“ਆਪ” ਨੇ ਉਮੀਦਵਾਰਾਂ ਦੀ ਚੌਥੀ ਸੂਚੀ ਕੀਤੀ ਜਾਰੀ , ਅਨਿਲ ਵਿਜ ਦੇ ਖਿਲਾਫ ਚੋਣ ਲੜੇਗੀ ਰਾਜ ਕੌਰ ਗਿੱਲ

AAP Candidates 4th List

AAP Candidates 4th List

ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਵਿੱਚ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿੱਚ 21 ਉਮੀਦਵਾਰਾਂ ਦੇ ਨਾਂ ਹਨ। ਇਹ ਸਾਰੇ ਉਮੀਦਵਾਰ ਪਹਿਲੀ ਵਾਰ ਚੋਣ ਲੜ ਰਹੇ ਹਨ।
ਇਸ ਤੋਂ ਪਹਿਲਾਂ ‘ਆਪ’ ਨੇ 3 ਸੂਚੀਆਂ ‘ਚ 40 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਾਰਟੀ ਨੇ ਹੁਣ ਤੱਕ 61 ਉਮੀਦਵਾਰਾਂ ਦਾ ਐਲਾਨ ਕੀਤਾ ਹੈ। 29 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।

ਓਥੇ ਹੀ ਕਿਸਾਨ ਅੰਦੋਲਨ ਦੇ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਆਪ ਉਮੀਦਵਾਰ ਰਾਜ ਕੌਰ ਗਿੱਲ ਨੂੰ ਅੰਬਾਲਾ ਕੈਂਟ ਤੋਂ ਉਮੀਦਵਾਰ ਐਲਾਨਿਆ ਹੈ ਦੱਸ ਦੇਈਏ ਕੇ ਪਹਿਲਾ ਖਬਰਾਂ ਆ ਰਹੀਆਂ ਸਨ ਕੇ ਰਾਜ ਕੌਰ ਗਿੱਲ ਨੂੰ CM ਨਾਇਬ ਸੈਣੀ ਦੇ ਵਿਰੁੱਧ ਚੋਣ ਮੈਦਾਨ ਚ ਉਤਾਰਿਆ ਜਾ ਸਕਦਾ ਹੈ

‘ਆਪ’ ਨੇ ਜੀਂਦ ਦੇ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਵਿਰੁੱਧ ਸਾਬਕਾ ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂਡਬਲਯੂਈ) ਦੀ ਪਹਿਲਵਾਨ ਕਵਿਤਾ ਦਲਾਲ ਨੂੰ ਮੈਦਾਨ ‘ਚ ਉਤਾਰਿਆ ਹੈ।
ਕਵਿਤਾ ਜੁਲਾਨਾ ਦੇ ਮਲਵੀ ਪਿੰਡ ਦੀ ਰਹਿਣ ਵਾਲੀ ਹੈ। ਦਿੱਲੀ ਦੇ ਜੰਤਰ-ਮੰਤਰ ‘ਤੇ ਮਹਿਲਾ ਪਹਿਲਵਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਵਾਲੀ ਕਵਿਤਾ ਦਲਾਲ ਹੁਣ ਚੋਣਾਂ ‘ਚ ਵਿਨੇਸ਼ ਫੋਗਾਟ ਨਾਲ ਭਿੜੇਗੀ।ਅੰਦੋਲਨ ਦੌਰਾਨ ਕਵਿਤਾ ਨੇ ਵਿਨੇਸ਼ ਨੂੰ ਕੁੜੀਆਂ ਲਈ ਰੋਲ ਮਾਡਲ ਵੀ ਦੱਸਿਆ ਸੀ। ਦੋਵੇਂ ਮਹਿਲਾ ਪਹਿਲਵਾਨਾਂ ਨੇ ਖੇਡ ਦੌਰਾਨ ਸ਼ੋਸ਼ਣ ਦੇ ਦੋਸ਼ ਲਾਏ ਹਨ।

‘ਆਪ’ ਵਿਧਾਨ ਸਭਾ ਚੋਣਾਂ ਇਕੱਲਿਆਂ ਲੜ ਰਹੀ ਹੈ। ਕੁਝ ਦਿਨ ਪਹਿਲਾਂ ਗਠਜੋੜ ਨੂੰ ਲੈ ਕੇ ਕਾਂਗਰਸ ਨਾਲ ਮੀਟਿੰਗਾਂ ਹੋਈਆਂ ਪਰ ਸੀਟ ਵੰਡ ਦਾ ਮਾਮਲਾ ਸਿਰੇ ਨਹੀਂ ਚੜ੍ਹ ਸਕਿਆ। ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ।

Read Also : ਜ਼ਿਲ੍ਹਾ ਪ੍ਰਸ਼ਾਸ਼ਨ ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਸੁਰੱਖਿਆ ਲਈ ਵਚਨਬੱਧ – ਡਿਪਟੀ ਕਮਿਸ਼ਨਰ

ਹਰਿਆਣਾ ਦੀ ਉਚਾਨਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਫੌਜੀ ਦੇ ਨਾਮਜ਼ਦਗੀ ਰੋਡ ਸ਼ੋਅ ਮੌਕੇ ਪੰਜਾਬ ਰਾਜ ਸਭਾ ਮੈਂਬਰ ਰਾਘਵ ਪਹੁੰਚੇ ਨੇ ਜਿਥੇ ਓਹਨਾ ਨੇ ਹਰਿਆਣਾ ਸਰਕਾਰ ਤੇ ਕਈ ਤੰਜ ਕਸੇ ਨੇ ਓਹਨਾ ਨੇ ਕਿਹਾ ਜਿਸ ਨੇ ਤੁਹਾਡੀ ਵੋਟ ਦੀ ਦੁਰਵਰਤੋਂ ਕਰਕੇ ਹਰਿਆਣੇ ਨੂੰ ਬਿਮਾਰ ਸੂਬੇ ਵਿੱਚ ਬਦਲ ਦਿੱਤਾ ਹੈ, ਉਸ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ।ਹਰਿਆਣਾ ਨੂੰ ਬੇਰੁਜ਼ਗਾਰ ਮੁਕਤ ਕਰਨ ਲਈ ਇਸ ਵਾਰ ਝਾੜੂ ਦਾ ਬਟਨ ਦਬਾਉਣਾ ਪਵੇਗਾ

AAP Candidates 4th List

[wpadcenter_ad id='4448' align='none']