PM ਮੋਦੀ ਨੇ ਕਾਨੂੰਨ ਦਾ ਰਾਜ ਖ਼ਤਮ ਕਰ ਦਿੱਤਾ ਹੈ : ਰਾਹੁਲ ਗਾਂਧੀ

Date:

Abolished the rule of law

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ‘ਚ ਦਲਿਤ ਪਰਿਵਾਰ ਨਾਲ ਹੋਈ ਘਟਨਾ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਰਕਾਰਾਂ ਨੇ ਦੇਸ਼ ‘ਚ ਕਾਨੂੰਨ ਦਾ ਰਾਜ ਖ਼ਤਮ ਕਰ ਦਿੱਤਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਗੁਨਾਹਗਾਰਾਂ ਨਾਲ ਖੜ੍ਹੀ ਨਜ਼ਰ ਆਉਂਦੀ ਹੈ ਅਤੇ ਇਸ ਸਰਕਾਰ ਤੋਂ ਮੁਕਤੀ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ‘ਚ ‘ਇੰਡੀਆ’ ਸਮੂਹ ਦੀ ਸਰਕਾਰ ਬਣਦੀ ਹੈ ਤਾਂ ਉਹ ਹਰ ਗਰੀਬ ਅਤੇ ਕਮਜ਼ੋਰ ਆਦਮੀ ਨਾਲ ਖੜ੍ਹੀ ਹੋਵੇਗੀ ਅਤੇ ਅੱਤਿਆਚਾਰ ਖ਼ਿਲਾਫ਼ ਉਨ੍ਹਾਂ ਦੀ ਆਵਾਜ਼ ਬਣੇਗੀ। Abolished the rule of law

also read :- ਰਾਤ ਨੂੰ ਪਾਣੀ ਪੀਣਾ ਫ਼ਾਇਦੇਮੰਦ ਹੈ ਜਾਂ ਨੁਕਸਾਨਦਾਇਕ? ਜਾਣੋ ਸਿਹਤ ਲਈ ਕੀ ਹੈ ਬਿਹਤਰ

ਰਾਹੁਲ ਨੇ ਕਿਹਾ,”ਨਰਿੰਦਰ ਮੋਦੀ ਨੇ ‘ਕਾਨੂੰਨ ਦਾ ਰਾਜ’ ਖ਼ਤਮ ਕਰ ਦਿੱਤਾ ਹੈ। ਮੱਧ ਪ੍ਰਦੇਸ਼ ‘ਚ ਇਸ ਦਲਿਤ ਪਰਿਵਾਰ ਨਾਲ ਭਾਜਪਾ ਨੇਤਾਵਾਂ ਨੇ ਜੋ ਕੀਤਾ ਹੈ ਉਹ ਸੋਚ ਕੇ ਹੀ ਮਨ ਦਰਦ ਅਤੇ ਗੁੱਸੇ ਨਾਲ ਭਰ ਗਿਆ।” ਉਨ੍ਹਾਂ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਭਾਜਪਾ ਦੇ ਰਾਜ ‘ਚ ਸਰਕਾਰ ਪੀੜਤ ਔਰਤਾਂ ਦੀ ਜਗ੍ਹਾ ਹਮੇਸ਼ਾ ਉਨ੍ਹਾਂ ਦੇ ਗੁਨਾਹਗਾਰਾਂ ਨਾਲ ਖੜ੍ਹੀ ਮਿਲਦੀ ਹੈ। ਕਾਂਗਰਸ ਨੇਤਾ ਅਨੁਸਾਰ, ਅਜਿਹੀਆਂ ਘਟਨਾਵਾਂ ਹਰ ਉਸ ਇਨਸਾਨ ਦੀ ਹਿੰਮਤ ਤੋੜ ਦਿੰਦੀਆਂ ਹਨ, ਜਿਸ ਕੋਲ ਇਨਸਾਫ਼ ਦੀ ਗੁਹਾਰ ਲਗਾਉਣ ਲਈ ਸਿਵਾਏ ਕਾਨੂੰਨ ਦੇ ਹੋਰ ਕੋਈ ਰਸਤਾ ਨਹੀਂ ਹੁੰਦਾ। ਰਾਹੁਲ ਨੇ ਕਿਹਾ,”ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਇਕ ਅਜਿਹੀ ਵਿਵਸਥਾ ਬਣਾਵਾਂਗੇ, ਜਿੱਥੇ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਵੀ ਅੱਤਿਆਚਾਰ ਖ਼ਿਲਾਫ਼ ਆਪਣੀ ਆਵਾਜ਼ ਮਜ਼ਬੂਤੀ ਨਾਲ ਚੁੱਕ ਸਕੇਗਾ। ਅਸੀਂ ਨਿਆਂ ਨੂੰ ਦੌਲਤ ਅਤੇ ਤਾਕਤ ਦਾ ਮੋਹਤਾਜ਼ ਨਹੀਂ ਬਣਨ ਦੇ ਸਕਦੇ।”Abolished the rule of law

Share post:

Subscribe

spot_imgspot_img

Popular

More like this
Related