ਭੋਜਨ ਵਿਚ ਸ਼ਾਮਿਲ ਕਰੋ ਸਲਾਦ

ਭੋਜਨ ਵਿਚ ਸ਼ਾਮਿਲ ਕਰੋ ਸਲਾਦ

Add salad to the meal ਜਿਹੜੇ ਵੀ ਫਲ, ਸਬਜ਼ੀਆਂ ਕੱਚੇ ਖਾਧੇ ਜਾ ਸਕਦੇ ਹਨ ਅਤੇ ਰੇਸ਼ੇਦਾਰ ਹਨ ਉਹ ਸਲਾਦ ਹੈ। ਭੋਜਨ ਵਿਚ ਸਲਾਦ ਦੀ ਵਰਤੋ ਬਹੁਤ ਜਰੂਰੀ ਹੈ। ਸਲਾਦ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ? ਇਹ ਜਾਨਣਾ ਵੀ ਬਹੁਤ ਜਰੂਰੀ ਹੈ।Add salad to the meal ਮੂਲੀ, ਗਾਜਰ, ਸ਼ਲਗਮ, ਅਦਰਕ, ਸੇਬ, ਕੇਲਾ, ਅਮਰੂਦ, ਵੈਜ ਸਲਾਦ ਜਾਂ […]

Add salad to the meal ਜਿਹੜੇ ਵੀ ਫਲ, ਸਬਜ਼ੀਆਂ ਕੱਚੇ ਖਾਧੇ ਜਾ ਸਕਦੇ ਹਨ ਅਤੇ ਰੇਸ਼ੇਦਾਰ ਹਨ ਉਹ ਸਲਾਦ ਹੈ। ਭੋਜਨ ਵਿਚ ਸਲਾਦ ਦੀ ਵਰਤੋ ਬਹੁਤ ਜਰੂਰੀ ਹੈ। ਸਲਾਦ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ? ਇਹ ਜਾਨਣਾ ਵੀ ਬਹੁਤ ਜਰੂਰੀ ਹੈ।Add salad to the meal

ਮੂਲੀ, ਗਾਜਰ, ਸ਼ਲਗਮ, ਅਦਰਕ, ਸੇਬ, ਕੇਲਾ, ਅਮਰੂਦ, ਵੈਜ ਸਲਾਦ ਜਾਂ ਫਰੂਟ ਸਲਾਦ। ਦਹੀਂ ਮਿਕਸ ਜਾਂ ਆਲੂ ਮਿਕਸ ਰਾਇਤਾ, ਟਮਾਟਰ ਰਾਇਤਾ, ਖੀਰਾ ਰਾਇਤਾ, ਦਹੀਂ ਵਿਚ ਕੱਚੀਆਂ ਸਬਜੀਆਂ ਜਾਂ ਫਲਾਂ ਦੀ ਵਰਤੋਂ ਸਭ ਸਲਾਦ ਦੀ ਸ਼੍ਰੇਣੀ ਵਿਚ ਹਨ। ਸਲਾਦ ਦੀ ਵਰਤੋਂ ਸਰੀਰ ਵਿਚੋਂ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਦੂਰ ਭਜਾਉਂਦੀ ਹੈ। ਸਲਾਦ ਨੂੰ ਸਰੀਰ ਲਈ ਤੰਦਰੁਸਤੀ ਦਾ ਬੀਮਾ ਅਤੇ ਘਰ ਦਾ ਵੈਦ ਮੰਨਿਆ ਜਾਂਦਾ ਹੈ। ਸਲਾਦ ਪੇਟ ਦੀਆਂ ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਇਹ ਕਬਜ਼ ਦਾ ਦੁਸ਼ਮਣ ਹੈ। ਪਰਿਵਾਰ ਦੇ ਸਭ ਮੈਂਬਰਾਂ ਨੂੰ ਸਲਾਦ ਜਰੂਰ ਖਾਣਾ ਚਾਹੀਦਾ ਹੈ। ਜੇਕਰ ਬਜੁਰਗ ਜਾਂ ਬੱਚਿਆਂ ਨੂੰ ਸਲਾਦ ਖਾਣ ਵਿਚ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨਾਂ ਨੂੰ ਸਲਾਦ ਕੱਦੂਕਸ਼ ਕਰ ਕੇ, ਉਬਾਲ ਕੇ ਜਾਂ ਇਸਦਾ ਜੂਸ ਕੱਢ ਕੇ ਦਿੱਤਾ ਜਾ ਸਕਦਾ ਹੈ।

ਸਲਾਦ ਖਾਣ ਨਾਲ ਚਿਹਰੇ ਉਤੇ ਪਈਆਂ ਝੁਰੜੀਆਂ ਤੋਂ ਬਚਿਆ ਜਾ ਸਕਦਾ ਹੈ। ਸਲਾਦ ਦੀ ਵਰਤੋਂ ਕਰਦੇ ਸਮੇਂ ਭੋਜਨ ਘੱਟ ਖਾਣਾ ਚਾਹੀਦਾ ਹੈ। ਮੋਟਾਪੇ ਤੋਂ ਬਚਣ ਲਈ ਭੋਜਨ ਤੋਂ ਪਹਿਲਾਂ ਸਲਾਦ ਖਾਣਾ ਚਾਹੀਦਾ ਹੈ ਅਤੇ ਭੋਜਨ ਦੀ ਵਰਤੋਂ ਬਿਲਕੁਲ ਘੱਟ ਹੀ ਕਰਨੀ ਚਾਹੀਦੀ ਹੈ। ਸਲਾਦ ਵਿਚ ਵਰਤੀ ਜਾਣ ਵਾਲੀ ਹਰੇਕ ਵਸਤੂ ਵਿਚ ਬੇਹੱਦ ਕੁਦਰਤੀ ਗੁਣ ਹੁੰਦੇ ਹਨ। ਮੂਲੀ ਤੇ ਪਿਆਜ਼ ਵਿਚ ਗੰਧਕ ਦੀ ਮਾਤਰਾ ਵੱਧ ਹੁੰਦੀ ਹੈ। ਗਾਜਰ ਵਿਟਾਮਿਨ ‘ਏ’ ਦਿੰਦੀ ਹੈ। ਟਮਾਟਰ ਲੋਹਾ ਅਤੇ ਨਿੰਬੂ ਵਿਟਾਮਿਨ ‘ਸੀ’ ਦਿੰਦਾ ਹੈ। ਬੰਦ ਗੋਭੀ ਵਿਚ ਖਣਿਜ ਮਿਲਦੇ ਹਨ। ਸਲਾਦ ਦੀ ਵਰਤੋਂ ਨਾਲ ਸਰੀਰ ਵਿਚ ਖਣਿਜ ਤੱਤਾਂ ਅਤੇ ਧਾਤੂਆਂ ਦੀ ਕਮੀ ਨਹੀਂ ਹੁੰਦੀ। ਮੋਟਾਪਾ ਸਰੀਰ ਲਈ ਸਰਾਪ ਹੈ। ਸਲਾਦ ਦੀ ਨਿਰੰਤਰ ਵਰਤੋਂ ਨਾਲ ਮੋਟਾਪੇ ਦਾ ਸਹੀ ਅਤੇ ਵਿਗਿਆਨਿਕ ਇਲਾਜ ਹੋ ਸਕਦਾ ਹੈ।Add salad to the meal

Related Posts

Latest

ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ
ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ
’ਗੈਂਗਸਟਰਾਂ ‘ਤੇ ਵਾਰ’ ਨਾਲ ਕਈ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕੀਤਾ ਗਿਆ; 3 ਮਹੀਨਿਆਂ ਵਿੱਚ 49,298 ਅਪਰਾਧੀ ਪੁਲਿਸ ਦੇ ਸ਼ਿਕੰਜੇ ‘ਚ
ਗੈਂਗਸਟਰਾਂ 'ਤੇ ਵਾਰ ਦਾ 90ਵਾਂ ਦਿਨ: ਪੰਜਾਬ ਪੁਲਿਸ ਵੱਲੋਂ 466 ਥਾਵਾਂ 'ਤੇ ਛਾਪੇਮਾਰੀ; 216 ਗ੍ਰਿਫ਼ਤਾਰ
ਮੁੱਖ ਮੰਤਰੀ ਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ, ਪੰਜਾਬ ਸਰਕਾਰ ਵਰਲਡ ਹਾਰਟੀ ਸੈਂਟਰ ਈਕੋਸਿਸਟਮ ਦੀ ਤਰਜ਼ 'ਤੇ ਬਾਗਬਾਨੀ ਅਨੁਭਵ ਅਤੇ ਸਿਖਲਾਈ ਕੇਂਦਰ ਕਰੇਗੀ ਸਥਾਪਤ