ਪਿੰਡ ਰਾਏਪੁਰਾ ਤੋਂ ਮੌਜੂਦਾ ਸਰਪੰਚ ਤੇ ਮੈਂਬਰ ਦੇ ਸ਼ਾਮਿਲ ਹੋਣ ਨਾਲ ਬਲੂਆਣਾ ਹਲਕੇ ਵਿਚ ਆਮ ਆਦਮੀ ਪਾਰਟੀ ਹੋਈ ਹੋਰ ਮਜਬੂਤ-ਵਿਧਾਇਕ ਬਲੂਆਣਾ

ਬਲੂਆਣਾ, ਅਬੋਹਰ 13 ਜੁਲਾਈ

ਹਲਕਾ ਬੱਲੂਆਣਾ ਦੇ ਪਿੰਡ ਰਾਏਪੁਰਾ ਤੋਂ ਮੌਜੂਦਾ ਸਰਪੰਚ ਜੈ ਰਾਮ ਜੀ ਅਤੇ ਸਾਰੇ ਪੰਚਾਇਤ ਮੈਂਬਰ ਸਾਹਿਬਾਨ ਬੀਜੇਪੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਬਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਸਰਪੰਚ ਤੇ ਹੋਰ ਮੈਂਬਰਾਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਆਮ ਆਦਮੀ ਪਾਰਟੀ ਹੋਰ ਮਜਬੂਤ ਹੋਈ ਹੈ। ਉਨ੍ਹਾਂ ਪਾਰਟੀ ਵਿਚ ਆਉਣ *ਤੇ ਧੰਨਵਾਦ ਪ੍ਰਗਟ ਕੀਤਾ।

ਵਿਧਾਇਕ ਸ੍ਰੀ ਮੁਸਾਫਿਰ ਨੇ ਕਿਹਾ ਕਿ ਮੌਜੂਦਾ ਸਰਕਾਰ ਲਗਾਤਾਰ ਲੋਕ ਭਲਾਈ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵਿਚ ਹਰ ਵਰਕਰ ਦਾ ਸਨਮਾਨ ਹੁੰਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਤੋਂ ਆਇਆ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਿਨਾਂ ਕਿਸੇ ਪਖਪਾਤ ਦੇ ਹਰੇਕ ਵਰਗ ਦੇ ਲੋਕਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰ ਦੀਆ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਦੇਣ ਲਈ ਵਚਨਬੱਧ ਹੈ।

ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਲੋਕਾਂ ਨੇ ਵੀ ਸਾਡੀ ਸਰਕਾਰ ਨੂੰ ਸਰਾਇਆ ਹੈ। ਇਸ ਦੀ ਮਿਸਾਲ 13 ਜੁਲਾਈ ਨੂੰ ਦੇਖਣ ਨੂੰ ਮਿਲੀ ਹੈ, ਲੋਕਾਂ ਨੇ ਜਲੰਧਰ ਪੱਛਮੀ ਜਿੰਮਨੀ ਚੋਣ ਵਿਚ ਆਮ ਆਦਮੀ ਦੇ ਉਮੀਦਵਾਰ ਨੂੰ ਜਿੱਤ ਦਾ ਸਿਹਰਾ ਬਣਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਦਾ ਅਸੀ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਸਾਡੀ ਪਾਰਟੀ *ਤੇ ਵਿਸ਼ਵਾਸ ਕੀਤਾ ਹੈ ਤੇ ਅਸੀ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਲੋਕਾਂ ਦੀ ਭਲਾਈ ਲਈ ਪੁਰਜੋਰ ਯਤਨ ਕੀਤੇ ਜਾਣਗੇ।

ਇਸ ਮੌਕੇ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।

[wpadcenter_ad id='4448' align='none']