ਅੰਬਾਨੀ ਪਰਿਵਾਰ ਨੇ “ਅੰਨ ਸੇਵਾ” ਰਸਮ ਦੌਰਾਨ 5,100 ਲੋਕਾਂ ਨੂੰ ਕਰਵਾਇਆ ਭੋਜਨ

ਅੰਬਾਨੀ ਪਰਿਵਾਰ ਨੇ "ਅੰਨ ਸੇਵਾ" ਰਸਮ ਦੌਰਾਨ 5,100 ਲੋਕਾਂ ਨੂੰ ਕਰਵਾਇਆ ਭੋਜਨ

Ambani Family
Ambani Family

Ambani Family

ਇਨ੍ਹੀ ਦਿਨੀਂ ਅੰਬਾਨੀ ਪਰਿਵਾਰ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ ਇਸਦੀ ਵਜ੍ਹਾ ਹੈ | ਅਨੰਤ ਅੰਬਾਨੀ ਅਤੇ ਰਾਧਿਕਾ ਦੀ ਪ੍ਰੀ-ਵੈਡਿੰਗ ਜਿਸ ਵਿੱਚ ਸ਼ਾਮਿਲ ਹੋਣ ਲਈ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਤਿਆਰੀਆ ਚ ਜੁੱਟ ਗਏ ਹਨ | ਹਾਲ ਹੀ ਵਿੱਚ ਅੰਬਾਨੀ ਪਰਿਵਾਰ ਨੇ “ਅੰਨ ਸੇਵਾ” ਰਸਮ ਦੌਰਾਨ 5,100 ਲੋਕਾਂ ਨੂੰ ਭੋਜਨ ਕਰਾਇਆ। ਇਹ ਸੇਵਾ ਸਮਾਜ ਵਿੱਚ ਪਿਆਰ ਅਤੇ ਏਕਤਾ ਦਾ ਸੰਦੇਸ਼ ਦੇਣ ਲਈ ਕੀਤੀ ਗਈ ਸੀ | ਇਸ ਸੇਵਾ ਨੇ ਸਭ ਨੂੰ ਇੱਕਠਾ ਹੋਣ ਅਤੇ ਮਿਲ ਕੇ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ।

also read :- ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ਬੈਸ਼ ‘ਚ ਬੋਲੀਵੁਡ ਦੇ ਭਾਈਜਾਨ ਵੀ ਹੋਣਗੇ ਸ਼ਾਮਿਲ, ਸਖ਼ਤ ਸੁਰੱਖਿਆਂ ਹੇਠ ਪਹੁੰਚੇ ਜਾਮਨਗਰ

ਇਸ ਰਸਮ ਦੇ ਜਰੀਏ ਅੰਬਾਨੀ ਪਰਿਵਾਰ ਨੇ ਨਾ ਸਿਰਫ ਆਪਣੀ ਖੁਸ਼ੀ ਨੂੰ ਸਾਂਝਾ ਕੀਤਾ ਸਗੋਂ ਸਮਾਜ ਦੇ ਜ਼ਰੂਰਤਮੰਦ ਲੋਕਾਂ ਨਾਲ ਵੀ ਇਸ ਨੂੰ ਬਾਂਟਿਆ। ਇਸ ਅਦਭੁਤ ਕਾਰਜ ਨੇ ਸਮਾਜ ਵਿੱਚ ਮਾਨਵਤਾ ਅਤੇ ਦਾਨਸ਼ੀਲਤਾ ਦੀ ਮਿਸਾਲ ਕਾਇਮ ਕੀਤੀ ਅਤੇ ਸਭ ਨੂੰ ਪ੍ਰੇਰਿਤ ਕੀਤਾ ਕਿ ਕਿਵੇਂ ਖੁਸ਼ੀਆਂ ਵੰਡਣ ਨਾਲ ਹੀ ਅਸਲ ਖੁਸ਼ੀ ਮਿਲਦੀ ਹੈ। ਅੰਨ ਸੇਵਾ ਕਰਦਿਆਂ ਦੀ ਇਸ ਸਾਰੀ ਰਸਮ ਨੂੰ ਵੀਡੀਓ ਵਿੱਚ ਕੈਦ ਕੀਤਾ ਹੈ ਜਿਸਨੂੰ ਬਹੁਤ ਸਾਰੇ ਲੋਕ ਪਸੰਦ ਕਰ ਰਹੇ ਨੇ | ਕਈ ਲੋਕਾਂ ਦਾ ਕਹਿਣਾ ਹੈ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਰਾਧਿਕਾ ਤੇ ਅਨੰਤ ਬਹੁਤ ਹੀ ਡਾਊਨ ਟੁ ਅਰਥ ਹਨ | ਇਸ ਸੇਵਾ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਹਿਮਾਨਾਂ ਨੇ ਸਾਥ ਦਿੱਤਾ | ਦੂਜੇ ਪਾਸੇ ਗੱਲ ਕਰੀਏ ਤਾਂ ਅਨੰਤ ਤੇ ਰਾਧਿਕਾ ਦੀ ਬਹੁਤ ਜਲਦ ਪ੍ਰੀ-ਵੈਡਿੰਗ ਹੋਣ ਜਾ ਰਹੀ ਹੈ ਜਿਸਦਾ ਬਹੁਤ ਸਾਰੇ ਫ਼ਿਲਮੀ ਸਿਤਾਰੇ ਵੀ ਹਿੱਸਾ ਬਣਨਗੇ | ਇਸ ਸਿਲਸਿਲੇ ਵਿੱਚ ਸਲਮਾਨ ਖਾਨ ਨੂੰ ਵੀ ਕੁੱਝ ਸਮਾਂ ਪਹਿਲਾਂ ਜਾਮਨਗਰ ਵਿੱਚ ਪਹੁੰਚਦੇ ਸਮੇਂ ਸਪੋਟ ਕੀਤਾ ਗਿਆ ਸੀ |

[wpadcenter_ad id='4448' align='none']