ਆਮ ਆਦਮੀ ਪਾਰਟੀ ਦੀ ਵਰਕਰ ਮਿਲਣੀ ਚ ਲੁਧਿਆਣਾ ਦੱਖਣੀ ਤੋਂ 200 ਪਰਿਵਾਰ ਪਾਰਟੀ ਚ ਹੋਏ ਸ਼ਾਮਿਲ।

12 ਸੰਤਬਰ,2023

AAM AADMI PARTY ਨੀਰਜ ਕੁਮਾਰ ,ਲੁਧਿਆਣਾ – ਆਮ ਆਦਮੀ ਪਾਰਟੀ ਦੀ ਵਰਕਰ ਮਿਲਣੀ ਚ ਲੁਧਿਆਣਾ ਦੱਖਣੀ ਤੋਂ 200 ਪਰਿਵਾਰ ਪਾਰਟੀ ਚ ਹੋਏ ਸ਼ਾਮਿਲ।

ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਜੀ ਦੀ ਮੌਜੂਦਗੀ ਚ ਹਲਕਾ ਵਿਧਾਇਕ ਬੀਬਾ ਰਜਿੰਦਰ ਪਾਲ ਕੌਰ ਛੀਨਾ ਜੀ ਵੱਲੋਂ ਕਰਵਾਈਆਂ ਗਈਆਂ ਜੋਇੰਨਿੰਗਾਂ।

ਵਰਕਰ ਮਿਲਣੀ ਦੀ ਅਗੁਵਾਈ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਅਤੇ ਲੁਧਿਆਣਾ ਇਕਾਈ ਦੇ ਸੀਨੀਅਰ ਲੀਡਰ ਰਹੇ ਮੌਜੂਦ।

ਅਗਾਮੀ ਨਗਰ ਨਿਗਮ ਚੋਣਾਂ ਲਈ ਹਲਕਾ ਦੱਖਣੀ ਚ ਪਾਰਟੀ ਵਰਕਰਾਂ ਅੰਦਰ ਉਤਸ਼ਾਹ, ਵੱਡੀ ਗਿਣਤੀ ਚ ਪਾਰਟੀ ਚ ਸ਼ਾਮਿਲ ਹੋ ਰਹੇ ਲੋਕ: ਐਮ ਐਲ ਏ ਛੀਨਾ।

ਵਿਧਾਨ ਸਭਾ ਹਲਕਾ ਦੱਖਣੀ, ਪਾਰਟੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਸਰਦਾਰ ਪ੍ਰਿੰਸੀਪਲ ਬੁੱਧ ਰਾਮ ਜੀ ਦੀ ਅਗੁਵਾਈ ਚ ਆਮ ਆਦਮੀ ਪਾਰਟੀ ਦੱਖਣੀ ਦੇ ਮੁੱਖ ਦਫਤਰ ਚ ਅਹਿਮ ਵਰਕਰ ਮਿਲਣੀ ਹੋਈ, ਜਿਸ ਦੇ ਸਾਰੇ ਪ੍ਰਬੰਧ ਦੱਖਣੀ ਤੋਂ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਜੀ ਵੱਲੋਂ ਕਰਵਾਏ ਗਏ। ਲੁਧਿਆਣਾ ਪਾਰਟੀ ਦੀ ਸਮੁੱਚੀ ਇਕਾਈ ਅਤੇ ਵਿਸ਼ੇਸ਼ ਤੌਰ ਤੇ ਐਮ ਐਲ ਏ ਛੀਨਾ ਜੀ ਦੀ ਰਹਿਨੁਮਾਈ ਚ ਪਾਰਟੀ ਅਤੇ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ 200 ਦੇ ਕਰੀਬ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਲੜ ਫੜਿਆ। ਜਿਨ੍ਹਾ ਦਾ ਪਾਰਟੀ ਚ ਸਵਾਗਤ ਕਰਦਿਆਂ ਐਮ ਐਲ ਏ ਛੀਨਾ ਨੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ। ਕਾਰਜਕਾਰੀ ਪ੍ਰਧਾਨ ਬੁੱਧ ਰਾਮ ਜੀ ਨੇ ਇਸ ਮੌਕੇ ਦੱਖਣੀ ਤੋਂ ਪਾਰਟੀ ਦੇ ਵਰਕਰਾਂ ਦੇ ਜੋਸ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿਸ ਤਰਾਂ ਲੁਧਿਆਣਾ ਦੱਖਣੀ ਚ ਵਿਕਾਸ ਕਾਰਜਾਂ ਦਾ ਹੜ੍ਹ ਆਇਆ ਹੈ, ਉਨ੍ਹਾ ਤੋਂ ਲੋਕ ਕਾਫੀ ਪ੍ਭਾਵਿਤ ਹੋ ਰਹੇ ਨੇ। ਇਸ ਦੌਰਾਨ ਐਮ ਐਲ ਏ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਨਿਗਮ ਚੋਣਾਂ ਨੂੰ ਲੈਕੇ ਲੁਧਿਆਣਾ ਦੱਖਣੀ ਚ ਵਰਕਰਾਂ ਚ ਕਾਫੀ ਉਤਸ਼ਾਹ ਹੈ। ਉਨ੍ਹਾ ਨੇ ਕਿਹਾ ਕਿ ਪਿਛਲੇ 19 ਮਹੀਨਿਆਂ ਚ ਲੁਧਿਆਣਾ ਦੱਖਣੀ ਦੀ ਨੁਹਾਰ ਬਦਲੀ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਮੁਕੰਮਲ ਕਰਵਾਏ ਗਏ ਹਨ ਜੋਕਿ ਪਿਛਲੇ ਕਈ ਕਈ ਸਾਲਾਂ ਤੋਂ ਲਟਕੇ ਹੋਏ ਸਨ।AAM AADMI PARTY

READ ALSO : ਪੈਨਲ ਚਰਚਾ ਦੌਰਾਨ ਮਾਹਿਰਾਂ ਨੇ ਵੈਲਨੈੱਸ ਟੂਰਿਜ਼ਮ ਬਾਰੇ ਪੇਸ਼ ਕੀਤੇ ਬਹੁਮੁੱਲੇ ਵਿਚਾਰ

ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਜੀ, ਪਾਰਟੀ ਦੇ ਯੂਥ ਪ੍ਰਧਾਨ ਤਰਨਪ੍ਰੀਤ ਸਿੰਘ ਸੌਂਧ ਐਮ ਐਲ ਏ ਖੰਨਾ, ਦਿਹਾਤੀ ਦੇ ਪ੍ਰਧਾਨ ਹਰਚਰਨ ਸਿੰਘ ਬਰਸਟ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਲੋਕ ਸਭਾ ਇੰਚਾਰਜ ਲੁਧਿਆਣਾ ਡਾਕਟਰ ਦੀਪਕ ਬਾਂਸਲ, ਚੇਅਰਮੈਨ ਲੁਧਿਆਣਾ ਡਿਵਲੈਪਮੈਂਟ ਬੋਰਡ ਸ਼ਰਨਪਾਲ ਸਿੰਘ ਮੱਕੜ, ਐਮ ਐਲ ਏ ਗਿਆਸਪੁਰਾ ਜੀ, ਟਰੇਡ ਵਿੰਗ ਪ੍ਰਧਾਨ ਪਰਮਪਾਲ ਸਿੰਘ ਬਾਵਾ, ਆਮ ਆਦਮੀ ਪਾਰਟੀ ਦਫਤਰ ਇੰਚਾਰਜ ਮਾਸਟਰ ਹਰੀ ਸਿੰਘ ਜੀ ਮੌਜੂਦ ਰਹੇ, ਜਿਨ੍ਹਾ ਦੀ ਅਗੁਵਾਈ ਚ ਹਲਕਾ ਦੱਖਣੀ ਚ ਵਲੰਟੀਅਰ ਮਿਲਣੀ ਹੋਈ। 200 ਦੇ ਕਰੀਬ ਪਰਿਵਾਰ ਪਾਰਟੀ ਚ ਸ਼ਾਮਿਲ ਹੋਏ। ਇਨ੍ਹਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਭ ਤੋਂ ਘੱਟ ਸਮੇਂ ਚ ਸਭ ਤੋਂ ਜਿਆਦਾ ਗਰੋਥ ਕਰਨ ਵਾਲੀ ਪਾਰਟੀ ਹੈ। ਮਾਨਯੋਗ ਕੌਂਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀਆਂ ਨੀਤੀਆਂ ਤੋਂ ਲੋਕ ਪ੍ਰਭਾਵਿਤ ਹੋ ਰਹੇ ਨੇ। ਜਿਸ ਕਰਕੇ ਰਿਵਾਇਤੀ ਪਾਰਟੀਆਂ ਤੋਂ ਲੋਕ ਕਿਨਾਰਾ ਕਰਕੇ ਆਮ ਆਦਮੀ ਪਾਰਟੀ ਦਾ ਰੁਖ਼ ਕਰ ਰਹੇ ਨੇ।AAM AADMI PARTY

[wpadcenter_ad id='4448' align='none']