Akali-Congress came face to face
ਪੰਜਾਬ ਵਿਚ ਇਕ ਜੂਨ ਨੂੰ ਪੈ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਅੱਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਉਥੇ ਹੀ ਦੂਜੇ ਪਾਸੇ ਇਸ ਦੌਰਾਨ ਅਕਾਲੀ ਦਲ ਅਤੇ ਕਾਂਗਰਸੀ ਸਮਰਥਕ ਆਹਮੋ-ਸਾਹਮਣੇ ਹੁੰਦੇ ਵਿਖਾਈ ਦਿੱਤੇ। ਦਰਅਸਲ ਮਾਮਲਾ ਉਦੋਂ ਵਿਗੜਿਆ ਜਦੋਂ ਬੀਬੀ ਨੇ ਕਿਹਾ ਕਿ ਸਾਡਾ ਲੀਡਰ ਪੰਥਕ ਹੈ ਅਤੇ ਅਸੀਂ ਪੰਥਕ ਪਾਰਟੀ ਹਾਂ। ਇਸ ਤੋਂ ਬਾਅਦ ਮਾਹੋਲ ਵਿਗੜ ਗਿਆ। Akali-Congress came face to face
also read :- ਕੇਂਦਰ ਤੋਂ ਇਕ-ਇਕ ਪੈਸਾ ਵਸੂਲ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ : ਭਗਵੰਤ ਮਾਨ
ਕਾਂਗਰਸੀ ਸਮਰਥਕ ਖੁਸ਼ਵਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਕਾਲੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਂਦੇ ਹਨ। ਇਹ ਸਾਬਤ ਕੀ ਕਰਨਾ ਚਾਹੁੰਦੇ ਹਨ। ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿਚ ਰੋਲੇ ਗਏ ਹਨ। ਖੁਸ਼ਵਿੰਦਰ ਸਿੰਘ ਵੱਲੋਂ ਅਕਾਲੀਆਂ ‘ਤੇ ਰਮਾਲੇ ਵਿਚੋਂ ਪੈਸੇ ਖਾਣ, ਗੋਲਕਾਂ ਦੇ ਪੈਸੇ ਖਾਣ, ਚਿੱਟੇ ਦੇ ਵਪਾਰੀ ਹੋਣ ਸਬੰਧੀ ਗੰਭੀਰ ਇਲਜ਼ਾਮ ਲਾਏ ਗਏ। ਇਸ ਤੋਂ ਇਲਾਵਾ ਅਕਾਲੀ ਅਤੇ ਕਾਂਗਰਸ ਪਾਰਟੀ ਇਕ ਦੂਜੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਨਜ਼ਰ ਆਏ। ਇਸ ਦੌਰਾਨ ਮੌਕੇ ਉਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। Akali-Congress came face to face