Monday, December 23, 2024

ਮਸ਼ਹੂਰ ਅਦਾਕਾਰਾ ਦੀ ਸਰਵਾਈਕਲ ਕੈਂਸਰ ਕਾਰਨ ਮੌਤ, ਕੁਝ ਹੀ ਘੰਟੇ ਪਹਿਲਾਂ ਹੋਈ ਸੀ ਭੈਣ ਦੀ ਮੌਤ

Date:

Actress Dolly Sohi Cancer

ਟੀ. ਵੀ. ਅਦਾਕਾਰਾ ਡੌਲੀ ਸੋਹੀ ਦਾ ਅੱਜ ਸਵੇਰੇ 48 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡੌਲੀ ਦੀ ਭੈਣ ਅਮਨਦੀਪ ਸੋਹੀ ਦਾ ਵੀ ਬੀਤੀ ਰਾਤ ਦਿਹਾਂਤ ਹੋਇਆ ਸੀ। ਭੈਣ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਡੌਲੀ ਸੋਹੀ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਦੱਸ ਦਈਏ ਕਿ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ ਜਦਕਿ ਅਮਨਦੀਪ ਪੀਲੀਆ ਨਾਲ ਜੂਝ ਰਹੀ ਸੀ।  

ਡੌਲੀ ਸੋਹੀ ਦੇ ਪਰਿਵਾਰ ਨੇ ਕਿਹਾ, ”ਸਾਡੀ ਪਿਆਰੀ ਡੌਲੀ ਅੱਜ ਸਵੇਰੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ। ਅਸੀਂ ਸਦਮੇ ‘ਚ ਹਾਂ। ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਕੀਤਾ ਜਾਵੇਗਾ।” 

ਦੱਸ ਦੇਈਏ ਕਿ ਅਮਨਦੀਪ ਸੋਹੀ ਦਾ 7 ਮਾਰਚ (ਵੀਰਵਾਰ) ਨੂੰ ਦਿਹਾਂਤ ਹੋਇਆ ਸੀ। ਅਭਿਨੇਤਰੀ ਨੂੰ ‘ਬਦਤਮੀਜ਼ ਦਿਲ’ ‘ਚ ਆਪਣੀ ਭੂਮਿਕਾ ਲਈ ਕਾਫੀ ਪ੍ਰਸਿੱਧੀ ਮਿਲੀ ਸੀ। ਈਟਾਈਮਜ਼ ਟੀਵੀ ਦੀ ਰਿਪੋਰਟ ਅਨੁਸਾਰ, ਮਰਹੂਮ ਅਦਾਕਾਰਾ ਦੇ ਭਰਾ ਮਨੂ ਸੋਹੀ ਨੇ ਦੱਸਿਆ ਕਿ ਪੀਲੀਆ ਤੋਂ ਪੀੜਤ ਅਮਨਦੀਪ ਦੀ ਮੌਤ ਹੋ ਗਈ। ਉਸ ਨੇ ਕਿਹਾ, ”ਹਾਂ, ਇਹ ਸੱਚ ਹੈ ਕਿ ਅਮਨਦੀਪ ਹੁਣ ਨਹੀਂ ਰਹੀ।” ਰਿਪੋਰਟ ਮੁਤਾਬਕ, ਇਸ ਦੌਰਾਨ ਮਨੂ ਨੇ ਇਹ ਵੀ ਕਿਹਾ ਸੀ ਕਿ ਡੌਲੀ ਦੀ ਹਾਲਤ ਗੰਭੀਰ ਨਹੀਂ ਹੈ ਪਰ ਉਸ ਨੂੰ ਹਸਪਤਾਲ ‘ਚ ਆਰਾਮ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਅੱਜ ਸਵੇਰੇ ਡੌਲੀ ਦੀ ਵੀ ਮੌਤ ਹੋ ਗਈ। ਡੌਲੀ ਨੂੰ ਪਿਛਲੇ ਸਾਲ ਹੀ ਸਰਵਾਈਕਲ ਕੈਂਸਰ ਦਾ ਪਤਾ ਲੱਗਿਆ ਸੀ।

READ ALSO: ਚੋਣ ਕਮਿਸ਼ਨ ਦਾ ਵੱਡਾ ਐਕਸ਼ਨ, ਪੰਜਾਬ ਦੇ 7 ਉਮੀਦਵਾਰ ਅਯੋਗ ਕਰਾਰ, ਅਗਲੇ 3 ਸਾਲ ਨਹੀਂ ਲੜ ਸਕਦੇ ਚੋਣ

ਦੱਸਿਆ ਜਾ ਰਿਹਾ ਹੈ ਕਿ ਅਦਾਕਰਾ ਡੌਲੀ ਸੋਹੀ ਨੂੰ ਹੁਣ ਸਾਹ ਲੈਣ ‘ਚ ਤਕਲੀਫ ਹੋਣ ਲੱਗੀ ਸੀ। ਇਹ ਸਭ ਹੁੰਦਾ ਵੇਖ ਪਰਿਵਾਰ ਨੇ ਉਸ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਸੀ। ਇਲਾਜ ਦੌਰਾਨ ਉਸ ‘ਚ ਸੁਧਾਰ ਹੋ ਰਿਹਾ ਸੀ। ਸਿਹਤ ਖਰਾਬ ਹੋਣ ਕਾਰਨ ਉਸ ਨੂੰ ਸ਼ੋਅ ‘ਝਨਕ’ ਵੀ ਛੱਡਣਾ ਪਿਆ ਕਿਉਂਕਿ ਉਹ ਕੀਮੋਥੈਰੇਪੀ ਲੈਣ ਤੋਂ ਬਾਅਦ ਲੰਬੇ ਸਮੇਂ ਤੱਕ ਸ਼ੂਟਿੰਗ ਨਹੀਂ ਕਰ ਪਾਉਂਦੀ ਸੀ। ਡੌਲੀ ਲਗਭਗ 2 ਦਹਾਕਿਆਂ ਦੇ ਆਪਣੇ ਕਰੀਅਰ ‘ਚ ਕਈ ਟੀਵੀ ਸ਼ੋਅਜ਼ ਦਾ ਹਿੱਸਾ ਰਹੀ ਹੈ। ਉਸ ਦਾ ਵਿਆਹ ਕੈਨੇਡਾ ਸਥਿਤ NRI ਅਵਨੀਤ ਧਨੋਆ ਨਾਲ ਹੋਇਆ ਸੀ।

Actress Dolly Sohi Cancer

Share post:

Subscribe

spot_imgspot_img

Popular

More like this
Related