ਚੀਨ ‘ਚ ਆਈ ਵੱਡੀ ਬਿਮਾਰੀ ! ਕੋਰੋਨਾ ਵਾਇਰਸ ਤੋਂ ਬਾਅਦ 

 after corona virus ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਚੀਨ ਵਿਚ ਇਕ ਹੋਰ ਬਿਮਾਰੀ ਤਬਾਹੀ ਮਚਾ ਰਹੀ ਹੈ। ਹਾਲ ਹੀ ‘ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਹੁਣ ਚੀਨ ‘ਚ ਮੰਕੀਪੌਕਸ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਇੱਥੇ 5 ਮਈ ਨੂੰ ਖਤਮ ਹੋਏ ਹਫਤੇ ਤੋਂ ਲੈ ਕੇ 21 ਜੁਲਾਈ ਨੂੰ ਖਤਮ ਹੋਏ ਹਫਤੇ ਦੇ ਵਿਚਕਾਰ ਐਮਪੌਕਸ ਦੇ 315 ਮਾਮਲੇ ਸਾਹਮਣੇ ਆਏ। ਐਮਪੌਕਸ ਇਕ ਵਾਇਰਲ ਬਿਮਾਰੀ ਹੈ ਜੋ ਮੰਕੀਪੌਕਸ ਵਾਇਰਸ ਕਾਰਨ ਹੁੰਦੀ ਹੈ ਜੋ ਜੀਨਸ ਆਰਥੋਪੋਕਸਵਾਇਰਸ ਦੀ ਇਕ ਪ੍ਰਜਾਤੀ।

ਕੀ ਹੈ ? ਮੰਕੀਪੌਕਸ ਵਾਇਰਸ ਕਾਰਨ ਹੁੰਦਾ ਹੈ। ਇਹ ਇਕ ਛੂਤ ਦੀ ਬਿਮਾਰੀ ਹੈ, ਜੋ ਕਿਸੇ ਸੰਕਰਮਿਤ ਵਿਅਕਤੀ ਜਾਂ ਜਾਨਵਰ ਦੇ ਸੰਪਰਕ ‘ਚ ਆਉਣ ਨਾਲ ਹੁੰਦੀ ਹੈ। ਮੰਕੀਪੌਕਸ ਆਰਥੋਪੌਕਸਵਾਇਰਸ ਪਰਿਵਾਰ ਨਾਲ ਸਬੰਧਤ ਹੈ, ਜੋ ਚੇਚਕ ਵਾਂਗ ਦਿਖਾਈ ਦਿੰਦਾ ਹੈ। ਇਸ ਵਿਚ ਵੈਰੀਓਲਾ ਵਾਇਰਸ ਵੀ ਸ਼ਾਮਲ ਹੈ।

ਐਮਪੌਕਸ ਵਾਇਰਲ ਲੱਛਣ -ਐੱਮਪੌਕਸ ਹੋਣ ‘ਤੇ ਇਸਦੇ ਸੰਕੇਤ ਤੇ ਲੱਛਣ ਆਮ ਤੌਰ ‘ਤੇ ਇਕ ਹਫ਼ਤੇ ਦੇ ਅੰਦਰ ਦਿਖਾਈ ਦੇਣ ਲੱਗ ਪੈਂਦੇ ਹਨ, ਪਰ ਐਕਸਪੋਜ਼ਰ ਦੇ 1-21 ਦਿਨਾਂ ਬਾਅਦ ਸ਼ੁਰੂ ਹੋ ਸਕਦੇ ਹਨ। ਲੱਛਣ ਆਮ ਤੌਰ ‘ਤੇ 2-4 ਹਫ਼ਤਿਆਂ ਤਕ ਰਹਿੰਦੇ ਹਨ, ਪਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਕਿਸੇ ਵਿਅਕਤੀ ‘ਚ ਲੰਬੇ ਸਮੇਂ ਤਕ ਰਹਿ ਸਕਦੇ ਹਨ।

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਅਨੁਸਾਰ, ਇਹ ਵਾਇਰਸ ਕਿਸੇ ਸੰਕਰਮਿਤ ਜਾਨਵਰ ਜਾਂ ਵਿਅਕਤੀ ਦੇ ਸਰੀਰ ‘ਚੋਂ ਨਿਕਲਣ ਵਾਲੇ ਫਲੂਡ ਦੇ ਸੰਪਰਕ, ਸੰਕਰਮਿਤ ਜਾਨਵਰ ਦੇ ਕੱਟਣ, ਛੂਹਣ ਆਦਿ ਕਾਰਨ ਫੈਲਦਾ ਹੈ। ਇਹ ਖਾਸ ਤੌਰ ‘ਤੇ ਚੂਹਿਆਂ, ਕਾਟੋ ਤੇ ਬਾਂਦਰਾਂ ਰਾਹੀਂ ਫੈਲਦਾ ਹੈ। ਇਸ ਤੋਂ ਇਲਾਵਾ ਇਹ ਸੰਕਰਮਿਤ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣ ਨਾਲ ਵੀ ਫੈਲਦਾ ਹੈ।after corona virus

ਬਚਾਅ -ਸੰਕਰਮਿਤ ਜਾਨਵਰਾਂ, ਖਾਸ ਕਰਕੇ ਬਿਮਾਰ ਜਾਂ ਮਰੇ ਹੋਏ ਜਾਨਵਰਾਂ ਦੇ ਸੰਪਰਕ ‘ਚ ਆਉਣ ਤੋਂ ਬਚੋ।ਲਾਗ ਵਾਲੇ ਵਿਅਕਤੀ ਦੇ ਦੂਸ਼ਿਤ ਬਿਸਤਰੇ ਤੇ ਹੋਰ ਸਮੱਗਰੀ ਦੇ ਸੰਪਰਕ ਤੋਂ ਬਚੋ।ਵਾਇਰਸ ਨਾਲ ਇਨਫੈਕਟਿਡ ਲੋਕਾਂ ਦੇ ਸੰਪਰਕ ‘ਚ ਆਉਣ ਤੋਂ ਪਰਹੇਜ਼ ਕਰਨਾ।ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਦੇਖਭਾਲ ਕਰਦੇ ਸਮੇਂ PPE ਦੀ ਵਰਤੋਂ ਕਰੋ।ਅਸੁਰੱਖਿਅਤ ਜਿਣਸੀ ਸਬੰਧ ਬਣਾਉਣ ਤੋਂ ਬਚੋ।ਉਨ੍ਹਾਂ ਸਾਰੇ ਭੋਜਨਾਂ ਨੂੰ ਚੰਗੀ ਤਰ੍ਹਾਂ ਪਕਾਓ ਜਿਨ੍ਹਾਂ ਵਿੱਚ ਜਾਨਵਰਾਂ ਦਾ ਮਾਸ ਜਾਂ ਹਿੱਸੇ ਸ਼ਾਮਲ ਹੁੰਦੇ ਹਨ। after corona virus

[wpadcenter_ad id='4448' align='none']