Amrinder Singh Raja Warring
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਇਸ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਬਿੱਟੂ ਨੂੰ ਨਾਸ਼ੁਕਰਾ ਕਰਾਰ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਉਸ ਦੇ ਦਿਮਾਗ ਦਾ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ।
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਨਾਲ ਬਿੱਟੂ ਦਾ ਕੱਦ ਵਧਦਾ ਹੈ ਤਾਂ ਉਨ੍ਹਾਂ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ। ਇਸ ਦੇ ਨਾਲ ਹੀ ਬਿੱਟੂ ਦਾ ਕਹਿਣਾ ਹੈ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹਨ। ਇਹ ਗੱਲ ਉਹ ਸੰਸਦ ਦੇ ਅੰਦਰ ਵੀ ਕਹਿ ਸਕਦੇ ਹਨ। ਰਾਹੁਲ ਗਾਂਧੀ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ।
ਉਧਰ, ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਿਹਾ ਹੈ, ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਰਾਹੁਲ ਗਾਂਧੀ ਖੁਦ ਉਨ੍ਹਾਂ ਨੂੰ ਤਿੰਨ ਵਾਰ ਸੰਸਦ ਮੈਂਬਰ ਬਣਾ ਚੁੱਕੇ ਹਨ। ਬਿੱਟੂ ਤਾਂ ਬੱਚਾ ਸੀ, ਉਸ ਨੂੰ ਕੁਝ ਪਤਾ ਨਹੀਂ ਸੀ। ਗੁਰਕੀਰਤ ਕਾਬਲ ਸੀ। ਬਿੱਟੂ ਦੀਆਂ ਗੱਲਾਂ ਰਾਹੁਲ ਗਾਂਧੀ ਨੂੰ ਅੱਤਵਾਦੀ ਨਹੀਂ ਬਣਾ ਦੇਣਗੀਆਂ। ਬਿੱਟੂ ਦੇ ਬਿਆਨ ਤੋਂ ਲੋਕਾਂ ਨੂੰ ਉਸ ਦੀ ਮਾਨਸਿਕਤਾ ਤੇ ਅਕਲ ਦਾ ਪਤਾ ਲੱਗ ਗਿਆ ਹੈ। ਉਹ ਕਿੰਨਾ ਨਾਸ਼ੁਕਰਾ ਆਦਮੀ ਹੈ।
ਉਨ੍ਹਾਂ ਨੇ ਕਿਹਾ ਕਿ ਬਿੱਟੂ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਦੇ ਪਿਤਾ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ ਤੇ ਇੱਕ ਇਹ ਵਿਅਕਤੀ ਹੈ, ਜਿਸ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਮਾਫ਼ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਕੇ ਭਾਜਪਾ ‘ਚ ਤੁਹਾਡਾ ਕੱਦ ਵਧ ਰਿਹਾ ਹੈ ਤਾਂ ਖੁੱਲ੍ਹ ਕੇ ਬੋਲੋ। ਸਾਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ। ਇਸ ਨੂੰ ਮੂਰਖਤਾ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਨੂੰ ਕਿਹਾ ਕਿ ਤੁਸੀਂ ਹਾਰੇ ਹੋਏ ਲੜਕੇ ਨੂੰ ਮੰਤਰੀ ਬਣਾ ਦਿੱਤਾ ਹੈ। ਇਸ ਮੂਰਖ ਨੂੰ ਅਕਲ ਬਖਸ਼ੋ।
Read Also : ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਬਿਗਲ , ਪੰਜਾਬ ਸਰਕਾਰ ਨੇ ਖਿੱਚ ਲਈ ਤਿਆਰੀ
ਉਧਰ, ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਬਿਆਨ ਤੋਂ ਲੱਗਦਾ ਹੈ ਕਿ ਉਹ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਮੈਨੂੰ ਸਦ ਅਫ਼ਸੋਸ ਹੈ। ਜਿਸ ਮਨੁੱਖ ਦੀ ਹੋਂਦ ਜਿਸ ਆਗੂ, ਪਰਿਵਾਰ ਤੇ ਪਾਰਟੀ ਕਾਰਨ ਹੈ, ਉਸ ਨੇ ਉਸ ਨੂੰ ਅੱਤਵਾਦੀ ਕਿਹਾ ਹੈ।
ਬਾਜਵਾ ਨੇ ਕਿਹਾ ਕਿ ਜਿਸ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ, ਕੇਂਦਰ ਸਰਕਾਰ ਨੇ ਉਸ ਨੂੰ ਮੰਤਰੀ ਬਣਾ ਦਿੱਤਾ। ਉਸ ਨੂੰ ਆਪਣੇ ਸੰਵਿਧਾਨਕ ਅਹੁਦੇ ਦਾ ਪਤਾ ਹੀ ਨਹੀਂ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਔਖੇ ਸਮੇਂ ਵਿੱਚ ਆਪਣੇ ਮੰਤਰੀ ਦਾ ਸਮਰਥਨ ਕਰੇ, ਕਿਉਂਕਿ ਲੱਗਦਾ ਹੈ ਕਿ ਉਹ ਆਪਣੇ ਭਾਸ਼ਣ ਤੇ ਤਰਕ ਵਿਚਕਾਰ ਜ਼ਰੂਰੀ ਸਬੰਧ ਗੁਆ ਚੁੱਕੇ ਹਨ।
Amrinder Singh Raja Warring