ਤਰੱਕੀ ਉਪਰੰਤ ਬਤੌਰ ਏ.ਐਸ.ਆਈ ਬਣਨ ਤੇ ਜੀਤ ਸਿੰਘ ਨੂੰ ਲਗਾਏ ਸਟਾਰ

ਬਠਿੰਡਾ, 2 ਫਰਵਰੀ : ਡਿਪਟੀ ਕਮਿਸ਼ਨਰ ਦੀ ਸਕਿਊਰਿਟੀ ਵਿੱਚ ਪਿਛਲੇ ਕਰੀਬ 12 ਸਾਲ ਤੋਂ ਡਿਊਟੀ ਕਰ ਰਹੇ ਜੀਤ ਸਿੰਘ ਨੂੰ ਹੌਲਦਾਰ ਤੋਂ ਬਤੌਰ ਏ.ਐਸ.ਆਈ ਵਜੋਂ ਤਰੱਕੀ ਹੋਣ ਉਪਰੰਤ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਅਤੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਵੱਲੋਂ ਉਨ੍ਹਾਂ ਦੇ ਮੋਢੇ ਤੇ ਸਟਾਰ ਲਗਾਏ ਗਏ।

        ਇਸ ਮੌਕੇ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਏ.ਐਸ.ਆਈ ਜੀਤ ਸਿੰਘ ਤਰੱਕੀ ਉਪਰੰਤ ਸਟਾਰ ਲਗਾਉਣ ਸਮੇਂ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਹੋਰ ਲਗਨ ਤੇ ਮੇਹਨਤ ਨਾਲ ਕਰਨ ਲਈ ਵੀ ਪ੍ਰੇਰਿਤ ਕੀਤਾ।

        ਜੀਤ ਸਿੰਘ ਸਾਲ 1999 ਦੌਰਾਨ ਬਤੌਰ ਸਿਪਾਹੀ ਭਰਤੀ ਹੋਏ ਸਨ ਅਤੇ ਪਿਛਲੇ ਕਰੀਬ 12 ਸਾਲਾਂ ਤੋਂ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨਾਲ ਸਕਿਊਰਿਟੀ ਵਜੋਂ ਆਪਣੀ ਡਿਊਟੀ ਨਿਭਾਉਂਦੇ ਆ ਰਹੇ ਹਨ।

        ਇਸ ਮੌਕੇ ਜਸਕਰਨ ਸਿੰਘ ਪੀ.ਐਸ.ਓ, ਨੈਬ ਸਿੰਘ, ਕੁਲਵੰਤ ਸਿੰਘ, ਸੁਖਜੀਤ ਸਿੰਘ ਤਿੰਨੋਂ ਏ.ਐਸ.ਆਈ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਦਾ ਹੋਰ ਸਟਾਫ਼ ਵੀ ਮੌਜੂਦ ਸੀ।

[wpadcenter_ad id='4448' align='none']