ਸਿਹਤ ਵਿਭਾਗ  ਵੱਲੋਂ ਨਿਯਮਿਤ ਟੀਕਾਕਰਣ ਸੂਚੀ ਅਨੁਸਾਰ ਬੱਚਿਆਂ ਅਤੇ ਗਰਭਵਤੀਆਂ ਦੇ ਸਮੇਂ ਸਿਰ ਟੀਕਾਕਰਣ ਜਰੂਰ ਕਰਵਾਓ: ਡਾ ਕਵਿਤਾ ਸਿੰਘ

ਫਾਜਿਲਕਾ 3ਮਈ ()

 ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਦੀ ਅਗਵਾਈ ਵਿੱਚ ਫਾਜ਼ਿਲਕਾ ਵਿਖੇ ਬੱਚਿਆਂ ਦੇ ਨਿਯਮਿਤ ਟੀਕਾਕਰਣ ਮੁਹਿੰਮ ਸੁਚਾਰੂ ਢੰਗ ਨਾਲ ਚੱਲ ਰਹੀ ਹੈ।  ਸਿਹਤ ਵਿਭਾਗ ਵਲੋ ਚਾਲ ਰਹੀ ਮੁਹਿੰਮ ਬਾਰੇ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਹਫ਼ਤੇ ਦੇ ਹਰੇਕ ਬੁੱਧਵਾਰ ਸਿਹਤ ਸੰਸਥਾਵਾਂ ਅਤੇ ਆਂਗਣਵਾੜੀ ਸੈਂਟਰਾਂ ਤੇ ਬੱਚਿਆਂ ਅਤੇ ਗਰਭਵਤੀਆਂ ਦੇ ਟੀਕਾਕਰਣ ਕੀਤਾ ਜਾਂਦਾ ਹੈ। ਇਸ ਸਮੇਂ ਗਰਭਵਤੀ ਔਰਤਾਂ ਦੀ ਚੈਕਅੱਪ, ਖੂਨ ਅਤੇ ਭਾਰ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਖੂਨ ਦੀ ਘਾਟ ਪੂਰੀ ਕਰਨ ਲਈ ਗਰਭਵਤੀਆਂ ਅਤੇ ਬੱਚਿਆਂ ਨੂੰ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਵੀ ਵੰਡੀਆਂ ਜਾਂਦੀਆਂ ਹਨ।
ਉਹਨਾਂ ਦੱਸਿਆ ਕਿ ਗਿਆਰਾਂ ਮਾਰੂ ਬਿਮਾਰੀਆਂ ਦੇ ਖਾਤਮੇ ਲਈ ਚੱਲ ਰਹੀ ਟੀਕਾਕਰਨ ਮੁਹਿੰਮ ਅਧੀਨ ਬੱਚਿਆਂ ਦੀ ਵੈਕਸ਼ੀਨੇਸ਼ਨ ਕਰਕੇ ਬੱਚਿਆਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ ਅਤੇ ਗਰਭਵਤੀ ਮਾਵਾਂ ਨੂੰ ਵੀ ਗਰਭ ਦੌਰਾਨ ਟੀਕਾਕਰਣ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਿੰਡ ਵਿਚ ਆਸ਼ਾ ਵਰਕਰਾਂ ਰਾਹੀਂ ਇਕ ਦਿਨ ਪਹਿਲਾਂ ਹੀ ਟੀਕਾਕਰਨ ਵਾਲੇ ਬੱਚਿਆਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ।
ਡਾ ਐਡੀਸਨ ਐਰਿਕ ਜਿਲ੍ਰਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਗਰਭਵਤੀਆਂ ਨੂੰ ਟੀਕਾਕਰਣ ਕਾਰਡ ਬਣਾ ਕੇ ਦਿੱਤਾ ਜਾਂਦਾ ਹੈ। ਉਸ ਕਾਰਡ ਵਿੱਚ ਸਮੇਂ ਸਮੇਂ ਗਰਭਵਤੀਆਂ ਅਤੇ ਬੱਚਿਆਂ ਨੂੰ ਲੱਗਣ ਵਾਲੇ ਟੀਕਿਆਂ ਦੀ ਸੂਚੀ ਅਤੇ ਸਮਾਂ ਲਿਿਖਆ ਹੁੰਦਾ ਹੈ। ਗਰਭ ਅਵਸਥਾ ਅਤੇ ਬੱਚੇ ਦੀ ਦੇਖਭਾਲ ਸਬੰਧੀ ਜਾਣਕਾਰੀ ਵੀ ਇਸ ਕਾਰਡ ਵਿੱਚ ਉਪਲਬਧ ਹੈ। ਸਾਰਾ ਟੀਕਾਕਰਣ ਅਤੇ ਦੇਖਭਾਲ ਇਸੇ ਕਾਰਡ ਵਿੱਚ ਦਿੱਤੀ ਸੂਚੀ ਅਨੁਸਾਰ ਹੀ ਕਰਵਾਈ ਜਾਵੇ।
ਉਹਨਾਂ ਦੱਸਿਆ ਕਿ ਗਰਭ ਦੌਰਾਨ ਗਰਭਵਤੀ ਮਾਵਾਂ ਨੂੰ 2 ਟੈਟਨਸ ਦੇ ਟੀਕੇ ਲਗਵਾਉਣ ਨਾਲ ਮਾਂ ਅਤੇ ਬੱਚੇ ਨੂੰ ਟੈਟਨਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਬੀ ਸੀ ਜੀ, ਪੋਲੀਓ ਬੂੰਦਾ ਅਤੇ ਹੈਪਾਟਾਈਟਸ ਦਾ ਟੀਕਾਕਰਣ। ਡੇਢ, ਢਾਈ ਅਤੇ ਸਾਢੇ ਤਿੰਨ ਮਹੀਨੇ ਤੇ ਪੈਟਾਵੈਲੈਂਟ, ਪੋਲੀਓ ਬੂੰਦਾਂ, ਆਈਪੀਵੀ ਅਤੇ ਰੋਟਾ ਨਿਮੋਕੋਕਲ, ਨੌ ਮਹੀਨੇ ਪੂਰੇ ਹੋਣ ਤੇ ਐਮ  ਆਰ ਅਤੇ ਨਿਮੋਕੋਕਲ ਅਤੇ ਵਿਟਾਮਿਨ^ਏ, 16 ਮਹੀਨੇ ਤੋਂ 2 ਸਾਲ ਤੱਕ ਐਮ ਆਰ ਡੀ,ਪੀਪੀਟੀ, ਪੋਲੀਓ ਅਤੇ ਵਿਟਾਮਿਨ^ਏ ਜਰੂਰ ਲਗਵਾਉ। ਪੰਜ ਸਾਲ ਤੇ ਡੀਪੀਟੀ, ਦੂਜੀ ਬੂਸਟਰ, 10 ਅਤੇ 16 ਸਾਲ ਤੇ ਟੀਡੀ ਦਾ ਟੀਕਾਕਰਣ ਕਰਵਾਓ। ਉਹਨਾਂ ਦੱਸਿਆ ਕਿ ਬੀਸੀਜੀ, ਦਾ ਟੀਕਾ ਬੱਚੇ ਨੂੰ ਟੀਬੀਤੋਂ, ਪੋਲੀਓ ਬੂੰਦਾਂ ਪੋਲੀਓ ਦੀ ਬਿਮਾਰੀ ਤੋਂ, ਹੈਪਾਟਾਈਟਸ ਪੀਲੀਏ ਤੋਂ, ਰੋਟਾਵਾਇਰਸ ਦਾ ਦਸਤ ਤੋਂ, ਨਿਮੋਕੋਕਲ ਦਾ ਨਿਮੋਨੀਏ ਤੋਂ,  ਪੈਂਟਾਵੈਂਲੈਂਟ ਦਾ ਟੀਕਾ ਪੰਜ ਬਿਮਾਰੀਆਂ ਗਲਘੋਟੂ ਕਾਲੀ ਖਾਂਸੀ ਟੈਟਨਸ ਪੀਲੀਏ ਇਨਫਲੂਏਂਜਾ, ਐਮH ਆਰH ਦਾ ਟੀਕਾ ਖਸਰੇ ਅਤੇ ਰੂਬੇਲਾ, ਡੀHਪੀHਟੀH ਦਾ ਗਲਘੋਟੂ ਕਾਲੀ ਖੰਘ ਟੈਟਨਸ ਬਿਮਾਰੀਆਂ ਤੋਂ ਬਚਾਉਂਦੇ ਹਨ। ਵਿਟਾਮਿਨ^ਏ ਦੀ ਪਹਿਲੀ ਖੁਰਾਕ 9 ਮਹੀਨੇ ਤੋਂ ਸ਼ੁਰੂ ਕਰਕੇ 6^6 ਮਹੀਨੇ ਦੇ ਫਰਕ ਤੇ 5 ਸਾਲ ਤੱਕ ਦੀ ਉਮਰ ਤੱਕ ਪਿਲਾਓ। ਉਹਨਾਂ ਕਿਹਾ ਕਿ ਟੀਕਾਕਰਣ ਨਾਲ ਬੱਚਿਆਂ ਨੂੰ ਹਲਕਾ ਫੁਲਕਾ ਬੁਖਾਰ ਹੋ ਸਕਦਾ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
ਡਾ ਕਵਿਤਾ ਨੇ ਵੈਕਸ਼ੀਨੇਸ਼ਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਏਰੀਏ ਵਿੱਚ ਲੋਕਾਂ ਨੂੰ ਟੀਕਾਕਰਣ ਸਬੰਧੀ ਜਾਗਰੂਕ ਕਰਨ ਲਈ ਲੋੜੀਂਦੀਆਂ ਗਤੀਵਿਧੀਆਂ ਕੀਤੀਆਂ ਜਾਣ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਿਯਮਿਤ ਟੀਕਾਕਰਣ ਸੂਚੀ ਅਨੁਸਾਰ ਟੀਕਾਕਰਣ ਕਰਵਾਇਆ ਜਾਵੇ।

[wpadcenter_ad id='4448' align='none']