Afghanistan Ban beauty parlors ਉੱਥੋਂ ਦੇ ਮੰਤਰਾਲੇ ਨੇ 24 ਜੂਨ ਨੂੰ ਪੱਤਰ ਜਾਰੀ ਕਰ ਕੇ ਸੁਪਰੀਮ ਲੀਡਰ ਹਿਬਤੁੱਲ੍ਹਾ ਅਖੂੰਦਜ਼ਾਦਾ ਵੱਲੋਂ ਇਕ ਜ਼ੁਬਾਨੀ ਹੁਕਮ ਕੱਢਿਆ ਹੈ। ਇਹ ਪਾਬੰਦੀ ਰਾਜਧਾਨੀ ਕਾਬੁਲ ਤੇ ਸਾਰੇ ਰਾਜਾਂ ਉਤੇ ਲਾਗੂ ਹੋਵੇਗੀ…
ਅਫਗਾਨਿਸਤਾਨ ‘ਚ ਤਾਲਿਬਾਨ ਨੇ ਔਰਤਾਂ ਦੇ ਬਿਊਟੀ ਪਾਰਲਰਾਂ ‘ਤੇ ਪਾਬੰਦੀ ਲਾਉਂਦਿਆਂ ਕਾਰੋਬਾਰ ਬੰਦ ਕਰਨ ਦਾ ਇਕ ਮਹੀਨੇ ਦਾ ਨੋਟਿਸ ਦਿੱਤਾ ਹੈ। ਸਰਕਾਰ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਅਫਗਾਨਿਸਤਾਨ ਵਿੱਚ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਤੇ ਆਜ਼ਾਦੀ ‘ਤੇ ਇਕ ਨਵੀਂ ਪਾਬੰਦੀ ਹੈ। ਉਨ੍ਹਾਂ ਨੂੰ ਪਹਿਲਾਂ ਸਿੱਖਿਆ ਅਤੇ ਜ਼ਿਆਦਾਤਰ ਨੌਕਰੀਆਂ ਤੋਂ ਰੋਕਿਆ ਜਾ ਚੁੱਕਾ ਹੈ। ਤਾਲਿਬਾਨ ਦੇ ‘Virtue and Vice Ministry’ ਦੇ ਬੁਲਾਰੇ ਮੁਹੰਮਦ ਸਦੀਕ ਆਕਿਫ਼ ਮਹਾਜ਼ਰ ਨੇ ਪਾਬੰਦੀ ਦੇ ਵੇਰਵੇ ਨਹੀਂ ਦਿੱਤੇ।ਉਨ੍ਹਾਂ ਸਿਰਫ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਪੱਤਰ ਦੀ ਸਮੱਗਰੀ ਦੀ ਪੁਸ਼ਟੀ ਕੀਤੀ। 24 ਜੂਨ ਨੂੰ ਇਕ ਪੱਤਰ ਸਾਂਝਾ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਉਹ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਤੋਂ ਇਕ ਜ਼ੁਬਾਨੀ ਆਦੇਸ਼ ਪਹੁੰਚਾ ਰਿਹਾ ਹੈ। ਇਹ ਪਾਬੰਦੀ ਰਾਜਧਾਨੀ ਕਾਬੁਲ ਅਤੇ ਸਾਰੇ ਸੂਬਿਆਂ ‘ਚ ਰਹੇਗੀ ਅਤੇ ਦੇਸ਼ ਭਰ ਦੇ ਸੈਲੂਨਾਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਇਕ ਮਹੀਨੇ ਦਾ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇਗੀ। Afghanistan Ban beauty parlors
ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਵਿਚ ਔਰਤਾਂ ਦੇ ਬਿਊਟੀ ਪਾਰਲਰਾਂ ’ਤੇ ਪਾਬੰਦੀ ਲਾਈ ਜਾ ਰਹੀ ਹੈ। ਤਾਲਿਬਾਨ ਸ਼ਾਸਨ ਵੱਲੋਂ ਅਫ਼ਗਾਨ ਔਰਤਾਂ ਤੇ ਲੜਕੀਆਂ ਦੀ ਆਜ਼ਾਦੀ ’ਤੇ ਇਹ ਇਕ ਹੋਰ ਨਵੀਂ ਪਾਬੰਦੀ ਲਾਈ ਗਈ ਹੈ। ਇਸ ਤੋਂ ਪਹਿਲਾਂ ਸਿੱਖਿਆ, ਜਨਤਕ ਥਾਵਾਂ ਤੇ ਰੁਜ਼ਗਾਰ ਨਾਲ ਸਬੰਧਤ ਪਾਬੰਦੀਆਂ ਵੀ ਲਾਈਆਂ ਜਾ ਚੁੱਕੀਆਂ ਹਨ। ਤਾਲਿਬਾਨ ਦੇ ਇਕ ਬੁਲਾਰੇ ਨੇ ਨਵੀਂ ਪਾਬੰਦੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਨਹੀਂ ਦਿੱਤੀ।
ਉੱਥੋਂ ਦੇ ਮੰਤਰਾਲੇ ਨੇ 24 ਜੂਨ ਨੂੰ ਪੱਤਰ ਜਾਰੀ ਕਰ ਕੇ ਸੁਪਰੀਮ ਲੀਡਰ ਹਿਬਤੁੱਲ੍ਹਾ ਅਖੂੰਦਜ਼ਾਦਾ ਵੱਲੋਂ ਇਕ ਜ਼ੁਬਾਨੀ ਹੁਕਮ ਕੱਢਿਆ ਹੈ। ਇਹ ਪਾਬੰਦੀ ਰਾਜਧਾਨੀ ਕਾਬੁਲ ਤੇ ਸਾਰੇ ਰਾਜਾਂ ਉਤੇ ਲਾਗੂ ਹੋਵੇਗੀ। ਅਜਿਹੇ ਕਾਰੋਬਾਰ ਬੰਦ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬਿਊਟੀ ਪਾਰਲਰ ਚਲਾਉਣ ਵਾਲਿਆਂ ਨੂੰ ਇਨ੍ਹਾਂ ਨੂੰ ਬੰਦ ਕਰਨ ਬਾਰੇ ਰਿਪੋਰਟ ਤਾਲਿਬਾਨ ਨੂੰ ਦੇਣੀ ਪਏਗੀ। ਇਸ ਪਾਬੰਦੀ ਲਈ ਤਾਲਿਬਾਨ ਨੇ ਕੋਈ ਕਾਰਨ ਨਹੀਂ ਦਿੱਤਾ। Afghanistan Ban beauty parlors