ਦਿੱਲੀ ਤੋਂ ਝਾਂਸੀ ਜਾ ਰਹੀ ਤਾਜ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ

All passengers safe

All passengers safe

ਦਿੱਲੀ ਤੋਂ ਝਾਂਸੀ ਜਾ ਰਹੀ ਤਾਜ ਐਕਸਪ੍ਰੈਸ ਵਿੱਚ ਅੱਜ ਅੱਗ ਲੱਗ ਗਈ। ਇਹ ਅੱਗ ਦਿੱਲੀ ਦੇ ਹੀ ਓਖਲਾ ਅਤੇ ਤੁਗਲਕਾਬਾਦ ਸਟੇਸ਼ਨਾਂ ਵਿਚਕਾਰ ਲੱਗੀ। ਦੋ ਡੱਬੇ ਅੱਗ ਦੀ ਲਪੇਟ ਵਿੱਚ ਆ ਗਏ। ਖੁਸ਼ਕਿਸਮਤੀ ਹੈ ਕਿ ਕੋਈ ਵੀ ਯਾਤਰੀ ਅੱਗ ਦੀ ਲਪੇਟ ਵਿੱਚ ਨਹੀਂ ਆਇਆ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।All passengers safe

also read :- ਜਾਣੋ ਤੰਬਾਕੂ ਜਿਗਰ ਨੂੰ ਕਿਵੇਂ ਪਹੁੰਚਾਉਂਦਾ ਹੈ ਨੁਕਸਾਨ ? ਇਨ੍ਹਾਂ ਗੰਭੀਰ ਬਿਮਾਰੀਆਂ ਦਾ ਵੱਧ ਜਾਂਦਾ ਹੈ ਖਤਰਾ

ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ 12280 ਤਾਜ ਐਕਸਪ੍ਰੈਸ ਅੱਜ ਨਵੀਂ ਦਿੱਲੀ ਸਟੇਸ਼ਨ ਤੋਂ ਰਵਾਨਾ ਹੋਈ। ਜਦੋਂ ਰੇਲਗੱਡੀ ਓਖਲਾ ਅਤੇ ਤੁਗਲਕਾਬਾਦ ਵਿਚਕਾਰ ਸੀ ਤਾਂ ਦੋ ਡੱਬਿਆਂ ਨੂੰ ਅੱਗ ਲੱਗ ਗਈ। ਸਾਰੇ ਯਾਤਰੀਆਂ ਨੂੰ ਕੋਚ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।All passengers safe

[wpadcenter_ad id='4448' align='none']