ਕੀ ,ਹੋਂਦ ਬਚਾਉਣ ਲਈ ਅਕਾਲੀ ਲੜਨਗੇ ਚੋਂਣਾ ?

Akali will fight

Akali will fight
ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਬੇਸ਼ੱਕ ਅਜੇ ਦੋ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਪਿਆ ਹੈ ਪਰ ਪਹਿਲਾਂ ਹੀ ਸਿਆਸੀ ਝਟਕਿਆਂ ਨੇ ਮੌਸਮ ਦੇ ਨਾਲ ਨਾਲ ਸਿਆਸੀ ਮਾਹੌਲ ਵੀ ਗਰਮਾ ਦਿੱਤਾ ਹੈ।  ਭਾਰਤੀ ਜਨਤਾ ਪਾਰਟੀ ਵੱਲੋਂ ਇਕੱਲੇ ਚੋਣਾਂ ਲੜਨ ਦੇ ਐਲਾਨ ਦਾ ਬੇਸ਼ੱਕ ਅਕਾਲੀ ਦਲ ਸੁਆਗਤ ਕਰੇਗਾ ਪਰ ਅਦਰੋਂ ਸ਼ਾਇਦ ਉਸ ਨੂੰ ਅਹਿਸਾਸ ਹੋਵੇਗਾ ਕਿ ਇਸ ਵਾਰ ਸਿਰ ਧੜ ਦੀ ਬਾਜ਼ੀ ਵਾਲੀਆਂ ਚੋਣਾਂ ਹੋਣ ਜਾ ਰਹੀਆਂ ਹਨ ਕਿਉਂਕਿ ਇਸ ਵਾਰ ਛੋਟਾ ਭਰਾ ਨਾਲ ਨਹੀਂ ਸਗੋਂ ਸਾਹਮਣੇ ਖੜ੍ਹਾ ਹੋਵੇਗਾ।

ਦਰਸਲ ,ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਚੋਣਾਵੀ ਸਮਝੌਤਾ ਨਹੀਂ ਕਰੇਗੀ। ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਤੇ ਖਾਸ ਕਰਕੇ ਸਿੱਖਾਂ ਲਈ ਕੀਤੇ ਕੰਮਾ ਦਾ ਗੁਣਗਾਣ ਕੀਤਾ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਾਰਟੀ ਆਪਣੇ ਹੀ ਬਲਬੂਤੇ ਉੱਤੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗੀ।

also read ;- ਆਮ ਆਦਮੀ ਪਾਰਟੀ ਦੀ ਹਾਲਤ “ਚੋਰ ਮਚਾਏ ਸ਼ੋਰ”ਵਾਲੀ ਹੈ: ਤਰੁਣ ਚੁੱਘ

ਦਸ ਦਈਏ ਕੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਕਾਲੀ ਦਲ ਨੂੰ ਸਮਝੌਤਾ ਨਾ ਹੋਣ ਬਾਰੇ ਪਹਿਲਾਂ ਨਾ ਪਤਾ ਹੋਵੇ, ਕਿਉਂਕਿ ਪਿਛਲੇ ਦਿਨਾਂ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਗੱਠਜੋੜ ਤੋਂ ਪਹਿਲਾਂ ਜੋ ਮੁੱਦੇ ਭਾਜਪਾ ਸਾਹਮਣੇ ਰੱਖੇ ਗਏ ਸੀ ਉਸ ਤੋਂ ਉਹ ਸਾਫ਼ ਸੀ ਕਿ ਭਾਜਪਾ ਦੀ ਉਹ ਹਜ਼ਮ ਨਹੀਂ ਹੋਣਗੇ। ਮੀਟਿੰਗ ਵਿੱਚ ਅਕਾਲੀ ਦਲ ਕੇ ਕਿਸਾਨੀ ਮੰਗਾਂ ਦਾ ਹੱਲ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ੋਰ ਨਾਲ ਉਭਾਰਿਆ ਸੀ। ਇਨ੍ਹਾਂ ਮੁੱਦਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚੋਂ ਗੁਆਚੀ ਆਪਣੀ ਸਿਆਸੀ ਜ਼ਮੀਨ ਨੂੰ ਮੁੜ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਜੇ ਇਹੀ ਪੰਜਾਬ ਦੀ ਗੱਲ ਨਹੀਂ ਕਰੇਗੀ ਤਾਂ ਇਨ੍ਹਾਂ ਦਾ ਪਿੰਡਾਂ ਵਿੱਚ ਜਾ ਕੇ ਵੋਟਾਂ ਮੰਗਣਾ ਔਖਾ ਹੋ ਜਾਣਾ ਸੀ।Akali will fight

[wpadcenter_ad id='4448' align='none']