Amritpal got this time
ਬੀਤੇ ਕੱਲ੍ਹ ਭਾਵ 24 ਜੂਨ ਤੋਂ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ। ਸੈਸ਼ਨ ਵਿਚ ਨਵੇਂ ਚੁਣ ਕੇ ਆਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਨਵੀਂ ਸੰਸਦ ਭਵਨ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਇਆ। ਪੰਜਾਬ ਦੇ ਨਵੇਂ ਚੁਣੇ ਗਏ ਸਾਂਸਦ ਅੱਜ ਸਹੁੰ ਚੁੱਕਣਗੇ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਪੰਜਾਬ ਵਿਚੋਂ ਸਭ ਤੋਂ ਵੱਡੀ, ਕਰੀਬ 2 ਲੱਖ ਵੋਟਾਂ ਦੀ ਜਿੱਤ ਹਾਸਲ ਕਰਕੇ ਖਡੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਅੰਮ੍ਰਿਤਪਾਲ ਸਿੰਘ ਵੀ ਸਹੁੰ ਚੁੱਕਣ ਲਈ ਦਿੱਲੀ ਸੰਸਦ ਭਵਨ ਪਹੁੰਚਦੇ ਹਨ ਜਾਂ ਨਹੀਂ।
ਕਿਉਂਕਿ ਅੰਮ੍ਰਿਤਪਾਲ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸਦੇ ਨਾਲ ਹੀ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਉਨ੍ਹਾਂ ‘ਤੇ ਇੱਕ ਸਾਲ ਲਈ ਹੋਰ ਐਨਐਸਏ ਵਧਾ ਦਿੱਤਾ ਸੀ।
ਦੱਸ ਦਈਏ ਕਿ ਪੰਜਾਬ ਦੇ ਨਵੇਂ ਚੁਣੇ ਗਏ ਸਾਂਸਦ ਅੱਜ ਸਹੁੰ ਚੁੱਕਣਗੇ ਅਤੇ ਅੰਮ੍ਰਿਤਪਾਲ ਸਿੰਘ ਨੂੰ 12 ਤੋਂ 1 ਵਜੇ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਕੀ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਜੇਲ੍ਹੋਂ ਬਾਹਰ ਆਉਣ ਦੀ ਇਜਾਜ਼ਤ ਮਿਲਦੀ ਹੈ ਜਾਂ ਨਹੀਂ।Amritpal got this time
ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਪ੍ਰੋਟੇਮ ਸਪੀਕਰ ਨੇ ਫਿਰ ਰਾਸ਼ਟਰਪਤੀ ਦੁਆਰਾ ਨਿਯੁਕਤ ਸਪੀਕਰ ਪੈਨਲ ਦੇ ਮੈਂਬਰਾਂ ਨੂੰ ਸਹੁੰ ਚੁਕਾਈ, ਜੋ ਕਾਰਵਾਈ ਨੂੰ ਚਲਾਉਣ ਵਿੱਚ ਸਹਾਇਤਾ ਕਰਨਗੇ। ਇਸ ਤੋਂ ਬਾਅਦ ਮੰਤਰੀਆਂ ਨੂੰ ਸਹੁੰ ਚੁਕਾਈ ਗਈ।
also read :-ਹਰਿਆਣਾ ਦੀ ਸਿਆਸਤ ‘ਚ ਹੋਣ ਜਾ ਰਿਹਾ ਵੱਡਾ ਧਮਾਕਾ , ਥੋੜੇ ਸਮੇਂ ਵਿੱਚ ਬੀਜੇਪੀ ਚ ਸ਼ਾਮਲ ਹੋਵੇਗੀ ਕਾਂਗਰਸ ਦੀ ਇਹ MLA..
ਅੱਜ ਜਦੋਂ ਪੰਜਾਬ ਦੇ ਸਾਂਸਦਾਂ ਦੀ ਸਹੁੰ ਚੁੱਕਣ ਦੀ ਵਾਰੀ ਆਉਣੀ ਹੈ ਇਸ ਦਰਮਿਆਨ ਸਭ ਦੀਆਂ ਨਜ਼ਰਾਂ ਅੰਮ੍ਰਿਤਪਾਲ ਸਿੰਘ ਦੀ ਉਡੀਕ ਕਰਨਗੀਆਂ।Amritpal got this time