ।ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਡਕੈਤੀ ਤੋਂ ਬਾਅਦ ਜਾਂਚ ਲਈ ਪੁਲਿਸ ਟੀਮ ਅੰਮ੍ਰਿਤਸਰ ਪੀਐਨਬੀ ਬੈਂਕ ਦੀ ਰਾਣੀ ਕਾ ਬਾਗ ਸ਼ਾਖਾ ਪਹੁੰਚੀ, ਜਿਥੇ ਉਹ ਮੌਜੂਦ ਲੋਕਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ ਤੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ।

[wpadcenter_ad id='4448' align='none']