ਮਾਨਸਾ, 14 ਮਈ:
ਸੈਂਟਰਲ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ ਦੇ ਅਧਿਕਾਰੀਆਂ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ, ਮਾਨਸਾ ਵਿਖੇ ਨਰਮੇ ਦੀ ਫਸਲ ਸਬੰਧੀ ਇੱਕ ਰੋਜ਼ਾ ਸਿਖਲਾਈ ਦਾ ਆਯੋਜਨ ਕੀਤਾ ਗਿਆ, ਜਿੱਥੇ ਜ਼ਿਲ੍ਹੇ ਦੇ ਵੱਖ—ਵੱਖ ਬਲਾਕਾਂ ਵਿੱਚੋਂ ਲਗਭਗ 100 ਕਿਸਾਨਾਂ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਅਧਿਕਾਰੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੂੰ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਦਾ Pheromone Trap ਰਾਹੀਂ Real Time Monitoring System ਨੂੰ ਸੈਟਅੱਪ ਕਰਨ ਲਈ ਜਿਲੇ੍ਹ ਵਾਰ ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ ਸਥਾਪਿਤ ਕਰਕੇ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ।
ਇਸ ਮੌਕੇ ਖੇਤੀਬਾੜੀ ਅਫ਼ਸਰ ਭੀਖੀ, ਡਾ.ਹਰਵਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਇਸ ਸਿਖਲਾਈ ਦੇ ਮੰਤਵ ਬਾਰੇ ਚਾਨਣਾਂ ਪਾਇਆ। ਇਸ ਉਪਰੰਤ ਕ੍ਰਿਸ਼ੀ ਵਿਗਆਨ ਕੇਂਦਰ ਦੇ ਸਾਇੰਸਦਾਨ ਡਾ.ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਫਸਲ ਵਿੱਚ ਕੀੜੇ—ਮਕੌੜਿਆਂ ਅਤੇ ਬਿਮਾਰੀਆਂ ਦੇ ਲੱਛਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਸਿਖਲਾਈ ਦੇ ਅਗਲੇ ਪੜਾਅ ਵਿੱਚ ਡਾ.ਪੀ.ਸੀ. ਭਾਰਦਵਾਜ, ਡਾਇਰੈਕਟਰ, ਸੈਂਟਰਲ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ ਵੱਲੋਂ ਕਿਸਾਨਾਂ ਨੂੰ ਸੰਬਧਨ ਕਰਦਿਆਂ ਉਕਤ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ।
ਡਾ.ਚੰਦਰਭਾਨ ਵੱਲੋਂ ਕਿਸਾਨਾਂ ਨੂੰ ਐਪ ਇੰਸਟਾਲ ਕਰਵਾਈ ਗਈ ਅਤੇ ਮੌਕੇ ’ਤੇ ਡੈਮੋ ਲਗਾ ਕੇ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਸਿਸਟਮ ਦੇ ਵੱਖ—ਵੱਖ ਤਰੀਕਿਆਂ ਬਾਰੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਉਹ ਇੰਨ੍ਹਾਂ ਦੀ ਵਰਤੋਂ ਕਰਕੇ ਆਉਣ ਵਾਲੀ ਨਰਮੇ ਦੀ ਫਸਲ ਨੂੰ ਵੱਖ—ਵੱਖ ਕੀੜਿਆਂ ਤੋਂ ਬਚਾਅ ਸਕਦੇ ਹਨ। ਅਖ਼ੀਰ ਵਿੱਚ ਸ੍ਰੀ ਧਰਮਪਾਲ, ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ੍ਰੀ ਮੁਕਤਸਾਰ ਸਾਹਿਬ ਵੱਲੋਂ ਕਿਸਾਨਾਂ ਨੂੰ ਮਾਹਰਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਕਰਨ ਲਈ ਪ੍ਰੇਰਿਆ ਗਿਆ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ, ਏ.ਡੀ.ਓ (ਪੀ.ਪੀ.), ਸ੍ਰੀ ਸੁਖਜਿੰਦਰ ਸਿੰਘ, ਏ.ਡੀ.ਓ, ਸ੍ਰੀ ਮਨਦੀਪ ਸਿੰਘ, ਏ.ਡੀ.ਓ., ਸ੍ਰੀ ਅਮਨਦੀਪ ਸਿੰਘ ਏ.ਡੀ.ਓ, ਸ੍ਰੀ ਜਗਨ ਨਾਥ, ਏ.ਐਸ.ਆਈ, ਸ੍ਰੀ ਸੁਖਵਿੰਦਰ ਸਿੰਘ, ਏ.ਐਸ.ਆਈ, ਸ੍ਰੀ ਮਨੋਜ ਕੁਮਾਰ, ਏ.ਐਸ.ਆਈ, ਸ੍ਰੀ ਹਰਵਿੰਦਰ ਸਿੰਘ, ਏ.ਐਸ.ਆਈ.ਆਦਿ ਹਾਜਰ ਸਨ।
ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫਸਲ ਸਬੰਧੀ ਇਕ ਰੋਜ਼ਾ ਸਿਖਲਾਈ ਦਾ ਆਯੋਜਨ
Date: