ਅਗਨੀਵੀਰ ਭਰਤੀ ਸੰਬੰਧੀ ਏ.ਡੀ.ਸੀ. (ਵਿ) ਲਖਵਿੰਦਰ ਸਿੰਘ ਵੱਲੋਂ ਵਿਸ਼ੇਸ਼ ਮੀਟਿੰਗcv

filter: 0; fileterIntensity: 0.0; filterMask: 0; module: video; hw-remosaic: false; touch: (0.7111111, 0.19518273); sceneMode: 0; cct_value: 0; AI_Scene: (-1, -1); aec_lux: 277.753; aec_lux_index: 0; albedo: ; confidence: ; motionLevel: -1; weatherinfo: null; temperature: 37;

ਫ਼ਿਰੋਜ਼ਪੁਰ, 24 ਸਤੰਬਰ 2024:

          ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਅਗਨੀਵੀਰ ਸਕੀਮ ਅਧੀਨ ਫੌਜ ਦੀ ਭਰਤੀ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ 01 ਅਕਤੂਬਰ ਤੋਂ 08 ਅਕਤੂਬਰ ਤੱਕ ਕੀਤੀ ਜਾਣੀ ਹੈ। ਇਸ ਭਰਤੀ ਨੂੰ ਨੇਪਰੇ ਚਾੜ੍ਹਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਲਖਵਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਬੰਧਤ ਵਿਭਾਗਾਂ ਨਾਲ ਰੀਵਿਊ ਮੀਟਿੰਗ ਕੀਤੀ ਗਈ।

            ਮੀਟਿੰਗ ਦੌਰਾਨ ਸ੍ਰੀ ਲਖਵਿੰਦਰ ਸਿੰਘ ਰੰਧਾਵਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਭਰਤੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੀ ਪਾਈਟ, ਭਾਰਤੀ ਫੌਜ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਭਰਤੀ ਸੰਬੰਧੀ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ।

            ਇਸ ਮੀਟਿੰਗ ਵਿੱਚ ਕਰਨਲ ਸੰਦੀਪ ਕੁਮਾਰ ਆਰਮੀ ਰਿਕਊਟਮੈਂਟ ਬੋਰਡ ਫਿਰੋਜ਼ਪੁਰ, ਸ਼੍ਰੀ ਗੁਰਜੰਟ ਸਿੰਘ ਪਲੇਸਮੈਂਟ ਅਫਸਰ ਰੋਜ਼ਗਾਰ ਵਿਭਾਗ, ਸ੍ਰੀ ਰਾਜਬੀਰ ਸਿੰਘ ਡੀ.ਐਸ.ਪੀ./ਸੀ.ਏ. ਡਬਲਯੂ., ਡਾ: ਸੁਸ਼ਮਾ ਠੱਕਰ, ਵਧੀਕ ਸਿਵਲ ਸਰਜਨ, ਕੈਪਟਨ ਗੁਰਦਰਸ਼ਨ ਸਿੰਘ ਸੀ ਪਾਇਟ ਹਕੂਮਤ ਸਿੰਘ ਵਾਲਾ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ।

[wpadcenter_ad id='4448' align='none']