Abdu Rozik
ਬਿਗ ਬੌਸ ਵਿੱਚ ਸਭ ਦੇ ਪਸੰਦੀਦਾ ਪ੍ਰਤੀਯੋਗੀ ਰਹੇ ਅਬਦੂ ਰੋਜ਼ਿਕ ਆਪਣੀ ਗਾਇਕੀ, ਅਦਾਕਾਰੀ ‘ਤੇ 3.1 ਇੰਚ ਦੇ ਕੱਦ ਨਾਲ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਅਬਦੂ ਨੂੰ ਬਿੱਗ ਬੌਸ 16 ਵਿੱਚ ਦੇਖਿਆ ਗਿਆ ਸੀ, ਜਿੱਥੇ ਉਹ ਪੂਰੇ ਸੀਜ਼ਨ ਦੌਰਾਨ ਸਲਮਾਨ ਖਾਨ ਦੇ ਪਸੰਦੀਦਾ ਰਹੇ। ਹਾਲ ਹੀ ਵਿੱਚ ਅਬਦੂ ਨੂੰ ਲੈ ਕੇ ਇੱਕ ਖ਼ਬਰ ਸਾਹਮਣੇ ਆਈ ਹੈ ਜਿਥੇ ਦੱਸਿਆ ਜਾ ਰਿਹਾ ਹੈ ਕਿ ਅਬਦੂ ਮੁਸੀਬਤ ਵਿੱਚ ਹੈ। ਉਸ ਨੂੰ ਸਰਕਾਰੀ ਨੋਟਿਸ ਮਿਲਿਆ ਹੈ। ਉਸ ਦਾ ਨਾਂ ਮਨੀ ਲਾਂਡਰਿੰਗ ਮਾਮਲੇ ‘ਚ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਈਡੀ ਨੇ ਉਸ ਨੂੰ 14 ਫਰਵਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਇਸ ਮਾਮਲੇ ਵਿੱਚ ਅਬਦੂ ਤੋਂ ਅੱਜ ਫਿਰ ਪੁੱਛਗਿੱਛ ਕੀਤੀ ਜਾ ਰਹੀ ਹੈ।
Also Read :- ਪੋਲੀਵੁਡ ਤੋਂ ਆਈ ਵੱਡੀ ਖ਼ਬਰ, ਮਿਊਜ਼ਿਕ ਕੰਪੋਜ਼ਰ ਬੰਟੀ ਬੈਂਸ ਤੇ ਹੋਇਆ ਜਾਨਲੇਵਾ ਹਮਲਾ
ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਬਿੱਗ ਬੌਸ 16 ਫੇਮ ਅਬਦੁ ਰੋਜ਼ਿਕ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਕ ਹਾਈ-ਪ੍ਰੋਫਾਈਲ ਮਨੀ ਲਾਂਡਰਿੰਗ ਮਾਮਲੇ ਵਿੱਚ ਗਵਾਹੀ ਦੇਣ ਲਈ ਸੰਮਨ ਕੀਤਾ ਹੈ। ਉਹ ਪਹਿਲਾਂ ਸ਼ਿਵ ਠਾਕਰੇ ਦੇ ਨਾਲ ਚਰਚਾ ਵਿੱਚ ਆਇਆ ਸੀ ਕਿਉਂਕਿ ਉਸ ਨੂੰ ਈਡੀ ਨੇ ਸੰਮਨ ਕੀਤਾ ਸੀ। ਹੁਣ ਬਿੱਗ ਬੌਸ 16 ਫੇਮ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਅਤੇ ਗਵਾਹੀ ਲਈ ਬੁਲਾਇਆ ਗਿਆ ਹੈ। ਇਹ ਮਾਮਲਾ ਕਥਿਤ ਡਰੱਗ ਡੀਲਰ ਅਲੀ ਅਸਗਰ ਸ਼ਿਰਾਜ਼ੀ ਨਾਲ ਸਬੰਧਤ ਹੈ।
ਇੱਕ ਗਾਇਕ ਅਤੇ ਅਭਿਨੇਤਾ ਹੋਣ ਤੋਂ ਇਲਾਵਾ, ਅਬਦੂ ਰੋਜ਼ਿਕ ਇੱਕ ਕਾਰੋਬਾਰੀ ਵੀ ਹੈ। ਅਬਦੂ ਦੇ ਕਈ ਦੇਸ਼ਾਂ ਵਿੱਚ ਆਲੀਸ਼ਾਨ ਰੈਸਟੋਰੈਂਟ ਹਨ। ਖਬਰਾਂ ਮੁਤਾਬਕ ਉਸ ਦੇ ਰੈਸਟੋਰੈਂਟ ‘ਚ ਕਿਸੇ ਹੋਰ ਕੰਪਨੀ ਤੋਂ ਪੈਸਾ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਨਸ਼ੇ ਦਾ ਕਾਰੋਬਾਰ ਕਰਦੀ ਹੈ।