Amit Shah Amritsar Visit:
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰੀ ਖੇਤਰੀ ਕੌਂਸਲ ਦੀ 31ਵੀਂ ਮੀਟਿੰਗ ਲਈ ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ। ਮੀਟਿੰਗ ਵਿੱਚ ਮੈਂਬਰ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ-ਨਾਲ ਹਰੇਕ ਰਾਜ ਦੇ ਦੋ ਸੀਨੀਅਰ ਮੰਤਰੀ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲ/ਪ੍ਰਸ਼ਾਸਕ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਚੰਡੀਗੜ੍ਹ ਨੂੰ ਹੀ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਮੰਗ ਕਰ ਸਕਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਸ਼ਾਹ ਕਰੀਬ 1.30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨਗੇ। ਇੱਥੋਂ ਉਨ੍ਹਾਂ ਦਾ ਕਾਫਲਾ ਸਿੱਧਾ ਤਾਜ ਹੋਟਲ ਪਹੁੰਚੇਗਾ। ਇੱਥੇ ਉੱਤਰੀ ਭਾਰਤ ਦੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਸੀਨੀਅਰ ਮੰਤਰੀਆਂ ਨਾਲ ਭਖਦੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਮੁੱਦਿਆਂ ‘ਤੇ ਵੀ ਚਰਚਾ ਹੋਵੇਗੀ,
ਰਾਜ ਪੁਨਰਗਠਨ ਐਕਟ, 1956 ਦੇ ਸੈਕਸ਼ਨ 15-22 ਦੇ ਤਹਿਤ ਸਾਲ 1957 ਵਿੱਚ ਪੰਜ (5) ਖੇਤਰੀ ਕੌਂਸਲਾਂ ਦੀ ਸਥਾਪਨਾ ਕੀਤੀ ਗਈ ਸੀ। ਕੇਂਦਰੀ ਗ੍ਰਹਿ ਮੰਤਰੀ ਇਨ੍ਹਾਂ ਪੰਜ ਖੇਤਰੀ ਕੌਂਸਲਾਂ ਦਾ ਚੇਅਰਮੈਨ ਹੁੰਦਾ ਹੈ ਅਤੇ ਖੇਤਰੀ ਕੌਂਸਲ ਵਿੱਚ ਸ਼ਾਮਲ ਰਾਜਾਂ ਦੇ ਮੁੱਖ ਮੰਤਰੀ ਇਸ ਦੇ ਮੈਂਬਰ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਉਪ-ਚੇਅਰਮੈਨ (ਹਰ ਸਾਲ ਰੋਟੇਸ਼ਨ ਦੁਆਰਾ) ਹੁੰਦਾ ਹੈ।
ਇਹ ਵੀ ਪੜ੍ਹੋ: ਮੋਦੀ ਦਾ ਮਤਲਬ ਹੈ ਹਰ ਗਰੰਟੀ ਦੇ ਪੂਰੇ ਹੋਣ ਦੀ ਗਰੰਟੀ: ਪ੍ਰਧਾਨ ਮੰਤਰੀ ਮੋਦੀ
ਸੂਬਾ ਸਰਕਾਰਾਂ, ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਜੂਨ, 2014 ਤੋਂ ਲੈ ਕੇ ਪਿਛਲੇ 9 ਸਾਲਾਂ ਵਿੱਚ ਵੱਖ-ਵੱਖ ਖੇਤਰੀ ਕੌਂਸਲਾਂ ਦੀਆਂ ਕੁੱਲ 53 ਮੀਟਿੰਗਾਂ ਹੋਈਆਂ ਹਨ। ਜਿਸ ਵਿੱਚ ਸਥਾਈ ਕਮੇਟੀਆਂ ਦੀਆਂ 29 ਮੀਟਿੰਗਾਂ ਅਤੇ ਖੇਤਰੀ ਕੌਂਸਲਾਂ ਦੀਆਂ 24 ਮੀਟਿੰਗਾਂ ਸ਼ਾਮਲ ਹਨ। Amit Shah Amritsar Visit:
ਖੇਤਰੀ ਮੀਟਿੰਗ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਦੀ ਮਾਨਤਾ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਸੜਕ ਨਿਰਮਾਣ ਦੇ ਕੰਮ, ਨਹਿਰੀ ਪ੍ਰਾਜੈਕਟ ਅਤੇ ਪਾਣੀ ਦੀ ਵੰਡ, ਰਾਜ-ਪੁਨਰਗਠਨ, ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜ਼ਮੀਨ ਐਕਵਾਇਰ, ਵਾਤਾਵਰਨ ਅਤੇ ਜੰਗਲਾਤ ਨਾਲ ਸਬੰਧਤ ਪ੍ਰਵਾਨਗੀਆਂ, ਖੇਤਰੀ ਮੀਟਿੰਗਾਂ ਦੇ ਮੁੱਦੇ ਵਿਚਾਰੇ ਗਏ। ਕਨੈਕਟੀਵਿਟੀ ਅਤੇ ਖੇਤਰੀ ਪੱਧਰ ‘ਤੇ ਸਾਂਝੇ ਹਿੱਤਾਂ ਦੇ ਹੋਰ ਮੁੱਦੇ ਉਡਾਨ ਸਕੀਮ ਦੇ ਅਧੀਨ ਆਉਂਦੇ ਹਨ। Amit Shah Amritsar Visit: