Sunday, January 19, 2025

ਐਸ਼ਵਰਿਆ ਰਾਏ ਦੇ ਇਸ ਫੈਸਲੇ ਤੋਂ ਬਾਅਦ ਹੋਰ ਤੇਜ ਹੋਈ ਅਭਿਸ਼ੇਕ ਬਚਨ ਨਾਲ ਤਲਾਕ ਦੀ ਚਰਚਾ

Date:

Aishwarya Rai Abhishek Bachchan

ਐਸ਼ਵਰਿਆ ਰਾਏ (Aishwarya Rai) ਅਤੇ ਅਭਿਸ਼ੇਕ ਬੱਚਨ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਈ ਅਫਵਾਹਾਂ ਚੱਲ ਰਹੀਆਂ ਹਨ ਕਿ ਦੋਵੇਂ ਆਪਣਾ ਰਿਸ਼ਤਾ ਖਤਮ ਕਰਨ ਵਾਲੇ ਹਨ ਤੇ ਗੱਲ ਤਲਾਕ ਤੱਕ ਪਹੁੰਚ ਗਈ ਹੈ। ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਵੈਸੇ ਉਨ੍ਹਾਂ ਦੇ ਰਿਸ਼ਤੇ ‘ਚ ਕਾਫੀ ਸਮੇਂ ਤੋਂ ਦੂਰੀ ਬਣੀ ਹੋਈ ਹੈ ਪਰ ਦੋਵਾਂ ਵਿਚਾਲੇ ਇਹ ਦੂਰੀ ਉਸ ਸਮੇਂ ਹੋਰ ਵੀ ਵੱਧ ਨਜ਼ਰ ਆਈ ਜਦੋਂ ਐਸ਼ਵਰਿਆ ਰਾਏ (Aishwarya Rai) ਅਤੇ ਅਭਿਸ਼ੇਕ ਬੱਚਨ (Abhishek Bachchan) ਅੰਬਾਨੀ ਵੈਡਿੰਗ ਵਿੱਚ ਵੱਖ-ਵੱਖ ਨਜ਼ਰ ਆਏ।

ਜਿਸ ਤੋਂ ਬਾਅਦ ਐਸ਼ਵਰਿਆ ਰਾਏ (Aishwarya Rai) ਅਤੇ ਅਭਿਸ਼ੇਕ ਬੱਚਨ (Abhishek Bachchan) ਦੇ ਤਲਾਕ ਦੀਆਂ ਖਬਰਾਂ ਜੰਗਲ ਦੀ ਅੱਗ ਵਾਂਗ ਫੈਲਣੀਆਂ ਸ਼ੁਰੂ ਹੋ ਗਈਆਂ ਸਨ ਪਰ ਇਨ੍ਹਾਂ ਅਫਵਾਹਾਂ ਦੇ ਵਿਚਕਾਰ ਨਾ ਤਾਂ ਜੋੜੇ ਨੇ ਆਪਣੀ ਚੁੱਪੀ ਤੋੜੀ ਹੈ ਅਤੇ ਨਾ ਹੀ ਜੋੜੇ ਨੇ ਕੋਈ ਪੁਸ਼ਟੀ ਕੀਤੀ ਹੈ। ਅਜਿਹੇ ‘ਚ ਹਾਲ ਹੀ ‘ਚ ਐਸ਼ਵਰਿਆ ਰਾਏ (Aishwarya Rai) ਨੂੰ ਇਕ ਇਵੈਂਟ ‘ਚ ਦੇਖਿਆ ਗਿਆ, ਜਿੱਥੇ ਉਹ ਬੇਟੀ ਆਰਾਧਿਆ ਨਾਲ ਨਜ਼ਰ ਆਈ ਪਰ ਇਸ ਦੌਰਾਨ ਪ੍ਰਸ਼ੰਸਕਾਂ ਨੇ ਕੁਝ ਅਜਿਹਾ ਦੇਖਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।

ਬੀਤੇ ਦਿਨ ਐਸ਼ਵਰਿਆ ਨੂੰ ਬੇਟੀ ਆਰਾਧਿਆ ਨਾਲ ਇਕ ਇਵੈਂਟ ‘ਚ ਦੇਖਿਆ ਗਿਆ ਸੀ ਪਰ ਇਸ ਦੌਰਾਨ ਉਨ੍ਹਾਂ ਦੇ ਆਪਣੀ ਵਿਆਹ ਦੀ ਅੰਗੂਠੀ, ਜੋ ਹਮੇਸ਼ਾ ਉਨ੍ਹਾਂ ਦੀ ਉਂਗਲੀ ‘ਤੇ ਦਿਖਾਈ ਦਿੰਦੀ ਸੀ, ਉਹ ਨਹੀਂ ਪਾਈ ਸੀ। ਅਜਿਹੇ ‘ਚ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਦੋਵਾਂ ਦਾ ਤਲਾਕ ਹੋ ਰਿਹਾ ਹੈ। ਐਸ਼ਵਰਿਆ ਰਾਏ (Aishwarya Rai) ਨੂੰ ਬਿਨਾਂ ਰਿੰਗ ਦੇ ਦੇਖ ਕੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਕਮੈਂਟਸ ਨਾਲ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

https://www.instagram.com/reel/C_5wrikPtNj/?utm_source=ig_web_copy_link

ਉਥੇ ਹੀ ਇਕ ਯੂਜ਼ਰ ਨੇ ਕਿਹਾ- ਉਂਗਲੀ ‘ਚ ਕੋਈ ਅੰਗੂਠੀ ਨਹੀਂ ਹੈ, ਕੀ ਦੋਵਾਂ ਵਿਚਾਲੇ ਸਭ ਕੁਝ ਠੀਕ ਹੈ?। ਜਦਕਿ ਇਕ ਹੋਰ ਯੂਜ਼ਰ ਨੇ ਕਿਹਾ- ਕੁਝ ਦਿਨ ਪਹਿਲਾਂ ਅਭਿਸ਼ੇਕ ਨੂੰ ਵੀ ਬਿਨਾਂ ਮੰਗਣੀ ਦੀ ਅੰਗੂਠੀ ਦੇ ਦੇਖਿਆ ਗਿਆ ਸੀ। ਜਦਕਿ ਤੀਜੇ ਨੇ ਲਿਖਿਆ- ਆਰਾਧਿਆ ਹਮੇਸ਼ਾ ਹਰ ਇਵੈਂਟ ‘ਚ ਮਾਂ ਦਾ ਹੱਥ ਫੜਦੀ ਨਜ਼ਰ ਆਉਂਦੀ ਹੈ। ਅਜਿਹੇ ‘ਚ ਬੇਟੀ ਦੀ ਪੜ੍ਹਾਈ ‘ਤੇ ਵੀ ਅਸਰ ਪੈਂਦਾ ਹੋਵੇਗਾ।

Read Also ; ਜੇਕਰ ਤੁਸੀ ਵੀ ਆਪਣੇ ਬੱਚਿਆਂ ਸਣੇ ਪੀਂਦੇ ਹੋ ਡੱਬਾ ਬੰਦ ਜੂਸ , ਤਾਂ ਹੋ ਜਾਓ ਸਾਵਧਾਨ !

ਐਸ਼ਵਰਿਆ ਰਾਏ (Aishwarya Rai) ਅਤੇ ਅਭਿਸ਼ੇਕ ਬੱਚਨ (Abhishek Bachchan) ਦਾ ਵਿਆਹ ਸਾਲ 2007 ਵਿੱਚ ਹੋਇਆ ਸੀ। ਦੋਵਾਂ ਦੇ ਵਿਆਹ ਨੂੰ 17 ਸਾਲ ਹੋ ਚੁੱਕੇ ਹਨ। 17 ਸਾਲ ਬਾਅਦ ਉਨ੍ਹਾਂ ਦੇ ਵੱਖ ਹੋਣ ਦੀ ਅਫਵਾਹ ਸੁਣ ਕੇ ਪ੍ਰਸ਼ੰਸਕ ਵੀ ਨਿਰਾਸ਼ ਹਨ। ਵਕਰ ਫਰੰਟ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ (Aishwarya Rai) ਅਨੁਰਾਗ ਕਸ਼ਯਪ ਦੀ ਫਿਲਮ ‘ਗੁਲਾਬ ਜਾਮੁਨ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ‘ਚ ਅਭਿਸ਼ੇਕ ਬੱਚਨ (Abhishek Bachchan) ਵੀ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਇਸ ਸਾਲ ਦੇ ਅੰਤ ‘ਚ ਰਿਲੀਜ਼ ਹੋਵੇਗੀ।

Aishwarya Rai Abhishek Bachchan

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...