Absconded by stealing a mobile phone ਹੁਸ਼ਿਆਰਪੁਰ -ਮੁਹੱਲਾ ਕ੍ਰਿਸ਼ਨਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗਲੀ ’ਚ ਜਾ ਰਹੇ ਸਪੈਸ਼ਲ ਚਾਇਲਡ ਲੜਕੇ ਤੋਂ 2 ਲੁਟੇਰੇ ਉਸਦਾ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ |
ਸੂਬੇ ਭਰ ’ਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਾ ਵਾਪਰਨਾ ਆਮ ਜਿਹਾ ਹੀ ਬਣ ਕੇ ਰਹਿ ਚੁੱਕਿਆ ਹੈ ਚੋਰਾਂ ਅਤੇ ਲੁਟੇਰਿਆਂ ਦੇ ਬੁਲੰਦ ਹੌਂਸਲੇ ਦੇਖ ਕੇ ਇੰਝ ਜਾਪਦਾ ਹੈ ਕਿ ਉਨ੍ਹਾਂ ’ਚ ਪੁਲਿਸ ਨਾਮ ਦਾ ਕੋਈ ਵੀ ਖੌਫ ਨਹੀਂ ਹੈ ਜਿਸ ਕਾਰਨ ਆਏ ਦਿਨ ਅਜਿਹੀਆਂ ਵਾਰਦਾਤਾਂ ਚ ਇਜ਼ਾਫਾ ਹੀ ਹੁੰਦਾ ਨਜ਼ਰ ਆ ਰਿਹਾ ਹੈ।
ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਵਾਰਡ ਨੰਬਰ 6 ਅਧੀਨ ਆਉਂਦੇ ਮੁਹੱਲਾ ਕ੍ਰਿਸ਼ਨਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗਲੀ ’ਚ ਜਾ ਰਹੇ ਸਪੈਸ਼ਲ ਚਾਇਲਡ ਲੜਕੇ ਤੋਂ 2 ਲੁਟੇਰੇ ਉਸਦਾ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਜਾਂਦੇ ਹਨ। ਉਕਤ ਸਾਰੀ ਲੁੱਟ ਦੀ ਵਾਰਦਾਤ ਗਲੀ ’ਚ ਹੀ ਲੱਗੇ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਪਹਿਲਾਂ ਇਕ ਲੁਟੇਰਾ ਨੌਜਵਾਨ ਵੱਲ ਭੱਜ ਕੇ ਆਉਂਦਾ ਹੈ ਤੇ ਫਿਰ ਉਸ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਦਾ ਹੈ।
ਪੀੜਤ ਨੌਜਵਾਨ ਵਲੋਂ ਲੁਟੇਰੇ ਦਾ ਕਾਫੀ ਡੱਟ ਕੇ ਮੁਕਾਬਲਾ ਵੀ ਕੀਤਾ ਜਾਂਦਾ ਹੈ ਪਰ ਲੁਟੇਰੇ ਵਲੋਂ ਕਾਫੀ ਜ਼ੋਰ ਜ਼ਬਰੀ ਕਰਨ ਤੋਂ ਬਾਅਦ ਉਸਦਾ ਮੋਬਾਈਲ ਖੋਹ ਲਿਆ ਜਾਂਦਾ ਹੈ ਤੇ ਇਸ ਦੌਰਾਨ ਲੁਟੇਰੇ ਦਾ ਦੂਜਾ ਸਾਥੀ ਵੀ ਭੱਜ ਕੇ ਉਸ ਕੋਲ ਆ ਜਾਂਦਾ ਹੈ।ਸੀਸੀਟੀਵੀ ’ਚ ਲੁਟੇਰਿਆਂ ਨੂੰ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਚਿੱਟੇ ਦਿਨ ਹੀ ਲੁਟੇਰੇ ਆਪਣੇ ਇਰਾਦਿਆਂ ਨੂੰ ਅੰਜਾਮ ਦੇ ਰਹੇ ਹਨ ਤੇ ਲੁਟੇਰਿਆਂ ਦੇ ਅਜਿਹੇ ਬੁਲੰਦ ਹੌਂਸਲੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਦਿਖਾਈ ਦੇ ਰਹੇ ਹਨ।Absconded by stealing a mobile phone
ਮਾਮਲੇ ਸਬੰਧੀ ਹੁਸ਼ਿਆਰਪੁਰ ਦੀ ਸਿਟੀ ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ।Absconded by stealing a mobile phone